Russia Ukraine War: ਰੂਸ ਨੇ ਫਿਰ ਯੂਕਰੇਨ 'ਤੇ ਦਾਗੀਆਂ ਮਿਜ਼ਾਈਲਾਂ, 5 ਲੋਕਾਂ ਦੀ ਮੌਤ, 30 ਤੋਂ ਵੱਧ ਲੋਕ ਜ਼ਖ਼ਮੀ
Published : May 1, 2024, 10:16 am IST
Updated : May 1, 2024, 10:19 am IST
SHARE ARTICLE
Russia Ukraine war News in punjabi
Russia Ukraine war News in punjabi

Russia Ukraine War: 'ਹੈਰੀ ਪੋਟਰ ਮਹਿਲ' ਵੀ ਹੋਇਆ ਤਬਾਹ

Russia Ukraine war News in punjabi : ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਅਜੇ ਖ਼ਤਮ ਨਹੀਂ ਹੋਈ ਹੈ। ਦੋਵਾਂ ਦੇਸ਼ਾਂ ਵੱਲੋਂ ਰੋਜ਼ਾਨਾ ਡਰੋਨ ਅਤੇ ਮਿਜ਼ਾਈਲ ਹਮਲੇ ਹੁੰਦੇ ਰਹਿੰਦੇ ਹਨ। ਹੁਣ ਰੂਸ ਨੇ ਯੂਕਰੇਨ ਦੇ ਬੰਦਰਗਾਹ ਸ਼ਹਿਰ ਓਡੇਸਾ 'ਤੇ ਮਿਜ਼ਾਈਲ ਹਮਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਰੂਸ ਨੇ ਕਾਲੇ ਸਾਗਰ 'ਤੇ ਸਥਿਤ ਸਥਿਰ ਬੰਦਰਗਾਹ ਸ਼ਹਿਰ ਓਡੇਸਾ 'ਤੇ ਮਿਜ਼ਾਈਲ ਦਾਗੀ। ਜਿਸ 'ਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 30 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ।

ਇਹ ਵੀ ਪੜ੍ਹੋ: Delhi School Bomb Threat: ਦਿੱਲੀ ਦੇ ਕਈ ਸਕੂਲਾਂ ਨੂੰ ਬੰਬਾਂ ਨਾਲ ਉਡਾਉਣ ਦੀ ਮਿਲੀ ਧਮਕੀ, ਮਚਿਆ ਹੜਕੰਪ

ਯੂਕਰੇਨ ਦੇ ਅਧਿਕਾਰੀਆਂ ਨੇ ਵੀ ਮਿਜ਼ਾਈਲ ਹਮਲੇ ਅਤੇ ਜਾਨੀ ਨੁਕਸਾਨ ਦੀ ਪੁਸ਼ਟੀ ਕੀਤੀ ਹੈ। ਯੂਕਰੇਨ ਦੇ ਪ੍ਰੌਸੀਕਿਊਟਰ ਜਨਰਲ ਦੁਆਰਾ ਜਾਰੀ ਕੀਤੀ ਗਈ ਇੱਕ ਵੀਡੀਓ ਨੇ ਉਸ ਦੁਖਦਾਈ ਪਲ ਨੂੰ ਕੈਪਚਰ ਕੀਤਾ ਜਦੋਂ ਬੀਚ ਦੇ ਨੇੜੇ ਤੇਜ਼ੀ ਨਾਲ ਕਈ ਬੰਬ ਧਮਾਕੇ ਹੋਏ। ਜਿਸ ਨੇ ਤਬਾਹੀ ਮਚਾਈ।

ਇਹ ਵੀ ਪੜ੍ਹੋ: Mallikarjun Kharge News: ਕੀ ਸਿਰਫ਼ ਮੁਸਲਮਾਨਾਂ ਦੇ ਜ਼ਿਆਦਾ ਬੱਚੇ ਹੁੰਦੇ? ਮੇਰੇ ਵੀ ਪੰਜ ਜਵਾਕ ਹਨ- ਮਲਿਕਾਰਜੁਨ ਖੜਗੇ 

ਮਿਜ਼ਾਈਲ ਹਮਲੇ 'ਚ ਤਬਾਹ ਹੋਇਆ 'ਹੈਰੀ ਪੋਟਰ ਕੈਸਲ'
ਦੱਸਿਆ ਜਾ ਰਿਹਾ ਹੈ ਕਿ ਰੂਸੀ ਮਿਜ਼ਾਈਲ ਹਮਲੇ 'ਚ ਤਬਾਹ ਹੋਈਆਂ ਇਮਾਰਤਾਂ 'ਚ ਇਕ ਸਿੱਖਿਆ ਸੰਸਥਾਨ ਵੀ ਸ਼ਾਮਲ ਹੈ। ਜਿਸ ਨੂੰ ਲੋਕ ਸਥਾਨਕ ਭਾਸ਼ਾ ਵਿਚ 'ਹੈਰੀ ਪੋਟਰ ਮਹਿਲ' ਕਹਿੰਦੇ ਹਨ ਕਿਉਂਕਿ ਇਹ ਆਈਕਾਨਿਕ ਸਕਾਟਿਸ਼ ਆਰਕੀਟੈਕਚਰਲ ਸ਼ੈਲੀ ਨਾਲ ਮਿਲਦੀ-ਜੁਲਦੀ ਇਮਾਰਤ ਸੀ। ਸਰਕਾਰੀ ਵਕੀਲ ਵਲੋਂ ਜਾਰੀ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਈ ਇਮਾਰਤਾਂ ਦੇ ਟਾਵਰ ਅਤੇ ਛੱਤਾਂ ਅੱਗ ਦੀ ਲਪੇਟ ਵਿੱਚ ਆ ਗਈਆਂ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Russia Ukraine war News in punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement