UAE News : ਮੰਦਭਾਗੀ ਖ਼ਬਰ, UAE  ’ਚ ਭਾਰਤੀ ਮੂਲ ਦੇ ਡਾਕਟਰ ਸਮੇਤ ਦੋ ਲੋਕਾਂ ਦੀ ਮੌਤ

By : BALJINDERK

Published : Jan 1, 2025, 3:03 pm IST
Updated : Jan 1, 2025, 3:03 pm IST
SHARE ARTICLE
ਭਾਰਤੀ ਮੂਲ ਦੇ 26 ਸਾਲਾ ਭਾਰਤੀ ਡਾਕਟਰ ਸੁਲੇਮਾਨ ਅਲ ਮਜੀਦ
ਭਾਰਤੀ ਮੂਲ ਦੇ 26 ਸਾਲਾ ਭਾਰਤੀ ਡਾਕਟਰ ਸੁਲੇਮਾਨ ਅਲ ਮਜੀਦ

UAE News : ਸੰਯੁਕਤ ਅਰਬ ਅਮੀਰਾਤ ’ਚ ਇੱਕ ਜਹਾਜ਼ ਹੋਇਆ ਹਾਦਸਾਗ੍ਰਸਤ

UAE News in Punjabi : ਸੰਯੁਕਤ ਅਰਬ ਅਮੀਰਾਤ ’ਚ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਭਾਰਤੀ ਮੂਲ ਦੇ 26 ਸਾਲਾ ਭਾਰਤੀ ਡਾਕਟਰ ਸੁਲੇਮਾਨ ਅਲ ਮਜੀਦ ਅਤੇ 29 ਸਾਲਾ ਪਾਕਿਸਤਾਨੀ ਮਹਿਲਾ ਪਾਇਲਟ ਦੀ ਮੌਤ ਹੋ ਗਈ। ਇਹ ਘਟਨਾ ਰਾਸ ਅਲ-ਖੈਮਾਹ ਅਮੀਰਾਤ ਦੇ ਤੱਟ 'ਤੇ ਵਾਪਰੀ।

ਰਿਪੋਰਟ ਮੁਤਾਬਕ ਡਾਕਟਰ ਸੁਲੇਮਾਨ ਨੇ ਇਹ ਜਹਾਜ਼ ਸੈਰ-ਸਪਾਟੇ ਲਈ ਕਿਰਾਏ 'ਤੇ ਲਿਆ ਸੀ। ਇਸ ਉਡਾਣ ਨੂੰ ਦੇਖਣ ਲਈ ਏਵੀਏਸ਼ਨ ਕਲੱਬ ਵਿੱਚ ਡਾਕਟਰ ਸੁਲੇਮਾਨ ਦੇ ਦਾਦਾ ਜੀਦ ਮੁਕਰਰਮ ਅਤੇ ਪਰਿਵਾਰਕ ਮੈਂਬਰ ਮੌਜੂਦ ਸਨ। ਪਹਿਲਾਂ ਪਰਿਵਾਰ ਨੂੰ ਦੱਸਿਆ ਗਿਆ ਸੀ ਕਿ ਗਲਾਈਡਰ ਨਾਲ ਰੇਡੀਓ ਸੰਪਰਕ ਟੁੱਟ ਗਿਆ ਸੀ। ਬਾਅਦ ਵਿੱਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਜਹਾਜ਼ ਨੇ ਐਮਰਜੈਂਸੀ ਲੈਂਡਿੰਗ ਕੀਤੀ ਹੈ। ਜਦੋਂ ਅਸੀਂ ਹਸਪਤਾਲ ਪਹੁੰਚੇ ਤਾਂ ਸਾਨੂੰ ਪਤਾ ਲੱਗਾ ਕਿ ਦੋਵੇਂ ਗੰਭੀਰ ਜ਼ਖ਼ਮੀ ਹਨ ਅਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੋਵਾਂ ਨੂੰ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ। ਦੱਸ ਦੇਈਏ ਕਿ ਜਹਾਜ਼ ਐਤਵਾਰ ਦੁਪਹਿਰ ਕਰੀਬ 2 ਵਜੇ ਕੋਵ ਰੋਟਾਨਾ ਹੋਟਲ ਦੇ ਕੋਲ ਬੀਚ ਦੇ ਨੇੜੇ ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਹਾਦਸਾਗ੍ਰਸਤ ਹੋ ਗਿਆ।

ਹਾਦਸੇ ਵਿੱਚ ਜਾਨ ਗਵਾਉਣ ਵਾਲੇ ਡਾਕਟਰ ਸੁਲੇਮਾਨ ਅਲ ਮਜੀਦ ਯੂ.ਕੇ ਵਿੱਚ ਕਾਉਂਟੀ ਡਰਹਮ ਅਤੇ ਡਾਰਲਿੰਗਟਨ ਐਨ.ਐਚ.ਐਸ ਫਾਊਂਡੇਸ਼ਨ ਟਰੱਸਟ ਵਿੱਚ ਕੰਮ ਕਰ ਰਹੇ ਸਨ। ਡਾਕਟਰ ਸੁਲੇਮਾਨ ਦਾ ਅੰਤਿਮ ਸੰਸਕਾਰ ਐਤਵਾਰ ਸ਼ਾਮ ਨੂੰ ਅਲ ਘੁਸੈਸ ਕਬਰਸਤਾਨ ਵਿੱਚ ਕੀਤਾ ਗਿਆ।  ਯੂ.ਏ.ਈ ਏਵੀਏਸ਼ਨ ਅਥਾਰਟੀ ਨੇ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਡਾ. ਸੁਲੇਮਾਨ ਬ੍ਰਿਟਿਸ਼ ਮੈਡੀਕਲ ਭਾਈਚਾਰੇ ਵਿੱਚ ਆਪਣੀ ਸਰਗਰਮੀ ਲਈ ਜਾਣੇ ਜਾਂਦੇ ਸਨ। ਉਹ ਬ੍ਰਿਟਿਸ਼ ਮੈਡੀਕਲ ਐਸੋਸੀਏਸ਼ਨ ਦੀ ਉੱਤਰੀ ਨਿਵਾਸੀ ਡਾਕਟਰਾਂ ਦੀ ਕਮੇਟੀ ਦੇ ਆਨਰੇਰੀ ਸਕੱਤਰ ਅਤੇ ਬਾਅਦ ਵਿੱਚ ਸਹਿ-ਚੇਅਰਮੈਨ ਸਨ। ਉਨ੍ਹਾਂ ਜੂਨੀਅਰ ਡਾਕਟਰਾਂ ਦਾ ਨਾਂ ਬਦਲ ਕੇ ਰੈਜ਼ੀਡੈਂਟ ਡਾਕਟਰ ਕਰਨ ਦੀ ਮੁਹਿੰਮ ਵੀ ਚਲਾਈ। ਸੁਲੇਮਾਨ ਨੇ ਯੂ.ਕੇ ਵਿੱਚ ਮੈਡੀਕਲ ਪੇਸ਼ੇਵਰਾਂ ਲਈ ਤਨਖਾਹ ਬਹਾਲ ਕਰਨ ਦੀ ਵੀ ਜ਼ੋਰਦਾਰ ਵਕਾਲਤ ਕੀਤੀ।

(For more news apart from Two people including doctor of Indian origin died in UAE News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement