ਲੇਬਰ ਪਾਰਟੀ ਦੇ ਸਾਬਕਾ ਮੁਖੀ ਇਸਾਕ ਬਣੇ ਇਜ਼ਰਾਈਲ ਦੇ 11ਵੇਂ ਰਾਸ਼ਟਰਪਤੀ
Published : Jun 2, 2021, 5:47 pm IST
Updated : Jun 2, 2021, 5:47 pm IST
SHARE ARTICLE
isaac herzog becomes newly elected president of israel
isaac herzog becomes newly elected president of israel

ਨੇਤਨਯਾਹੂ ਇਜ਼ਰਾਈਲ ਦੇ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੇ ਪ੍ਰਧਾਨ ਮੰਤਰੀ ਹਨ

ਯੇਰੂਸ਼ੇਲਮ-ਇਜ਼ਰਾਈਲ 'ਚ ਬੁੱਧਵਾਰ ਨੂੰ ਰਾਸ਼ਟਰਪਤੀ ਚੋਣਾਂ ਹੋਈਆਂ ਜਿਸ 'ਚ ਅਨੁਭਵੀ ਨੇਤਾ ਇਸਾਕ ਹੇਰਜ਼ੋਗ ਨੂੰ ਜਿੱਤ ਹਾਸਲ ਹੋਈ ਅਤੇ ਉਹ ਦੇਸ਼ ਦੇ 11ਵੇਂ ਰਾਸ਼ਟਰਪਤੀ ਬਣ ਗਏ ਹਨ। ਇਨ੍ਹਾਂ ਚੋਣਾਂ 'ਚ ਦੇਸ਼ ਦੀ ਸੰਸਦ ਨੇਸੈੱਟ 'ਚ 120 ਸੰਸਦ ਮੈਂਬਰਾਂ ਨੇ ਨਵੇਂ ਰਾਸ਼ਟਰਪਤੀ ਨੂੰ ਚੁਣਨ ਲਈ ਵੋਟਾਂ ਪਾਈਆਂ।

isaac herzog becomes newly elected president of israelisaac herzog becomes newly elected president of israelਰਾਸ਼ਟਰਪਤੀ ਅਹੁਦੇ ਦੀ ਦੌੜ 'ਚ ਇਸਾਕ ਦੇ ਸਾਹਮਣੇ ਸਿਖਿਆਵਿਦ ਮਿਰੀਅਮ ਪੇਰੇਤਜ਼ ਖੜੀ ਸੀ। ਹੇਰਜ਼ੋਗ (60) ਇਜ਼ਰਾਈਲ ਦੀ ਲੇਬਰ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਨੇਤਾ ਹਨ। ਜ਼ਿਕਰਯੋਗ ਹੈ ਕਿ 2013 'ਚ ਸੰਸਦੀ ਚੋਣਾਂ 'ਚ ਉਹ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਿਰੁੱਧ ਖੜ੍ਹੇ ਹੋਏ ਸਨ ਪਰ ਹਾਰ ਗਏ।

isaac herzog becomes newly elected president of israelisaac herzog becomes newly elected president of israel

ਪੇਰੇਤਜ (67) ਰਾਸ਼ਟਰਵਾਦੀ ਵਿਚਾਰਧਾਰਾ ਦੀ ਹੈ। ਜੇਕਰ ਉਹ ਚੋਣਾਂ ਜਿੱਤ ਜਾਂਦੀ ਤਾਂ ਇਸ ਅਹੁਦੇ ਦਾ ਮਾਣ ਵਧਾਉਣ ਵਾਲੀ ਪਹਿਲੀ ਮਹਿਲਾ ਹੁੰਦੀ। ਜਿੱਤਣ ਲਈ 120 ਸੰਸਦੀ ਨੇਸੈੱਟ 'ਚ ਘਟੋ-ਘੱਟ 61 ਵੋਟਾਂ ਦੀ ਲੋੜ ਸੀ।

isaac herzog becomes newly elected president of israelisaac herzog becomes newly elected president of israel

ਹੇਰਜ਼ੋਗ ਦਾ ਸੱਤ ਸਾਲ ਦਾ ਕਾਰਜਕਾਲ 9 ਜੁਲਾਈ ਤੋਂ ਸ਼ੁਰੂ ਹੋਵੇਗਾ। ਮੌਜੂਦਾ ਰਾਸ਼ਟਰਪਤੀ ਰੇਓਵੇਨ ਰਿਵਲਿਨ ਅਗਲੇ ਮਹੀਨੇ ਅਹੁਦਾ ਛੱਡਣ ਵਾਲੇ ਹਨ। ਉਥੇ ਦੂਜੇ ਪਾਸੇ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਵਿਰੋਧੀ ਬੁੱਧਵਾਰ ਨੂੰ ਉਨ੍ਹਾਂ ਦੇ 12 ਸਾਲ ਦੇ ਸ਼ਾਸਨ ਨੂੰ ਖਤਮ ਕਰਨ ਲਈ ਇਕ ਗਠਜੋੜ ਸਰਕਾਰ ਦੇ ਗਠਨ ਦੀ ਕੋਸ਼ਿਸ਼ ਕਰ ਰਹੇ ਹਨ। ਨੇਤਨਯਾਹੂ ਇਜ਼ਰਾਈਲ ਦੇ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੇ ਪ੍ਰਧਾਨ ਮੰਤਰੀ ਹਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement