ਚੀਨ ਦੇ ਰਾਜਦੂਤ ਐਚ ਈ ਲਾਊ ਪਤਨੀ ਸਮੇਤ ਦਰਬਾਰ ਸਾਹਿਬ ਨਤਮਸਤਕ
Published : Aug 11, 2018, 11:13 am IST
Updated : Aug 11, 2018, 11:13 am IST
SHARE ARTICLE
H.E. Luo Zhaohui with his Wife
H.E. Luo Zhaohui with his Wife

ਚੀਨ ਦੇ ਰਾਜਦੂਤ ਐਚ ਈ ਲਾਊ ਜਲੋਹੀ (ਪੂਰੇ ਅਧਿਕਾਰਾਂ ਵਾਲਾ) ਅੱਜ ਪਤਨੀ ਤੇ 4 ਮੈਬਰਾਂ ਨਾਲ ਅੰਮ੍ਰਿਤਸਰ ਪੁੱਜੇ...................

ਅੰਮ੍ਰਿਤਸਰ  : ਚੀਨ ਦੇ ਰਾਜਦੂਤ ਐਚ ਈ ਲਾਊ ਜਲੋਹੀ (ਪੂਰੇ ਅਧਿਕਾਰਾਂ ਵਾਲਾ) ਅੱਜ ਪਤਨੀ ਤੇ 4 ਮੈਬਰਾਂ ਨਾਲ ਅੰ੍ਿਰਮਤਸਰ ਪੁੱਜੇ।  ਉਨਾ ਦੇਰ ਸਾਮ ਨੂੰ ਸੱਚਖੰਡ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਸ਼੍ਰੀ ਗੂਰੂ ਰਾਮਦਾਸ ਲੰਗਰ ਘਰ ਵਿਖੇ ਪਕਦੇ ਪ੍ਰਸ਼ਾਦੇ ਵੇਖ ਕੇ ਬੜੇ ਪ੍ਰਭਾਵਿਤ ਹੋਏ । ਸ਼੍ਰੋਮਣੀ ਕਮੇਟੀ ਅਧਿਕਾਰੀਆਂ ਚੀਨ ਦੇ ਰਾਜਦੂਤ ਨੂੰ ਸਿੱਖੀ ਸਿਧਾਂਤ ਤੇ ਸਿੱਖ ਇਤਿਹਾਸ ਅਤੇ ਸੱਚਖੰਡ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਅਤੇ ਲੰਗਰ ਪ੍ਰਥਾ ਤੋਂ ਵਿਸਥਾਰ ਨਾਲ ਜਾਣੂ ਕਰਵਾਇਆ। 

ਸ਼੍ਰੋਮਣੀ ਕਮੇਟੀ  ਅਧਿਕਾਰੀਆਂ ਉਨ੍ਹਾਂ ਦਾ ਸਨਮਾਨ ਹਰਿਮੰਦਰ ਸਾਹਿਬ ਦਾ ਮਾਡਲ ਅਤੇ ਧਾਰਮਿਕ ਕਿਤਾਬਾਂ ਦਾ ਸੈਟ ਭੇਟ ਕਰਕੇ ਕੀਤਾ। ਚੀਨ ਦੇ ਡੈਲੀਗੇਟ ਨੇ 1 ਲੱਖ ਰੁਪਏ ਸ਼੍ਰੀ ਦਰਬਾਰ ਸਾਹਿਬ ਲਈ ਭੇਟ ਕੀਤੇ।  ਉਪਰੰਤ ਉਹ ਜਲਿਆਂਵਾਲੇ ਬਾਗ ਗਏ ਜਿੱਥੇ ਉਨ੍ਹਾਂ ਅੰਗਰੇਜ਼ ਸਾਮਰਾਜ ਵੱਲੋਂ ਕਤਲ ਕੀਤੇ ਗਏ ਨਿਹੱਥੇ ਭਾਰਤੀਆਂ ਨੂੰ ਸ਼ਰਧਾ ਦੇ  ਫੁੱਲ ਭੇਟ ਕੀਤੇ। ਇਸ ਮੌਕੇ ਚੀਨ ਦੇ ਰਾਜਦੂਤ ਨੇ ਕਿਹਾ ਕਿ ਉਹ ਹਰਿਮੰਦਰ ਸਾਹਿਬ ਆ ਕੇ ਬੜੇ ਪ੍ਰਭਾਵਿਤ ਹੋਏ ਹਨ  ਅਤੇ ਮੰਨ ਨੂੰ ਭਾਰੀ ਸਕੂਨ ਮਿਲਿਆ ਹੈ। ਚੀਨੀ ਵਫਦ ਅੱਜ ਰਾਤ ਤਾਜ ਹੋਟਲ ਠਹਿਰਿਆ ਹੈ । 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement