ਬ੍ਰਿਟੇਨ 'ਚ ਭਾਰਤੀ ਮੂਲ ਦੇ ਪੁਲਿਸ ਅਧਿਕਾਰੀ ਉੱਤੇ ਇੱਕ ਮਹਿਲਾ ਡਰਾਈਵਰ ਨਾਲ ਦੁਰਵਿਉਹਾਰ ਦਾ ਦੋਸ਼ 
Published : Dec 2, 2022, 6:11 pm IST
Updated : Dec 2, 2022, 6:15 pm IST
SHARE ARTICLE
image
image

ਔਰਤ ਐਨਾ ਘਬਰਾ ਗਈ ਸੀ ਕਿ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ

 

ਲੰਡਨ - ਲੰਡਨ ਵਿੱਚ ਇੱਕ ‘ਰੋਡ ਰੇਜ’ ਦੀ ਘਟਨਾ ਵਿੱਚ ਇੱਕ ਭਾਰਤੀ ਮੂਲ ਦੇ ਅੰਡਰ ਟਰੇਨਿੰਗ ਪੁਲਿਸ ਅਧਿਕਾਰੀ ਨੂੰ ਇੱਕ ਮਹਿਲਾ ਡਰਾਈਵਰ ਪ੍ਰਤੀ ‘ਅਸ਼ਲੀਲ’ ਅਤੇ ‘ਹਮਲਾਵਰ’ ਵਿਉਹਾਰ ਦਾ ਦੋਸ਼ੀ ਪਾਇਆ ਗਿਆ ਹੈ।

ਸਕਾਟਲੈਂਡ ਯਾਰਡ (ਲੰਡਨ ਪੁਲਿਸ ਦਾ ਹੈੱਡਕੁਆਰਟਰ) ਦੇ ਟਰੇਨੀ ਡਿਟੈਕਟਿਵ ਕਾਂਸਟੇਬਲ ਅਜੀਤਪਾਲ ਲੋਟੇ ਬੁੱਧਵਾਰ ਨੂੰ ਇੱਥੇ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਹੋਇਆ, ਅਤੇ ਬ੍ਰਿਟੇਨ ਦੀ ਲੋਕ ਵਿਵਸਥਾ ਕਨੂੰਨ ਦੀ ਧਾਰਾ 4ਏ ਦੇ ਤਹਿਤ ਅਪਰਾਧ ਦਾ ਦੋਸ਼ ਲਗਾਇਆ ਗਿਆ। ਲੋਟੇ ਮੈਟਰੋਪੋਲੀਟਨ ਪੁਲਿਸ ਦੀ ਦੱਖਣ ਪੂਰਬੀ ਕਮਾਂਡ ਯੂਨਿਟ ਨਾਲ ਜੁੜਿਆ ਹੋਇਆ ਹੈ।

ਲੋਟੇ ਨੂੰ ਇੱਕ ਔਰਤ ਨਾਲ ਵਿਵਾਦ 'ਚ ਸ਼ਾਮਲ ਪਾਇਆ ਗਿਆ, ਜੋ ਦੂਜੀ ਗੱਡੀ ਚਲਾ ਰਹੀ ਸੀ ਅਤੇ ਬਹਿਸ ਦੌਰਾਨ ਲੋਟੇ ਨੇ ਆਪਣਾ ਵਾਰੰਟ ਕਾਰਡ ਪੇਸ਼ ਕੀਤਾ ਅਤੇ ਔਰਤ ਨੂੰ ਆਪਣੀ ਕਾਰ ਅੱਗੇ ਲਿਜਾਣ ਲਈ ਕਿਹਾ।

ਮੈਟਰੋਪੋਲੀਟਨ ਪੁਲਿਸ ਦੀ ਦੱਖਣ-ਪੂਰਬੀ ਕਮਾਂਡ ਯੂਨਿਟ ਦੇ ਚੀਫ਼ ਸੁਪਰਡੈਂਟ ਟ੍ਰੇਵਰ ਲੋਰੀ ਨੇ ਕਿਹਾ, “ਲੋਟੇ ਦਾ ਵਿਉਹਾਰ ਬਿਲਕੁਲ ਅਣਉਚਿਤ ਸੀ। ਉਸ ਨੇ ਆਪਣੇ ਆਪ ਨੂੰ ਇੱਕ ਅਧਿਕਾਰੀ ਵਜੋਂ ਪੇਸ਼ ਕੀਤਾ, ਅਤੇ ਮਹਿਲਾ ਡਰਾਈਵਰ ਪ੍ਰਤੀ ਹਮਲਾਵਰ ਰੁਖ਼ ਅਪਣਾਇਆ, ਜੋ ਉਸ ਦੇ ਵਿਉਹਾਰ ਤੋਂ ਐਨਾ ਘਬਰਾ ਗਈ ਕਿ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ, ਇਹ ਸੋਚ ਕੇ ਕਿ ਸ਼ਾਇਦ ਉਹ ਇੱਕ ਫਰਜ਼ੀ ਪੁਲਿਸ ਵਾਲਾ ਹੈ।"

ਲਾਰੀ ਨੇ ਕਿਹਾ, “ਮੈਟਰੋਪੋਲੀਟਨ ਪੁਲਿਸ ਪੇਸ਼ੇਵਰ ਰਵੱਈਏ, ਇਮਾਨਦਾਰੀ, ਹਿੰਮਤ ਅਤੇ ਹਮਦਰਦੀ ਦੇ ਮੁੱਲਾਂ ਨਾਲ ਪ੍ਰੇਰਿਤ ਹੈ। ਅਸੀਂ ਸਿਰਫ਼ ਸਭ ਤੋਂ ਵਧੀਆ ਚਾਹੁੰਦੇ ਹਾਂ। ਅਸੀਂ ਅਤੇ ਜਨਤਾ ਉਮੀਦ ਕਰਦੇ ਹਾਂ ਕਿ ਸਾਡੇ ਕਰਮਚਾਰੀ ਮਿਸਾਲੀ ਮਿਆਰਾਂ 'ਤੇ ਖਰੇ ਉੱਤਰਣਗੇ। ਅਜਿਹਾ ਨਾ ਹੋਣ 'ਤੇ, ਅਸੀਂ ਹਮੇਸ਼ਾ ਜ਼ਰੂਰੀ ਕਦਮ ਚੁੱਕਾਂਗੇ।

ਇਹ ਇਲਜ਼ਾਮ ਇਸ ਸਾਲ ਫਰਵਰੀ ਵਿੱਚ ਦੱਖਣੀ-ਪੱਛਮੀ ਲੰਡਨ ਖੇਤਰ ਵਿੱਚ ਵਾਪਰੀ ਇੱਕ ਘਟਨਾ ਨਾਲ ਸੰਬੰਧਿਤ ਹਨ। ਘਟਨਾ ਸਮੇਂ ਲੋਟੇ ਡਿਊਟੀ 'ਤੇ ਨਹੀਂ ਸੀ। ਔਰਤ ਨੇ ਅਧਿਕਾਰੀ ਅਤੇ ਉਸ ਦੇ ਵਾਹਨ ਦੀ ਤਸਵੀਰ ਖਿੱਚੀ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਮੈਟਰੋਪੋਲੀਟਨ ਪੁਲਿਸ ਨੇ ਕਿਹਾ ਕਿ ਉਸ ਦਾ ਡਾਇਰੈਕਟੋਰੇਟ ਆਫ ਪ੍ਰੋਫੈਸ਼ਨਲ ਸਟੈਂਡਰਡ ਇਸ ਦੋਸ਼ ਤੋਂ ਜਾਣੂ ਸੀ ਅਤੇ ਅਧਿਕਾਰੀ ਨੂੰ ਸੀਮਬੱਧ ਡਿਊਟੀ 'ਤੇ ਰੱਖਿਆ ਗਿਆ ਸੀ। ਹੁਣ ਜਦੋਂ ਅਪਰਾਧਿਕ ਕਾਰਵਾਈ ਖਤਮ ਹੋ ਗਈ ਹੈ, ਤਾਂ ਅਧਿਕਾਰੀ ਨੂੰ ਦੁਰਵਿਉਹਾਰ ਦੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement