ਰਿਅਲ ਮੈਡ੍ਰਿਡ ਦੀ ਥਾਂ ਜੁਵੇਂਟਸ ਲਈ ਖੇਡ ਸਕਦੈ ਰੋਨਾਲਡੋ, 8 ਅਰਬ ਦੀ ਪੇਸ਼ਕਸ਼
Published : Jul 6, 2018, 3:07 am IST
Updated : Jul 6, 2018, 3:07 am IST
SHARE ARTICLE
Cristiano Ronaldo
Cristiano Ronaldo

ਸਪੇਨ ਦੇ ਕਲੱਬ ਰਿਅਲ ਮੈਡ੍ਰਿਡ ਦੇ ਸ਼ਾਨਦਾਰ ਫ਼ੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਹੁਣ ਅਪਣੇ ਕਲੱਬ ਨੂੰ ਛੱਡ ਕੇ ਇਟਲੀ ਦੇ ਕਲੱਬ ਜੁਵੇਂਟਸ ਲਈ ਖੇਡ ਸਕਦੇ ਹਨ...........

ਮੈਡ੍ਰਿਡ : ਸਪੇਨ ਦੇ ਕਲੱਬ ਰਿਅਲ ਮੈਡ੍ਰਿਡ ਦੇ ਸ਼ਾਨਦਾਰ ਫ਼ੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਹੁਣ ਅਪਣੇ ਕਲੱਬ ਨੂੰ ਛੱਡ ਕੇ ਇਟਲੀ ਦੇ ਕਲੱਬ ਜੁਵੇਂਟਸ ਲਈ ਖੇਡ ਸਕਦੇ ਹਨ। ਰਿਅਲ ਮੈਡ੍ਰਿਡ ਰੋਨਾਲਡੋ ਲਈ ਜੁਵੇਂਟਸ 100 ਕਰੋੜ ਯੂਰੋ (ਲਗਭਗ 8 ਅਰਬ ਡਾਲਰ) ਦੀ ਪੇਸ਼ਕਸ਼ ਦਾ ਵਿਚਾਰ ਕਰ ਰਿਹਾ ਹੈ। ਰੋਨਾਲਡੋ ਨੇ ਅਪਣੇ ਕਲੱਬ ਲਈ ਹੁਣ ਤਕ ਸੱਭ ਤੋਂ ਜ਼ਿਆਦਾ 451 ਗੋਲ ਕੀਤੇ ਹਨ। ਇਸ ਤੋਂ ਇਲਾਵਾ ਉਸ ਨੇ ਮਈ 'ਚ ਮੈਡ੍ਰਿਡ ਨਾਲ 5ਵਾਂ ਚੈਂਪੀਅਨਜ਼ ਲੀਗ ਦਾ ਖ਼ਿਤਾਬ ਵੀ ਜਿੱਤਿਆ ਸੀ। ਪੰਜ ਵਾਰ ਦਾ ਬੇਲਨ ਡੀ ਅਤੇ ਪੁਰਸਕਾਰ ਜੇਤੂ ਰੋਨਾਲਡੋ ਜੇਕਰ 100 ਕਰੋੜ ਯੂਰੋ (ਲਗਭਗ 8 ਅਰਬ ਰੁਪਏ) 'ਚ ਜੁਵੇਂਟਸ ਨਾਲ ਕਰਾਰ ਕਰਦਾ ਹੈ

ਤਾਂ ਜੁਵੇਂਟਸ ਲਈ ਇਹ ਸੱਭ ਤੋਂ ਵੱਡਾ ਕਰਾਰ ਹੋਵੇਗਾ। ਕਲੱਬ ਨੇ ਇਸ ਤੋਂ ਪਹਿਲਾਂ ਅਰਜਟੀਨਾ ਦੇ ਫ਼ਾਰਵਰਡ ਗੋਂਜਾਲੋ ਹਿਗਯੂਏਨ ਨਾਲ 2016 'ਚ 90 ਕਰੋੜ ਯੂਰੋ ਦਾ ਕਰਾਰ ਕੀਤਾ ਸੀ। ਇਹ ਰਿਅਲ ਮੈਡ੍ਰਿਡ ਵਲੋਂ ਮੈਨਚੇਸਟਰ ਯੂਨਾਈਟਡ ਨੂੰ ਦਿਤੀ ਗਈ ਰਾਸ਼ੀ ਤੋਂ ਵੀ ਜ਼ਿਆਦਾ ਹੋਵੇਗੀ। ਰਿਅਲ ਮੈਡ੍ਰਿਡ ਨੇ 2009 'ਚ 80 ਕਰੋੜ ਯੂਰੋ 'ਚ ਰੋਨਾਲਡੋ ਨੂੰ ਮੈਨਚੇਸਟਰ ਯੂਨਾਈਟਡ ਤੋਂ ਖਰੀਦਿਆ ਸੀ। ਚਰਚਾ ਹੈ ਕਿ ਰੋਨਾਲਡੋ ਅਪਣੇ ਕਲੱਬ ਤੋਂ ਖੁਸ਼ ਨਹੀਂ ਹੈ। ਇਸ ਤੋਂ ਪਹਿਲਾਂ ਰੋਨਾਲਡੋ ਕਈ ਮੌਕਿਆਂ 'ਤੇ ਕਲੱਬ ਛੱਡਣ ਦਾ ਐਲਾਨ ਕਰ ਚੁਕਾ ਹੈ।    (ਏਜੰਸੀ)

Location: Spain, Madrid, Madrid

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement