ਪਾਕਿਸਤਾਨ ਅਤਿਵਾਦ ਦਾ ਗੜ੍ਹ'
Published : Jul 4, 2018, 3:00 pm IST
Updated : Jul 4, 2018, 3:00 pm IST
SHARE ARTICLE
Terrorist
Terrorist

ਭਾਰਤ ਨੇ ਸੰਯੁਕਤ ਰਾਸ਼ਟਰ 'ਚ ਕਿਹਾ ਹੈ ਕਿ ਪਾਕਿਸਤਾਨ ਅਤਿਵਾਦ ਦਾ ਗੜ੍ਹ ਹੈ ਅਤੇ ਕਸ਼ਮੀਰ ਬਾਰੇ ਗ਼ਲਤ ਬਿਆਨਬਾਜ਼ੀ ਕਰਨ ਦੀਆਂ ਉਸ ਦੀਆਂ ਚਾਲਬਾਜ਼ ...

ਸੰਯੁਕਤ ਰਾਸ਼ਟਰ,  : ਭਾਰਤ ਨੇ ਸੰਯੁਕਤ ਰਾਸ਼ਟਰ 'ਚ ਕਿਹਾ ਹੈ ਕਿ ਪਾਕਿਸਤਾਨ ਅਤਿਵਾਦ ਦਾ ਗੜ੍ਹ ਹੈ ਅਤੇ ਕਸ਼ਮੀਰ ਬਾਰੇ ਗ਼ਲਤ ਬਿਆਨਬਾਜ਼ੀ ਕਰਨ ਦੀਆਂ ਉਸ ਦੀਆਂ ਚਾਲਬਾਜ਼ ਕੋਸ਼ਿਸ਼ਾਂ ਹਮੇਸ਼ਾ ਨਾਕਾਮ ਰਹੀਆਂ ਹਨ। ਅਪਣੇ 'ਜਵਾਬ ਦਾ ਅਧਿਕਾਰ' ਵਿਚ ਪਾਕਿਸਤਾਨ ਵਲੋਂ ਕਸ਼ਮੀਰ ਮੁੱਦੇ ਨੂੰ ਫਿਰ ਤੋਂ ਚੁੱਕਣ ਦੇ ਜਵਾਬ 'ਚ ਭਾਰਤ ਦੀ ਇਹ ਟਿਪਣੀ ਸਾਹਮਣੇ ਆਈ ਹੈ। ਪਾਕਿਸਤਾਨ ਦੇ ਵਾਰ-ਵਾਰ ਇਹ ਕਹਿਣ 'ਤੇ ਕਿ ਕਸ਼ਮੀਰ ਕਦੇ ਵੀ ਭਾਰਤ ਦਾ ਹਿੱਸਾ ਨਹੀਂ ਸੀ, ਭਾਰਤ ਨੇ ਸੋਮਵਾਰ ਨੂੰ ਆਯੋਜਿਤ ਆਮ ਸਭਾ ਦੀ ਚਰਚਾ ਤੋਂ ਬਾਅਦ ਅਪਣੇ 'ਜਵਾਬ ਦੇ ਅਧਿਕਾਰ' ਦੀ ਵਰਤੋਂ ਕਰਦੇ ਹੋਏ ਇਹ ਟਿਪਣੀ ਕੀਤੀ।

ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਮਿਸ਼ਨ ਵਿਚ ਪਹਿਲੇ ਸਕੱਤਰ ਸੰਦੀਪ ਕੁਮਾਰ ਨੇ ਭਾਰਤ ਦੇ ਉੱਤਰ ਦੇਣ ਦੇ ਅਪਣੇ ਅਧਿਕਾਰ 'ਚ ਕਿਹਾ ਕਿ ਅਤਿਵਾਦ ਦੇ ਗੜ੍ਹ ਪਾਕਿਸਤਾਨ ਵਲੋਂ ਜੰਮੂ-ਕਸ਼ਮੀਰ ਬਾਰੇ ਵਾਰ-ਵਾਰ ਗਲਤ ਬਿਆਨਬਾਜ਼ੀ ਫ਼ੈਲਾਉਣ ਅਤੇ ਉਸ ਦੀਆਂ ਚਾਲਬਾਜ਼ ਕੋਸ਼ਿਸ਼ਾਂ ਪਹਿਲਾਂ ਵਾਂਗ ਇਸ ਵਾਰ ਵੀ ਨਾਕਾਮ ਰਹੀਆਂ ਹਨ। ਇਸ 'ਚ ਉਹ ਕਦੇ ਸਫ਼ਲ ਨਹੀਂ ਹੋ ਸਕੇਗਾ। ਉਨ੍ਹਾਂ ਕਿਹਾ ਕਿ ਭਾਰਤ ਇਸ ਸਬੰਧ 'ਚ ਅੱਗੇ ਹੋਰ ਉਲਝਣਾ ਨਹੀਂ ਚਾਹੇਗਾ। (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement