Kanpur News: 8.3 ਕਰੋੜ ਰੁਪਏ ਦੇ ਬਾਂਡ 'ਤੇ ਰਿਹਾਅ ਹੋਈ ਕਾਨਪੁਰ ਹਾਦਸੇ ਵਾਲੀ ਲੈਬੋਰਗਿਨੀ
Published : Mar 1, 2026, 6:27 am IST
Updated : Mar 1, 2026, 8:46 am IST
SHARE ARTICLE
Kanpur Lamborghini News
Kanpur Lamborghini News

ਅਦਾਲਤ ਨੇ ਕਾਰ ਦੀ ਰਿਹਾਈ ਉਤੇ ਸਖ਼ਤ ਸ਼ਰਤਾਂ ਲਗਾਈਆਂ

ਕਾਨਪੁਰ : ਕਾਨਪੁਰ ਵਿਚ 7 ਫ਼ਰਵਰੀ ਨੂੰ ਵਾਪਰੇ ਲਗਜ਼ਰੀ ਕਾਰ ਹਾਦਸੇ ਨਾਲ ਜੁੜੀ ਲੈਂਬਰਗਿਨੀ ਰੇਵੁਐਲਟੋ ਕਾਰ ਨੂੰ ਅਦਾਲਤ ਦੇ ਹੁਕਮ ਉਤੇ  8.30 ਕਰੋੜ ਰੁਪਏ ਦੇ ਸੁਰੱਖਿਆ ਬਾਂਡ ਉਤੇ  ਰਿਹਾਅ ਕਰ ਦਿਤਾ ਗਿਆ ਹੈ। ਇਸ ਕਾਰ ਨੇ ਵੀ.ਆਈ.ਪੀ. ਰੋਡ ਉਤੇ  ਤੇਜ਼ ਰਫ਼ਤਾਰ ਨਾਲ ਟੱਕਰ ਮਾਰੀ ਸੀ, ਜਿਸ ਕਾਰਨ ਛੇ ਲੋਕ ਜ਼ਖ਼ਮੀ ਹੋਏ ਸਨ।

ਕਾਰ ਦੇ ਮਾਲਕ ਸ਼ਿਵਮ ਮਿਸ਼ਰਾ, ਜੋ ਕਿ ਤਮਾਕੂ ਵਪਾਰੀ ਕੇ.ਕੇ. ਮਿਸ਼ਰਾ ਦਾ ਪੁੱਤਰ ਹੈ, ਨੂੰ 12 ਫ਼ਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਉਹ ਕੁੱਝ ਘੰਟਿਆਂ ਵਿਚ ਹੀ ਜ਼ਮਾਨਤ ਉਤੇ ਬਾਹਰ ਆ ਗਿਆ। ਅਦਾਲਤ ਨੇ ਕਾਰ ਦੀ ਰਿਹਾਈ ਉਤੇ  ਸਖ਼ਤ ਸ਼ਰਤਾਂ ਲਗਾਈਆਂ ਹਨ ਕਿ ਕਾਰ ਨਾ ਵੇਚੀ ਜਾ ਸਕਦੀ ਹੈ, ਨਾ ਹੀ ਇਸ ਦਾ ਰੰਗ ਜਾਂ ਇੰਜਣ ਨੰਬਰ ਬਦਲਿਆ ਜਾ ਸਕਦਾ ਹੈ।

ਪੁਲਿਸ ਨੇ ਕਾਰ ਨੂੰ ਅੱਧੀ ਰਾਤ ਤੋਂ ਬਾਅਦ ਟ੍ਰੇਲਰ ਰਾਹੀਂ ਥਾਣੇ ਤੋਂ ਬਾਹਰ ਕਢਿਆ ਤਾਂ ਜੋ ਟ੍ਰੈਫ਼ਿਕ ਜਾਮ ਨਾ ਹੋਵੇ। ਹਾਦਸੇ ਵਿਚ ਗੰਭੀਰ ਜ਼ਖ਼ਮੀ ਈ-ਰਿਕਸ਼ਾ ਚਾਲਕ ਸਮੇਤ ਹੋਰ ਪੀੜਤਾਂ ਨੇ ਨਿਆਂ ਦੀ ਮੰਗ ਕੀਤੀ ਹੈ। (ਪੀ.ਟੀ.ਆਈ.)

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement