ਚੀਨ ਆਨਲਾਈਨ ਖੇਡਾਂ 'ਤੇ ਪਾਬੰਦੀ ਲਾਉਣ ਦੀ ਤਿਆਰੀ 'ਚ
Published : Sep 1, 2018, 11:54 am IST
Updated : Sep 1, 2018, 11:54 am IST
SHARE ARTICLE
China is ready to ban online games
China is ready to ban online games

ਚੀਨ ਸਰਕਾਰ ਨੇ ਬੱਚਿਆਂ ਨੂੰ ਮਾਯੋਪੀਆ (ਦੂਰ ਦੀ ਨਜ਼ਰ ਕਮਜੋਰ ਹੋਣਾ) ਤੋਂ ਬਚਾਉਣ ਲਈ ਦੇਸ਼ 'ਚ ਆਨਲਾਈਨ ਖੇਡਾਂ ਦੀ ਗਿਣਤੀ ਕਾਬੂ ਕਰਨ ਦਾ ਫ਼ੈਸਲਾ ਲਿਆ ਹੈ..............

ਸ਼ੰਘਾਈ : ਚੀਨ ਸਰਕਾਰ ਨੇ ਬੱਚਿਆਂ ਨੂੰ ਮਾਯੋਪੀਆ (ਦੂਰ ਦੀ ਨਜ਼ਰ ਕਮਜੋਰ ਹੋਣਾ) ਤੋਂ ਬਚਾਉਣ ਲਈ ਦੇਸ਼ 'ਚ ਆਨਲਾਈਨ ਖੇਡਾਂ ਦੀ ਗਿਣਤੀ ਕਾਬੂ ਕਰਨ ਦਾ ਫ਼ੈਸਲਾ ਲਿਆ ਹੈ। ਰਾਸ਼ਟਰਪਤੀ ਸ਼ੀ ਚਿਨਫ਼ਿੰਗ ਨੇ ਵੀਰਵਾਰ ਨੂੰ ਇਸ ਨਾਲ ਸੰਬੰਧਿਤ ਮਹਤੱਵਪੂਰਨ ਹਿਦਾਇਤਾਂ ਜਾਰੀ ਕੀਤੀਆਂ ਸੀ। ਇਸ ਸੰਬੰਧ 'ਚ ਸ਼ੁਕਰਵਾਰ ਨੂੰ ਸਰਕਾਰ ਦੇ ਐਲਾਨ ਤੋਂ ਬਾਅਦ ਇੱਥੇ ਵੀਡਿਉ ਗੇਮ ਕੰਪਨੀਆਂ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਵੇਖੀ ਗਈ। ਸਰਕਾਰ ਦੇ ਇਸ ਕਦਮ ਨੂੰ ਦੇਸ਼ ਵਿਚ ਤੇਜ਼ੀ ਨਾਲ ਵੱਧ ਰਹੀ ਵੀਡਿਉ ਗੇਮ ਇੰਡਸਟਰੀ ਤੇ ਪਾਬੰਦੀ ਲਾਉਣ ਦੇ ਤੌਰ 'ਤੇ ਵੇਖਿਆ ਜਾ ਰਿਹਾ ਹੈ।

ਸਰਕਾਰ ਨੇ ਪਹਿਲਾਂ ਹੀ ਨਵੇਂ ਆਨਲਾਈਨ ਗੇਮਾਂ ਦੇ ਲਾਈਸੇਂਸ ਦੇਣਾ ਬੰਦ ਕਰ ਦਿਤਾ ਹੈ। ਬੀਤੇ ਫ਼ਰਵਰੀ ਮਹੀਨੇ ਤੋਂ ਕਿਸੇ ਵੀ ਘਰੇਲੁ ਕੰਪਨੀ ਨੂੰ ਨਵੇਂ ਗੇਮ ਲਈ ਕੋਈ ਟਾਇਟਲ ਜਾਰੀ ਨਹੀਂ ਕੀਤਾ ਗਿਆ ਹੈ। 8 ਵੱਖ-ਵੱਖ ਮੰਤਰਾਲਿਆਂ ਵਲੋ ਜਾਰੀ ਇਕ ਬੇਆਨ 'ਚ ਕੀਹਾ ਗਿਆ ਹੈ ਕਿ ਪ੍ਰਸ਼ਾਸਨ ਇੰਟਰਨੇਟ ਗੇਮ ਦੀ ਗਿਣਤੀ ਦੇ ਨਾਲ ਹੀ ਨਵੀਂਆਂ ਖੇਡਾਂ ਦੇ ਟਾਇਟਲ ਵੀ ਕਾਬੁ ਕਰੇਗਾ। ਨਵੀਂ ਵਿਵਸਧਾ 'ਚ ਬੱਚਿਆਂ ਵਲੋਂ ਗੇਮ ਖੇਡਣ 'ਚ ਬਿਤਾਉਣ ਵਾਲੇ ਸਮੇਂ ਨੂੰ ਸੀਮਿਤ ਕਰਨ ਦੇ ਵੀ ਕਦਮ ਚੁੱਕੇ ਜਾਣਗੇ।

Location: China, Shanghai, Shanghai

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement