ਨਿਊਜ਼ੀਲੈਂਡ 'ਚ ਭਾਰਤੀ ਮੂਲ ਦੇ ਕਾਰੋਬਾਰੀ ਦੇ ਗੈਸ ਸਟੇਸ਼ਨ 'ਤੇ ਹਮਲਾ
Published : Jan 6, 2023, 5:14 pm IST
Updated : Jan 6, 2023, 5:14 pm IST
SHARE ARTICLE
Image For Representation Purpose Only
Image For Representation Purpose Only

ਭਾਰਤੀ ਵਿਅਕਤੀ ਨੇ ਦੱਸਿਆ ਕਿ ਇਹ ਉਸ ਦੀ ਦੁਕਾਨ 'ਤੇ ਤੀਜਾ ਹਮਲਾ ਹੈ 

 

ਆਕਲੈਂਡ - ਨਿਊਜ਼ੀਲੈਂਡ ਵਿੱਚ ਅਣਪਛਾਤੇ ਹਮਲਾਵਰਾਂ ਨੇ ਭਾਰਤੀ ਮੂਲ ਦੇ ਇੱਕ ਵਪਾਰੀ ਦੇ ਗੈਸ ਸਟੇਸ਼ਨ ਉੱਤੇ ਹਮਲਾ ਕਰ ਦਿੱਤਾ, ਜਿਸ ਨਾਲ ਦੇਸ਼ ਵਿੱਚ ਛੋਟੇ ਕਾਰੋਬਾਰੀਆਂ ਵਿਰੁੱਧ ਹਿੰਸਕ ਘਟਨਾਵਾਂ 'ਚ ਇੱਕ ਹੋਰ ਮਾਮਲਾ ਜੁੜ ਗਿਆ। 

ਪੁਲਿਸ ਦੇ ਇੱਕ ਬਿਆਨ ਦੇ ਅਨੁਸਾਰ, ਚੋਰ ਵੀਰਵਾਰ ਤੜਕੇ ਆਕਲੈਂਡ ਵਿੱਚ ਕੋਰਿਲੈਂਡਸ ਰੋਡ 'ਤੇ ਕੰਨਾ ਸ਼ਰਮਾ ਦੇ ਗੈਸ ਸਟੇਸ਼ਨ 'ਤੇ ਪਹੁੰਚੇ। 

ਨਿਊਜ਼ ਪੋਰਟਲ ਨਿਊਜ਼ਹੱਬ ਅਨੁਸਾਰ, ਤੜਕੇ 2.20 ਵਜੇ, ਕਾਰ ਨੇ ਗੈਸ ਸਟੇਸ਼ਨ 'ਤੇ ਤਿੰਨ ਵਾਰ ਟੱਕਰ ਮਾਰੀ ਅਤੇ ਗਰਿੱਲ ਤੇ ਸਾਹਮਣੇ ਦਾ ਸ਼ੀਸ਼ਾ ਤੋੜ ਦਿੱਤਾ। ਖ਼ਬਰ ਮੁਤਾਬਕ ਤਿੰਨ ਚੋਰਾਂ ਨੇ ਸਿਗਰਟਾਂ ਤੇ ਹੋਰ ਕਈ ਸਾਮਾਨ ਚੋਰੀ ਕਰ ਲਿਆ।

ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ 'ਤੇ ਇਹ ਤੀਜਾ ਹਮਲਾ ਹੈ। ਉਨ੍ਹਾਂ ਕਿਹਾ, ''ਇਹ ਤੀਜੀ ਵਾਰ ਹੈ ਜਦੋਂ ਅਜਿਹਾ ਹਮਲਾ ਹੋਇਆ ਹੈ। ਮੈਂ ਬਰਬਾਦ ਹੋ ਗਿਆ ਹਾਂ। ਮੇਰਾ ਪਰਿਵਾਰ ਬਰਬਾਦ ਹੋ ਗਿਆ ਹੈ। ਇਹ ਵਿਸ਼ਵਾਸ ਕਰਨਾ ਔਖਾ ਹੈ ਕਿ ਨਿਊਜ਼ੀਲੈਂਡ ਵਰਗੀ ਥਾਂ ਅਜਿਹਾ ਭਿਆਨਕ ਸੁਪਨਾ ਵੀ ਹੋ ਸਕਦੀ ਹੈ।"

ਹਾਲ ਹੀ ਵਿੱਚ ਨਿਊਜ਼ੀਲੈਂਡ ਵਿੱਚ ਛੋਟੇ ਕਾਰੋਬਾਰੀਆਂ ਵਿਰੁੱਧ ਹਿੰਸਾ ਦੇ ਮਾਮਲੇ ਵਧੇ ਹਨ।

ਪਿਛਲੇ ਸਾਲ ਨਵੰਬਰ 'ਚ ਸੈਂਡਰਿੰਗਮ 'ਚ ਇੱਕ ਡੇਅਰੀ ਦੀ ਦੁਕਾਨ 'ਤੇ ਕੰਮ ਕਰਨ ਵਾਲੇ 34 ਸਾਲਾ ਜਨਕ ਪਟੇਲ ਦਾ ਕਤਲ ਕਰ ਦਿੱਤਾ ਗਿਆ ਸੀ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement