ਭਾਰਤ ਨੇ ਜਿੱਤੇ ਦੋ ਸੋਨ ਤਮਗ਼ੇ
Published : Sep 8, 2018, 9:24 am IST
Updated : Sep 8, 2018, 9:24 am IST
SHARE ARTICLE
Hriday Hazarika
Hriday Hazarika

ਵਿਸ਼ਵ ਨਿਸ਼ਾਨੇਬਾਜ਼ੀ 'ਚ ਭਾਰਤ ਨੇ ਅੱਜ ਦੋ ਸੋਨ ਤਮਗ਼ੇ ਜਿੱਤੇ............

ਚਾਂਗਵੂ/ ਦੱਖਣੀ ਕੋਰੀਆ : ਵਿਸ਼ਵ ਨਿਸ਼ਾਨੇਬਾਜ਼ੀ 'ਚ ਭਾਰਤ ਨੇ ਅੱਜ ਦੋ ਸੋਨ ਤਮਗ਼ੇ ਜਿੱਤੇ। ਨਿਸ਼ਾਨੇਬਾਜ਼ ਹਿਰਦੈ ਹਜ਼ਾਰਿਕਾ ਨੇ ਸੋਨ ਤਮਗ਼ਾ ਜਿੱਤਿਆ। ਉਨ੍ਹਾਂ ਨੇ 10 ਮੀਟਰ ਏਅਰ ਰਾਈਫ਼ਲ ਦੇ ਸ਼ੂਟਆਫ਼ 'ਚ ਸੋਨ ਤਮਗ਼ੇ 'ਤੇ ਨਿਸ਼ਾਨਾ ਲਗਾਇਆ। ਉਥੇ ਹੀ ਮਹਿਲਾ ਟੀਮ ਨੇ 10 ਮੀਟਰ ਏਅਰ ਰਾਈਫ਼ਲ ਮੁਕਾਬਲੇ 'ਚ 188.7 ਦੇ ਸਕੋਰ ਨਾਲ ਸੋਨਾ ਅਪਣੇ ਨਾਮ ਕੀਤਾ। ਟੂਰਨਾਮੈਂਟ 'ਚ ਭਾਰਤ ਦੇ ਹੁਣ ਤਕ 8 ਸੋਨ ਤਮਗ਼ਿਆਂ ਸਮੇਤ 18 ਤਮਗ਼ੇ ਹੋ ਗਏ ਹਨ। ਹਜ਼ਾਰਿਕਾ ਅਤੇ ਈਰਾਨ ਦੇ ਆਮਿਰ ਫ਼ਾਈਨਲ ਰਾਊਂਡ ਤਕ 250.1 ਅੰਕਾਂ ਨਾਲ ਬਰਾਬਰੀ 'ਤੇ ਸਨ।

ਇਸ ਤੋਂ ਬਾਅਦ ਦੋਵਾਂ ਦਰਮਿਆਨ ਸ਼ੁਟਆਫ਼ ਹੋਇਆ, ਜਿਸ 'ਚ ਹਜ਼ਾਰਿਕਾ ਨੂੰ 10.3 ਅੰਕ ਅਤੇ ਆਮਿਰ ਨੂੰ 10.3 ਅੰਕ ਪ੍ਰਾਪਤ ਹੋਏ। 0.1 ਅੰਕ ਨਾਲ ਸ਼ੂਟਆਫ਼ ਜਿੱਤ ਕੇ ਹਜ਼ਾਰੀਆ ਚੈਂਪੀਅਨ ਬਣਿਆ। ਫ਼ਾਈਨਲ 'ਚ ਕੁਆਲੀਫ਼ਾਈ ਕਰਨ ਲਈ ਉਨ੍ਹਾਂ ਨੇ 627.3 ਦਾ ਸਕੋਰ ਕੀਤਾ ਸੀ। ਟੀਮ ਮੁਕਾਬਲੇ 'ਚ 1872.3 ਅੰਕ ਲੈ ਕੇ ਭਾਰਤ ਚੌਥੇ ਸਥਾਨ 'ਤੇ ਰਿਹਾ। ਭਾਰਤੀ ਟੀਮ 'ਚ ਹਜ਼ਾਰੀਆ, ਦਿਵਯਾਂਸ਼ ਅਤੇ ਅਰਜੁਨ ਸ਼ਾਮਲ ਸਨ। ਮਹਿਲਾ ਟੀਮ 'ਚ ਸ਼ਾਮਲ ਇਲਾਵੇਨਿਲ ਵਾਲਾਰਿਵਾਨ (631), ਸ਼੍ਰੇਆ ਅਗਰਵਾਲ (628.5) ਅਤੇ ਮਾਨਿਨੀ ਕੌਸ਼ਿਕ (621.5) ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਇਲਾਵੇਨਿਲ ਨੇ 631 ਦੇ ਸਕੋਰ ਨਾਲ ਨਵਾਂ ਜੂਨੀਅਰ ਵਿਸ਼ਵ ਰੀਕਾਰਡ ਬਣਾਇਆ। ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਟਵੀਟ ਕਰ ਕੇ ਵਧਾਈ ਦਿੰਦਿਆਂ ਲਿਖਿਆ ਕਿ ''10 ਮੀਟਰ ਏਅਰ ਰਾਈਫ਼ਲ ਜੂਨੀਅਰ ਮੈਨਜ਼ ਮੁਕਾਬਲੇਬਾਜ਼ੀ 'ਚ ਸੋਨ ਤਮਗ਼ਾ ਜਿੱਤਣ 'ਤੇ ਹਿਰਦੈ ਹਜ਼ਾਰਿਕਾ ਨੂੰ ਸ਼ੁਭਕਾਮਨਾਵਾਂ।''   (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement