ਟੈਕਸ ਚੋਰੀ ਮਾਮਲਾ: ਜੇਲ ਜਾਣ ਤੋਂ ਬਚੇ ਕ੍ਰਿਸਟੀਆਨੋ ਰੋਨਾਲਡੋ, ਦੇਣੇ ਪਏ 1.5 ਅਰਬ ਰੁਪਏ 
Published : Jul 28, 2018, 10:11 am IST
Updated : Jul 28, 2018, 10:11 am IST
SHARE ARTICLE
Ronaldo
Ronaldo

ਦਿੱਗਜ ਫੁਟਬਾਲਰ ਕ੍ਰਿਸਟੀਆਨ ਰੋਨਾਲਡੋ ਨੇ ਸਪੇਨ ਵਿਚ ਟੈਕਸ ਚੋਰੀ ਦੇ ਮਾਮਲੇ ਵਿੱਚ 1.9 ਕਰੋੜ  ਯੂਰੋ  ( 2 . 2 ਕਰੋੜ ਡਾਲਰ , 1. 5 ਅਰਬ ਰੁਪਏ

ਮੈਡਰਿਡ: ਦਿੱਗਜ ਫੁਟਬਾਲਰ ਕ੍ਰਿਸਟੀਆਨ ਰੋਨਾਲਡੋ ਨੇ ਸਪੇਨ ਵਿਚ ਟੈਕਸ ਚੋਰੀ ਦੇ ਮਾਮਲੇ ਵਿੱਚ 1.9 ਕਰੋੜ  ਯੂਰੋ  ( 2 . 2 ਕਰੋੜ ਡਾਲਰ , 1. 5 ਅਰਬ ਰੁਪਏ )  ਦਾ ਭੁਗਤਾਨ ਕਰ ਕੇ ਇਸ ਮਾਮਲੇ ਨੂੰ ਸੁਲਝਾ ਲਿਆ ਹੈ ।  ਰੋਨਾਲਡੋ  ਦੇ ਵਕੀਲ ਨੇ ਕਿਹਾ ਕਿ ਰੋਨਾਲਡੋ  ਦੇ ਸਲਾਹਕਾਰਾਂ ਅਤੇ ਟੈਕਸ ਅਧਿਕਾਰੀਆਂ ਦੇ ਵਿੱਚ ਹੋਏ ਇਸ ਕਰਾਰ ਦੇ ਬਾਅਦ ਉਹ ਦੋ ਸਾਲ ਦੀ ਜੇਲ੍ਹ ਦੀ ਹੋਣ ਵਾਲੀ ਸਜ਼ਾ ਤੋਂ ਵੀ ਬਚ ਜਾਣਗੇ।

RonaldoRonaldo

 ਦਸ ਦੇਈਏ ਕੇ ਸਪੇਨ ਵਿੱਚ ਦੋ ਸਾਲ ਦੀ ਸਜ਼ਾ ਪਾਉਣ ਵਾਲੇ ਅਹਿੰਸਕ ਗੁਨਾਹਾਂ ਵਿਚ ਪਹਿਲੀ ਵਾਰ  ਦੇ ਮੁਲਜਮਾਂ ਨੂੰ ਆਮ ਤੌਰ ਉਤੇ ਸਜ਼ਾ ਨਹੀਂ ਦਿੱਤੀ ਜਾਂਦੀ ।  ਕਿਹਾ ਜਾ ਰਿਹਾ ਹੈ ਕੇ ਇਸ ਮਾਮਲੇ ਵਿੱਚ ਰੋਨਾਲਡੋ ਪਿਛਲੇ ਸਾਲ ਜੁਲਾਈ ਵਿੱਚ ਅਦਾਲਤ  ਦੇ ਸਾਹਮਣੇ ਪੇਸ਼ ਵੀ ਹੋਏ ਸਨ। ਸਪੇਨ ਦੇ ਅਧਿਕਾਰੀਆਂ ਨੇ 2014 ਵਿੱਚ ਉਨ੍ਹਾਂ ਉੱਤੇ ਟੈਕਸ ਦੇਣ ਦੇ ਮਾਮਲੇ `ਚ  ਹੇਰਾਫੇਰੀ ਦਾ ਇਲਜ਼ਾਮ ਲਗਾਇਆ ਸੀ।

RonaldoRonaldo

ਜਿਸ ਨਾਲ ਰੋਨਾਲਡੋ ਲਗਾਤਾਰ ਵਿਵਾਦਾਂ `ਚ ਚਲ ਰਹੇ ਸਨ। ਦੱਸਣਯੋਗ ਹੈ ਕਿ ਦੁਨੀਆ ਦੇ  ਸਭ ਤੋਂ ਮਹਿੰਗੇ ਖਿਡਾਰੀਆਂ ਵਿੱਚੋਂ ਇੱਕ ਰੋਨਾਲਡੋ ਨੇ ਹਾਲ ਹੀ ਵਿਚ ਰਿਅਲ ਮੈਡਰਿਡ ਨੂੰ ਅਲਵਿਦਾ ਕਹਿ ਕੇ ਇਟਲੀ  ਦੇ ਕਲੱਬ ਯੁਵੇਂਟਸ  ਦੇ ਨਾਲ ਖੇਡਣ ਦਾ ਕਰਾਰ ਕੀਤਾ ਹੈ ।  ਯੁਵੇਂਟਸ ਨੇ ਰੋਨਾਲਡੋ ਨੂੰ ਆਪਣੀ ਟੀਮ ਵਿੱਚ ਸ਼ਾਮਿਲ ਕਰਨ ਲਈ ਰਿਅਲ ਮੈਡਰਿਡ  ਦੇ ਨਾਲ 11.2 ਕਰੋੜ ਯੂਰੋ  ( 13 .146 ਕਰੋੜ ਡਾਲਰ ) ਦੇਣ ਦਾ ਕਰਾਰ ਕੀਤਾ ਹੈ ।

RonaldoRonaldo

ਨਾਲ ਹੀ ਇਹ ਵੀ ਦਸਿਆ ਜਾ ਰਿਹਾ ਹੈ ਕ ਕਲੱਬ ਇਸ ਕਰਾਰ  ਦੇ ਤਹਿਤ ਉਨ੍ਹਾਂ ਨੂੰ ਪ੍ਰਤੀ ਸੀਜਨ 3 .1 ਕਰੋੜ ਯੂਰੋ ਦੀ ਰਾਸ਼ੀ ਦੇਵੇਗਾ। ਤੁਹਾਨੂੰ ਦਸ ਦੇਈਏ ਕੇ ਇਸ ਤੋਂ ਪਹਿਲਾ ਰੋਨਾਲਡੋ ਨੇ 2009 ਵਿੱਚ ਇੰਗਲਿਸ਼ ਕਲੱਬ ਮੈਨਚੇਸਟਰ ਯੂਨਾਇਟਡ ਨੇ ਰਿਅਲ ਮੈਡਰਿਡ ਨੂੰ 80 ਮਿਲਿਅਨ ਪਾਉਂਡ ਦੀ ਭਾਰੀ ਰਕਮ ਉੱਤੇ ਸਾਈਨ ਕੀਤਾ ਸੀ ।  ਕਿਹਾ ਜਾ ਰਿਹਾ ਹੈ ਕੇ ਰੋਨਾਲਡੋ ਨੇ ਇਸ ਕਲੱਬ ਲਈ ਸਭ ਤੋਂ ਜ਼ਿਆਦਾ 451 ਗੋਲ ਕੀਤੇ ਹਨ।  

RonaldoRonaldo

ਸਪੈਨਿਸ਼ ਕਲੱਬ ਰਿਅਲ ਮੈਡਰਿਡ ਨੇ ਦੋ ਲਿਆ ਲੀਗਾ ਅਤੇ ਚਾਰ ਚੈਂਪੀਅੰਸ ਟਰਾਫੀ ਦੇ ਖਿਤਾਬ ਜਿੱਤੇ ਹਨ ।ਰੋਨਾਲਡੋ ਦੁਨੀਆ ਦੇ ਸਭ ਤੋਂ ਬੇਹਤਰੀਨ ਫ਼ੁਟਬਾਲ ਖਿਡਾਰੀ ਮੰਨੇ ਜਾਂਦੇ ਹਨ। ਉਹਨਾਂ ਨੇ ਬੇਹਤਰੀਨ ਪ੍ਰਦਰਸ਼ਨ ਕਰਕੇ ਦੁਨੀਆ ਦੇ ਲੋਕਾਂ ਦੇ ਦਿਲਾਂ `ਚ ਆਪਣੀ ਜਗ੍ਹਾ ਬਣਾਈ ਹੈ ਕਿਹਾ ਜਾ ਰਿਹਾ ਹੈ ਕੇ ਰੋਨਾਡੋ ਨੇ ਆਪਣੇ ਕਰੀਅਰ ਦੌਰਾਨ ਕਾਈ ਰਿਕਾਰਡ ਕਾਇਮ ਕੀਤੇ ਹਨ। ਉਹਨਾਂ ਦੀ ਖੇਡ ਨੂੰ ਪਿਆਰ ਕਰਨ ਵਾਲੇ ਦੁਨੀਆ `ਚ ਅਨੇਕਾਂ ਹੀ ਪ੍ਰਸੰਸਕ ਮੌਜੂਦ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement