ਫਲੂ ਕਾਰਨ ਚਾਰ ਮਹੀਨੇ ਦੇ ਬੱਚੇ ਦੀ ਮੌਤ, 14 ਬੀਮਾਰ
Published : Apr 5, 2018, 3:03 pm IST
Updated : Apr 5, 2018, 3:03 pm IST
SHARE ARTICLE
flu
flu

ਕੈਨੇਡਾ ਦੇ ਸੂਬੇ ਅਲਬਰਟਾ 'ਚ ਸਟੋਨੀ ਨਕੋਡਾ ਫ਼ਸਟ ਨੇਸ਼ਨ ਦੇ ਬੱਚਿਆਂ 'ਚ ਫਲੂ ਵਰਗੀ ਬੀਮਾਰੀ ਫ਼ੈਲ ਗਈ

ਅਲਬਰਟਾ: ਕੈਨੇਡਾ ਦੇ ਸੂਬੇ ਅਲਬਰਟਾ 'ਚ ਸਟੋਨੀ ਨਕੋਡਾ ਫ਼ਸਟ ਨੇਸ਼ਨ ਦੇ ਬੱਚਿਆਂ 'ਚ ਫਲੂ ਵਰਗੀ ਬੀਮਾਰੀ ਫ਼ੈਲ ਗਈ, ਜਿਸ ਕਾਰਨ ਇਕ ਬੱਚੇ ਦੀ ਮੌਤ ਹੋ ਗਈ ਅਤੇ ਹੋਰ 14 ਬੀਮਾਰ ਹੋ ਗਏ ਹਨ। ਇਸ ਜਾਨਲੇਵਾ ਫਲੂ ਦੀ ਲਪੇਟ 'ਚ 4 ਮਹੀਨਿਆਂ ਤੋਂ 17 ਸਾਲਾਂ ਦੇ ਬੱਚੇ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਅਲਬਰਟਾ ਦੀ ਐਮਰਜੈਂਸੀ ਮੈਡੀਕਲ ਸੇਵਾ ਦੇ ਬੁਲਾਰੇ ਸਟਾਉਰਟ ਬ੍ਰਿਡੇਓਕਸ ਨੇ ਕਿਹਾ ਕਿ ਇਨ੍ਹਾਂ ਸੱਭ ਬੀਮਾਰਾਂ 'ਚ ਇਨਫਲੁਐਂਜ਼ਾ ਦੇ ਕਣ ਪਾਏ ਗਏ ਹਨ। flufluਲਗਦਾ ਹੈ ਕਿ ਸਾਹ ਰਾਹੀਂ ਇਨ੍ਹਾਂ ਅੰਦਰ ਖ਼ਤਰਨਾਕ ਕਣ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਇਸੇ ਕਾਰਨ ਕੁੱਝ ਬੱਚਿਆਂ ਨੂੰ ਬੁਖਾਰ ਵੀ ਮਹਿਸੂਸ ਹੋ ਰਿਹਾ ਸੀ। ਫ਼ਿਲਹਾਲ ਅਲਬਰਟਾ ਦੇ ਹਸਪਤਾਲ 'ਚ 10 ਬੱਚਿਆਂ ਅਤੇ 4 ਬਾਲਗਾਂ ਦਾ ਇਲਾਜ ਚੱਲ ਰਿਹਾ ਹੈ। ਇਨ੍ਹਾਂ ਦੇ ਪਰਵਾਰ ਵਾਲੇ ਇਕ-ਦੂਜੇ ਨੂੰ ਤਸੱਲੀ ਦੇ ਰਹੇ ਹਨ ਪਰ ਇਕ ਬੱਚੇ ਦੀ ਮੌਤ ਹੋਣ ਕਾਰਨ ਹਰ ਕੋਈ ਡਰਿਆ ਹੋਇਆ ਹੈ। flufluਘਟਨਾ ਵਾਲੇ ਸਥਾਨ 'ਤੇ ਇਕ ਵਿਅਕਤੀ ਨੇ ਦਸਿਆ ਕਿ ਬੀਮਾਰ ਹੋਏ ਬੱਚੇ ਇਕੋ ਪਰਵਾਰ ਦੇ ਹਨ ਹਾਲਾਂਕਿ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਬੁੱਧਵਾਰ ਤੜਕੇ ਤੋਂ ਹੀ ਸੜਕਾਂ 'ਤੇ ਐਂਬੂਲੈਂਸ ਗੱਡੀਆਂ ਘੁੰਮ ਰਹੀਆਂ ਹਨ। ਐਮਰਜੈਂਸੀ ਅਧਿਕਾਰੀਆਂ ਨੇ ਦਸਿਆ ਕਿ ਉਨ੍ਹਾਂ ਨੂੰ ਦੋ ਬੱਚਿਆਂ ਦੇ ਬੀਮਾਰ ਹੋਣ ਦੀ ਖ਼ਬਰ ਮਿਲੀ ਸੀ ਅਤੇ ਉਹ ਉਨ੍ਹਾਂ ਨੂੰ ਲੈ ਕੇ ਹਸਪਤਾਲ ਲਈ ਰਵਾਨਾ ਹੋ ਗਏ ਪਰ ਬਦਕਿਸਮਤੀ ਨਾਲ 4 ਮਹੀਨਿਆਂ ਦੇ ਬੱਚੇ ਦੀ ਮੌਤ ਹੋ ਗਈ ਅਤੇ ਦੂਜੇ ਬੱਚੇ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਅਲਬਰਟਾ ਸਿਹਤ ਸੇਵਾ ਵਿਭਾਗ ਵਲੋਂ ਮਦਦ ਦਿਤੀ ਜਾ ਰਹੀ ਹੈ ਅਤੇ ਰੋਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।

Location: Canada, Alberta, Calgary

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement