ਕਲਯੂਗੀ ਪੋਤਰੇ ਨੇ ਗੁੱਸੇ 'ਚ ਅਪਣੀ ਦਾਦੀ ਨੂੰ ਮਾਰੀ ਗੋਲੀ
Published : Nov 5, 2018, 3:14 pm IST
Updated : Nov 5, 2018, 6:46 pm IST
SHARE ARTICLE
Crime
Crime

ਅਮਰੀਕਾ ਦੇ ਅਰਿਜ਼ੋਨਾ ਸ਼ਹਿਰ ਵਿਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ 11 ਸਾਲ  ਦੇ ਬੱਚੇ ਨੇ ਅਪਣੀ ਦਾਦੀ ਤੇ ਗੋਲੀ ਚਲਾ ਦਿਤੀ। ਦੱਸ ਦਈਈ ....

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਅਰਿਜ਼ੋਨਾ ਸ਼ਹਿਰ ਵਿਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ 11 ਸਾਲ  ਦੇ ਬੱਚੇ ਨੇ ਅਪਣੀ ਦਾਦੀ ਤੇ ਗੋਲੀ ਚਲਾ ਦਿਤੀ। ਦੱਸ ਦਈਈ ਕਿ ਬੱਚੇ ਨੇ ਸਿਰਫ ਇਸ ਲਈ ਬੰਦੂਕ ਚਲਾ ਦਿਤੀ ਕਿਉਂਕਿ ਉਹ ਬੀਤੇ ਕਈ ਦਿਨਾਂ ਤੋਂ ਉਸ ਨੂੰ ਅਪਣੇ ਕਮਰੇ ਦੀ ਸਫਾਈ ਕਰਨ ਨੂੰ ਕਹਿ ਰਹੀ ਸੀ। ਦੱਸ ਦਈਏ ਕਿ ਅਪਣੀ ਦਾਦੀ  ਦੇ ਵਾਰ ਵਾਰ ਇਕੋ ਹੀ ਗੱਲ ਕਹਿਣ 'ਤੇ ਬੱਚਾ ਇੰਨਾ ਪਰੇਸ਼ਾਨ ਹੋ ਗਿਆ ਕਿ ਅਪਣੀ 65 ਸਾਲ ਦੀ ਦਾਦੀ ਉੱਤੇ ਬੰਦੂਕ ਤਾਨ ਦਿਤੀ। ਦੂਜੇ ਪਾਸੇ ਅਧਿਕਾਰੀਆਂ ਨੇ ਦੱਸਿਆ ਕਿ ਬੱਚਾ ਅਪਣੀ ਦਾਦੀ ਉੱਤੇ ਗੋਲੀ ਮਾਰ ਕੇ ਖੁਦ ਨੂੰ ਮਾਰਨੇ ਦੀ ਕੋਸ਼ਿਸ਼ ਕਰਨ ਲਗਾ।

crimecrime

ਉਸ ਨੂੰ ਅਜਿਹਾ ਕਰਦੇ ਵੇਖ ਉੱਥੇ ਮੌਜੂਦ ਬੱਚੇ ਦੇ ਦਾਦੇ ਨੇ ਉਸ ਨੂੰ ਰੋਲ ਲਿਆ। ਬੱਚੇ ਦੇ ਦਾਦੇ ਨੇ ਪੁਲਿਸ ਨੂੰ ਦੱਸਿਆ ਕਿ ਘਟਨਾ  ਦੇ ਸਮੇਂ ਉਹ ਅਪਣੇ ਕਮਰੇ ਵਿਚ ਹੀ ਸੀ ਅਤੇ ਬੱਚੇ ਨੂੰ ਬੀਤੇ ਕਈ ਦਿਨਾਂ ਤੋਂ ਉਸ ਦੀ ਦਾਦੀ ਕਮਰਾ ਸਾਫ਼ ਕਰਨ ਨੂੰ ਕਹਿ ਰਹੀ ਸੀ ਪਰ ਉਹ ਉਸ ਦੀ ਗੱਲਾਂ ਨੂੰ ਨਹੀਂ ਸੁਣਦਾ ਸੀ ਅਤੇ ਜਿੱਦ 'ਤੇ ਅੜਿਆ ਸੀ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਉਸ ਦੀ ਦਾਦੀ ਉਸ ਮੌਕੇ ਟੀਵੀ ਵੇਖ ਰਹੀ ਸੀ। ਜਿਸ ਤੋਂ ਬਾਅਦ ਪਤਾ ਨਹੀਂ ਉਸ ਨੂੰ ਕੀ ਹੋਇਆ।ਉਸ ਨੇ ਪਿੱਛੇ ਤੋਂ ਅਪਣੀ ਦਾਦੀ ਦੇ ਸਿਰ 'ਤੇ ਗੋਲੀ ਚਲਾ ਦਿਤੀ। ਜਿਵੇਂ ਹੀ ਗੋਲੀ ਦੀ ਅਵਾਜ ਸੁਣਾਈ ਦਿਤੀ ਤਾਂ ਮੈਂ ਭੱਜਦਾ ਹੋਇਆ ਕਮਰੇ ਵਿਚ ਪਹੰਚਿਆ

ਫਿਰ ਉਸ ਨੇ ਵੇਖਿਆ ਕਿ ਉਹ ਖੁਦ 'ਤੇ ਬੰਦੂਕ ਤਾਣ ਖੜ੍ਹਾ ਸੀ। ਸਿ ਤੋਂ ਬਾਅਦ ਮੈਂ ਉਸ ਨੂੰ ਰੋਕਿਆ ਅਤੇ ਫਿਰ ਅਪਣੀ ਪਤਨੀ ਵੱਲ ਭੱਜਿਆ। ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਦਾ ਕਹਿਣਾ ਹੈ ਕਿ ਇਹ ਹੱਤਿਆ ਪਹਿਲਾਂ ਤੋਂ ਹੀ ਮਿਥੀ ਹੋਈ ਨਹੀਂ ਸੀ ਬੱਚੇ ਨੇ ਗੁੱਸੇ ਵਿਚ ਆ ਕੇ ਇਹ ਕਦਮ ਚੁੱਕਿਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement