ਬਰਤਾਨਵੀ-ਭਾਰਤੀ ਨੂੰ ਜਵਾਈ 'ਤੇ ਹਮਲਾ ਕਰਨ ਦੇ ਦੋਸ਼ 'ਚ ਜੇਲ੍ਹ

By : GAGANDEEP

Published : Jan 4, 2023, 6:31 pm IST
Updated : Jan 4, 2023, 6:31 pm IST
SHARE ARTICLE
photo
photo

ਸ਼ਰਾਬ ਦੀ ਹਾਲਤ ਵਿਚ ਦਿੱਤਾ ਸੀ ਵਾਰਦਾਤ ਨੂੰ ਅੰਜਾਮ

 

ਲੰਦਨ: ਬ੍ਰਿਟੇਨ ਵਿਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਆਪਣੇ ਜਵਾਈ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੇ ਦੋਸ਼ ਵਿਚ ਅੱਠ ਸਾਲ ਤੋਂ ਵੱਧ ਦੀ ਜੇਲ੍ਹ ਹੋਈ ਹੈ। ਇਕ ਰਿਪੋਰਟ ਅਨੁਸਾਰ ਭਜਨ ਸਿੰਘ, ਜੋ ਕਿ ਕੌਰਨਵਾਲ ਰੋਡ, ਹੈਂਡਸਵਰਥ 'ਤੇ ਆਪਣੇ ਘਰ ਵਿੱਚ ਆਪਣੀ ਧੀ, ਉਸਦੇ ਦੋ ਬੱਚਿਆਂ ਅਤੇ ਜਵਾਈ ਨਾਲ ਰਹਿੰਦਾ ਸੀ, ਨੇ ਆਪਣੇ ਜਵਾਈ ਦੀ ਗਰਦਨ 'ਤੇ ਇੱਕ ਹਥਿਆਰ ਨਾਲ ਹਮਲਾ ਕਰ ਦਿੱਤਾ।

ਬਰਮਿੰਘਮ ਕ੍ਰਾਊਨ ਕੋਰਟ ਨੂੰ ਦੱਸਿਆ ਗਿਆ ਕਿ ਦੋਸ਼ੀ ਭਜਨ ਸਿੰਘ ਨੇ ਪਿਛਲੇ ਸਾਲ ਅਪ੍ਰੈਲ 'ਚ ਸ਼ਰਾਬੀ ਹਾਲਤ 'ਚ ਆਪਣੇ 30 ਸਾਲਾ ਜਵਾਈ 'ਤੇ ਹਮਲਾ ਕੀਤਾ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਸਿੰਘ ਉਸੇ ਫੈਕਟਰੀ ਵਿੱਚ ਕੰਮ ਕਰਦਾ ਹੈ ਜਿਥੇ ਉਸ ਦਾ ਜਵਾਈ ਕੰਮ ਕਰਦਾ ਸੀ ਅਤੇ ਉਨ੍ਹਾਂ ਵਿਚਕਾਰ ਕਦੇ ਕੋਈ ਲ਼ੜਾਈ ਨਹੀਂ ਹੋਈ।

ਸਰਕਾਰੀ ਵਕੀਲ ਐਲੇਕਸ ਵਾਰੇਨ ਨੇ ਕਿਹਾ ਕਿ ਪੀੜਤਾ ਨੂੰ ਸ਼ੁਰੂਆਤ 'ਚ ਉਸ ਦੀ ਗਰਦਨ ਦੇ ਪਿਛਲੇ ਹਿੱਸੇ 'ਤੇ ਮਾਮੂਲੀ ਸੱਟ ਲੱਗੀ ਸੀ ਪਰ ਬਾਅਦ 'ਚ ਉਸ ਨੂੰ ਅਹਿਸਾਸ ਹੋਇਆ ਕਿ ਦੋਸ਼ੀ ਨੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਗਲਾ ਵੱਢ ਦਿੱਤਾ ਹੈ। ਅਜਿਹੇ 'ਚ ਪੀੜਤਾ ਨੇ ਖੁਦ ਨੂੰ ਬਚਾਉਣ ਲਈ ਆਪਣਾ ਖੱਬਾ ਹੱਥ ਚੁੱਕਿਆ, ਜਿਸ ਕਾਰਨ ਉਸ ਦੀ ਖੱਬੀ ਹਥੇਲੀ 'ਤੇ ਵੀ ਸੱਟ ਲੱਗ ਗਈ ਅਤੇ ਖੂਨ ਵਹਿਣ ਲੱਗਾ।

ਅਦਾਲਤ ਨੇ ਨੋਟ ਕੀਤਾ ਕਿ ਹਮਲੇ ਵਿਚ ਪੀੜਤਾ ਦੀ ਵਿਚਕਾਰਲੀ ਉਂਗਲੀ 'ਤੇ ਡੂੰਘੇ ਸੱਟ ਲੱਗ ਗਈ ਸੀ, ਜਿਸ ਲਈ ਦੋ ਸਰਜਰੀਆਂ ਦੀ ਲੋੜ ਸੀ।
ਹਮਲੇ ਤੋਂ ਬਚਣ ਲਈ, ਪੀੜਤ ਇੱਕ ਗੁਆਂਢੀ ਦੇ ਘਰ ਭੱਜ ਗਿਆ, ਜਿਸ ਨੇ  ਆਪਣੇ ਸਹੁਰੇ ਤੋਂ ਬਚਾਉਣ ਲਈ ਸ਼ੋਰ ਮਚਾਇਆ। ਜੱਜ ਨੇ ਕਿਹਾ ਕਿ ਜਦੋਂ ਪਿੱਛਿਓਂ ਹਮਲਾ ਕੀਤਾ ਗਿਆ ਤਾਂ ਪੀੜਤਾ ਪੂਰੀ ਤਰ੍ਹਾਂ ਅਣਜਾਣ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement