Prayagraj News: ਕੁਦਰਤ ਦਾ ਕਹਿਰ, ਸੁੱਤੇ ਹੋਏ ਪ੍ਰਵਾਰ 'ਤੇ ਡਿੱਗੀ ਅਸਮਾਨੀ ਬਿਜਲੀ, 4 ਜੀਆਂ ਦੀ ਹੋਈ ਮੌਤ
Published : Jun 15, 2025, 10:54 am IST
Updated : Jun 15, 2025, 10:54 am IST
SHARE ARTICLE
Lightning strikes Prayagraj News in punjabi
Lightning strikes Prayagraj News in punjabi

Prayagraj News: ਪਿਛਲੇ 24 ਘੰਟਿਆਂ ਵਿੱਚ, ਪੂਰੇ ਸੂਬੇ ਵਿੱਚ ਬਿਜਲੀ ਡਿੱਗਣ ਕਾਰਨ ਕੁੱਲ 15 ਲੋਕਾਂ ਦੀ ਜਾਨ ਗਈ

Lightning strikes Prayagraj News : ਉੱਤਰ ਪ੍ਰਦੇਸ਼ ਵਿੱਚ ਇੱਕ ਵਾਰ ਫਿਰ ਮੌਸਮ ਨੇ ਕਹਿਰ ਮਚਾਇਆ ਹੈ। ਪ੍ਰਯਾਗਰਾਜ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਬਿਜਲੀ ਡਿੱਗਣ ਕਾਰਨ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਜ਼ਿੰਦਾ ਸੜਨ ਨਾਲ ਮੌਤ ਹੋ ਗਈ। ਮ੍ਰਿਤਕਾਂ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦੀਆਂ ਦੋ ਮਾਸੂਮ ਧੀਆਂ ਸ਼ਾਮਲ ਹਨ। ਕੁੜੀਆਂ ਸਿਰਫ਼ 5 ਅਤੇ 3 ਸਾਲ ਦੀਆਂ ਸਨ।

ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੂਰਾ ਪਰਿਵਾਰ ਘਰ ਵਿੱਚ ਸੌਂ ਰਿਹਾ ਸੀ। ਬਿਜਲੀ ਡਿੱਗਣ ਕਾਰਨ ਘਰ ਨੂੰ ਅੱਗ ਲੱਗ ਗਈ ਅਤੇ ਚਾਰਾਂ ਦੀ ਜ਼ਿੰਦਾ ਸੜਨ ਨਾਲ ਮੌਕੇ 'ਤੇ ਹੀ ਮੌਤ ਹੋ ਗਈ। ਲਾਸ਼ਾਂ ਇੰਨੀਆਂ ਸੜ ਗਈਆਂ ਸਨ ਕਿ ਸਿਰਫ਼ ਪਿੰਜਰ ਹੀ ਬਚੇ ਸਨ। ਸਥਾਨਕ ਲੋਕਾਂ ਨੇ ਫ਼ਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ, ਪਰ ਉਦੋਂ ਤੱਕ ਫ਼ਾਇਰ ਬ੍ਰਿਗੇਡ ਪਹੁੰਚੀ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। 

ਇਹ ਸਿਰਫ਼ ਇੱਕ ਘਟਨਾ ਨਹੀਂ ਹੈ। ਪਿਛਲੇ 24 ਘੰਟਿਆਂ ਵਿੱਚ, ਪੂਰੇ ਸੂਬੇ ਵਿੱਚ ਬਿਜਲੀ ਡਿੱਗਣ ਕਾਰਨ ਕੁੱਲ 15 ਲੋਕਾਂ ਦੀ ਜਾਨ ਚਲੀ ਗਈ ਹੈ। ਪ੍ਰਯਾਗਰਾਜ ਅਤੇ ਲਲਿਤਪੁਰ ਵਿੱਚ 4-4 ਲੋਕਾਂ ਦੀ ਮੌਤ, ਔਰਈਆ ਵਿੱਚ 3, ਹਮੀਰਪੁਰ ਵਿੱਚ 2, ਜਦੋਂ ਕਿ ਜਲੌਨ ਅਤੇ ਮਹੋਬਾ ਵਿੱਚ 1-1 ਵਿਅਕਤੀ ਦੀ ਮੌਤ ਹੋਈ।ਮੌਸਮ ਵਿ ਭਾਗ ਦੀ ਚੇਤਾਵਨੀ ਦੇ ਬਾਵਜੂਦ, ਲੋਕਾਂ ਨੇ ਸਾਵਧਾਨੀ ਨਹੀਂ ਵਰਤੀ, ਜਿਸ ਕਾਰਨ ਮੌਤਾਂ ਦੀ ਗਿਣਤੀ ਵੱਧ ਰਹੀ ਹੈ।

(For more news apart from 'Lightning strikes Prayagraj News in punjabi ' , stay tuned to Rozana Spokesman)

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement