ਰਾਤੋਂ ਰਾਤ ਚੋਰਾਂ ਨੇ ਗਾਇਬ ਕੀਤਾ 75 ਫੁੱਟ ਲੰਬਾ ਤੇ 56 ਟਨ ਵਜਨੀ ਲੋਹੇ ਦਾ ਪੁਲ
Published : Jun 7, 2019, 4:24 pm IST
Updated : Jun 7, 2019, 4:24 pm IST
SHARE ARTICLE
56 tonne 23 metre rail bridge vanished in russias
56 tonne 23 metre rail bridge vanished in russias

ਦੁਨੀਆ ਭਰ 'ਚ ਚੋਰੀ ਦੀਆਂ ਘਟਨਾਵਾਂ ਆਮ ਸੁਣਨ ਨੂੰ ਮਿਲਦੀਆਂ ਹਨ ਜਿਸ 'ਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ....

ਮਾਸਕੋ: ਦੁਨੀਆ ਭਰ 'ਚ ਚੋਰੀ ਦੀਆਂ ਘਟਨਾਵਾਂ ਆਮ ਸੁਣਨ ਨੂੰ ਮਿਲਦੀਆਂ ਹਨ ਜਿਸ 'ਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਜੇਕਰ ਚੋਰੀ ਕਿਸੇ ਛੋਟੀ ਮੋਟੀ ਚੀਜ ਦੀ ਹੋਵੇ ਤਾਂ ਯਕੀਨ ਕਰਨਾ ਆਸਾਨ ਹੈ ਪਰ ਜੇਕਰ ਕੋਈ ਇਹ ਕਹਿ ਦਵੇ ਕਿ ਚੋਰ ਪੂਰੇ ਦਾ ਪੂਰਾ ਪੁਲ ਚੋਰੀ ਕਰ ਲੈ ਗਿਆ ਹੈ ਤਾਂ ਹਰ ਕੋਈ ਸੋਚਣ ਨੂੰ ਮਜ਼ਬੂਰ ਹੋ ਜਾਵੇਗਾ। ਰੂਸ 'ਚ ਚੋਰੀ ਦੀ ਇਕ ਅਜੀਬ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇੱਥੇ ਸ਼ਾਤਰ ਦਿਮਾਗ ਚੋਰਾਂ ਨੇ 56 ਟਨ ਦੇ ਇੱਕ ਪੁਲ ਨੂੰ ਹੀ ਗਾਇਬ ਕਰ ਦਿੱਤਾ ਤੇ ਚੋਰਾਂ ਨੇ ਇਸਦੀ ਸਥਾਨਕ ਲੋਕਾਂ ਨੂੰ ਭਿਣਕ ਤੱਕ ਨੀ ਲੱਗਣ ਦਿੱਤੀ।

56 tonne 23 metre rail bridge vanished in russias56 tonne 23 metre rail bridge vanished in russias

ਮਾਮਲਾ ਰੂਸ ਦੇ ਆਰਕਟਿਕ ਖੇਤਰ ਦਾ ਹੈ ਜਿਸਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇੱਕ ਅੰਗਰੇਜੀ ਅਖ਼ਬਾਰ ਦੇ ਮੁਤਾਬਕ ਰੂਸ ਦੇ ਇੱਕ ਖੇਤਰ ‘ਚ ਉਂਬਾ ਨਦੀ ‘ਤੇ ਬਣੇ ਪੁੱਲ ਦਾ 15 ਫੁੱਟ ਹਿੱਸਾ ਗਾਇਬ ਹੋ ਗਿਆ ਹੈ ਦੱਸ ਦਈਏ ਇਹ ਪੁੱਲ ਹੁਣ ਵਰਤੋਂ ਵਿੱਚ ਨਹੀਂ ਸੀ। ਮਈ 'ਚ ਇਸ ਪੁਲ ਦੇ ਵਿਚਕਾਰ ਵਾਲੇ ਹਿੱਸੇ ਨੂੰ ਪਾਣੀ 'ਚ ਗਿਰਿਆ ਦਿਖਾਇਆ ਗਿਆ ਸੀ ਪਰ ਉਸ ਤੋਂ ਦਸ ਦਿਨ ਬਾਅਦ ਸੋਸ਼ਲ ਮੀਡੀਆ 'ਤੇ ਹੋਰ ਕਈ ਫੋਟੋਆਂ ਅਪਲੋਡ ਕੀਤੀਆਂ ਗਈਆਂ।

56 tonne 23 metre rail bridge vanished in russias56 tonne 23 metre rail bridge vanished in russias

ਜਿਸ 'ਚ ਪੁਲ ਦਾ ਕੋਈ ਅਤਾ ਪਤਾ ਨਹੀਂ ਸੀ ਤੇ ਪਾਣੀ 'ਚ ਗਿਰੇ ਪੁਲ ਦਾ ਮਲਬਾ ਵੀ ਗਾਇਬ ਹੋ ਗਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮੈਟਲ ਚੋਰੀ ਕਰਨ ਵਾਲੇ ਚੋਰਾਂ ਨੇ ਪਹਿਲਾਂ ਪੁਲ ਨੂੰ ਪਾਣੀ 'ਚ ਗੇਰਿਆ ਤੇ ਫਿਰ ਉਸ ਨੂੰ ਹੌਲੀ ਹੌਲੀ ਗਾਇਬ ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਖਦਸ਼ਾ ਜਤਾਇਆ ਹੈ ਕਿ ਇਹ ਕੰਮ ਸਕਰੈਪ ਚੋਰੀ ਕਰਨ ਵਾਲਿਆਂ ਦਾ ਹੋ ਸਕਦਾ ਹੈ ਪਰ ਹਾਲੇ ਕਿਸੇ ਦੀ ਪਹਿਚਾਣ ਨਹੀਂ ਹੋਈ ਹੈ।

56 tonne 23 metre rail bridge vanished in russias56 tonne 23 metre rail bridge vanished in russias

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement