ਇਸ ਸਾਲ 90 ਮੀਟਰ ਪਾਰ ਕਰਨ ਦੀ ਆਸ 'ਚ ਹੈ ਓਲੰਪੀਅਨ ਨੀਰਜ ਚੋਪੜਾ 
Published : Jan 7, 2023, 6:36 pm IST
Updated : Jan 7, 2023, 6:36 pm IST
SHARE ARTICLE
Image
Image

ਕਿਹਾ, ''ਮੈਨੂੰ ਉਮੀਦ ਹੈ ਕਿ ਇਸ ਨਵੇਂ ਸਾਲ 'ਚ ਮੈਂ ਇਸ ਸਵਾਲ ਨੂੰ ਖ਼ਤਮ ਕਰ ਦਿਆਂਗਾ"

 

ਨਵੀਂ ਦਿੱਲੀ - ਟੋਕੀਓ ਓਲੰਪਿਕ ਦੇ ਸੋਨ ਤਮਗਾ ਜੇਤੂ ਨੇਜਾ ਸੁਟਾਵਾ ਨੀਰਜ ਚੋਪੜਾ ਇਸ ਸਾਲ ਆਪਣੇ ਜੈਵਲਿਨ ਨੂੰ 90 ਮੀਟਰ ਤੋਂ ਪਾਰ ਲਿਜਾਣ ਲਈ ਆਸਵੰਦ ਹੈ।

ਓਲੰਪਿਕ ਵਿੱਚ ਇਤਿਹਾਸਿਕ ਪ੍ਰਦਰਸ਼ਨ ਤੋਂ ਬਾਅਦ, 24 ਸਾਲਾ ਨੀਰਜ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਅਤੇ ਫਿਰ ਡਾਇਮੰਡ ਲੀਗ ਦੇ ਫ਼ਾਈਨਲ ਵਿੱਚ ਸੋਨ ਤਮਗਾ ਜਿੱਤ ਕੇ ਉਮੀਦਾਂ 'ਚ ਵਾਧਾ ਜਾਰੀ ਰੱਖਿਆ। 

ਹਾਲਾਂਕਿ ਇਨ੍ਹਾਂ ਜ਼ਬਰਦਸਤ ਪ੍ਰਦਰਸ਼ਨਾਂ ਦੇ ਬਾਵਜੂਦ ਨੀਰਜ ਆਪਣੇ 90 ਮੀਟਰ ਦੇ ਟੀਚੇ ਨੂੰ ਪੂਰਾ ਕਰਨ ਵਿੱਚ ਨਾਕਾਮ ਰਿਹਾ।

ਇੰਗਲੈਂਡ 'ਚ ਅਭਿਆਸ ਕਰ ਰਹੇ ਨੀਰਜ ਨੇ ਆਨਲਾਈਨ ਗੱਲਬਾਤ 'ਚ ਕਿਹਾ, ''ਮੈਨੂੰ ਉਮੀਦ ਹੈ ਕਿ ਇਸ ਨਵੇਂ ਸਾਲ 'ਚ ਮੈਂ ਇਸ ਸਵਾਲ ਨੂੰ ਖ਼ਤਮ ਕਰ ਦਿਆਂਗਾ।"

ਵੱਕਾਰੀ ਡਾਇਮੰਡ ਲੀਗ ਦੇ ਸਟਾਕਹੋਮ ਪੜਾਅ ਵਿੱਚ ਉਹ ਇਸ ਟੀਚੇ ਦੇ ਨੇੜੇ ਪਹੁੰਚ ਗਿਆ ਸੀ। ਫਿਰ ਉਹ 89.94 ਮੀਟਰ ਦੀ ਥਰੋਅ ਨਾਲ ਦੂਜੇ ਸਥਾਨ 'ਤੇ ਰਿਹਾ।

ਨੀਰਜ ਦਾ ਮੰਨਣਾ ਹੈ ਕਿ ਉਹ ਸਟਾਕਹੋਮ ਵਿੱਚ ਅਜਿਹਾ ਕਰ ਸਕਦਾ ਸੀ।

ਉਸ ਨੇ ਕਿਹਾ, "ਜੈਵਲਿਨ ਸੁੱਟਦੇ ਸਮੇਂ ਮੇਰਾ ਪੈਰਾ ਕੁਝ ਸੈਂਟੀਮੀਟਰ ਅੱਗੇ ਰਹਿੰਦਾ ਤਾਂ ਮੈਂ ਅਜਿਹਾ ਕਰ ਸਕਦਾ ਸੀ।

ਉਸ ਨੇ ਕਿਹਾ, “ਹਾਂ, ਮੈਂ ਸਿਰਫ਼ ਛੇ ਸੈਂਟੀਮੀਟਰ ਦੂਰ ਸੀ। ਪਰ ਇੱਕ ਅਥਲੀਟ ਲਈ, ਇਹ ਇੱਕ ਜਾਦੂਈ ਪ੍ਰਾਪਤੀ ਦੀ ਤਰ੍ਹਾਂ ਹੈ। ਜਦੋਂ ਵੀ ਤੁਸੀਂ ਕਿਸੇ ਚੋਟੀ ਦੇ ਐਥਲੀਟ ਦੀ ਗੱਲ ਕਰਦੇ ਹੋ, ਅਸੀਂ ਇਹੀ ਕਹਿੰਦੇ ਹਾਂ ਕਿ ਉਸ ਨੇ 90 ਮੀਟਰ ਦੀ ਦੂਰੀ ਤੈਅ ਕੀਤੀ ਹੈ।"

ਹਾਲਾਂਕਿ ਨੀਰਜ ਇਸ ਨੂੰ ਲੈ ਕੇ ਜ਼ਿਆਦਾ ਚਿੰਤਤ ਨਹੀਂ। ਉਸ ਨੇ ਕਿਹਾ, “ਹਾਲਾਂਕਿ ਮੈਂ ਉਮੀਦਾਂ ਦੇ ਦਬਾਅ ਤੋਂ ਪਰੇਸ਼ਾਨ ਨਹੀਂ। ਇਹ ਉਦੋਂ ਹੋਵੇਗਾ ਜਦੋਂ ਇਹ ਹੋਣਾ ਹੈ। ਇਹ ਪਿਛਲੇ ਸਾਲ ਜਾਂ ਇੱਕ ਸਾਲ ਪਹਿਲਾਂ ਵੀ ਹੋ ਸਕਦਾ ਸੀ, ਪਰ ਹੋ ਸਕਦਾ ਹੈ ਕਿ ਪਰਮਾਤਮਾ ਨੇ ਇਸ ਲਈ ਇੱਕ ਸਹੀ ਸਮਾਂ ਅਤੇ ਸਥਾਨ ਰੱਖਿਆ ਹੋਇਆ ਹੈ।

ਸੈਨਾ ਨਾਲ ਜੁੜੇ ਹਰਿਆਣਾ ਦੇ ਇਸ ਖਿਡਾਰੀ ਨੇ ਕਿਹਾ, "ਇਹ ਆਪਣਾ ਸਭ ਕੁਝ ਦੇਣ ਬਾਰੇ ਹੈ, ਤੁਹਾਡੀ ਮਾਨਸਿਕਤਾ ਅਜਿਹੀ ਹੋਣੀ ਚਾਹੀਦੀ ਹੈ ਕਿ ਤੁਸੀਂ ਇਸ ਨੂੰ ਪ੍ਰਾਪਤ ਕਰਨ ਲਈ ਆਪਣਾ 100 ਪ੍ਰਤੀਸ਼ਤ ਦਿਓਂਗੇ। ਮੈਨੂੰ ਇਹ ਉਮੀਦ ਉਨ੍ਹਾਂ ਲੋਕਾਂ ਤੋਂ ਹੈ ਜੋ ਮੈਨੂੰ ਪਿਆਰ ਕਰਦੇ ਹਨ। ਇਹ ਸਕਾਰਾਤਮਕ ਭੂਮਿਕਾ ਨਿਭਾਉਂਦਾ ਹੈ।"

ਉਸ ਨੇ ਕਿਹਾ, ''ਇਸ ਸਾਲ ਮੇਰੇ ਸਾਹਮਣੇ ਤਿੰਨ ਵੱਡੇ ਮੁਕਾਬਲੇ ਹਨ। ਵਿਸ਼ਵ ਚੈਂਪੀਅਨਸ਼ਿਪ, ਏਸ਼ੀਅਨ ਖੇਡਾਂ ਅਤੇ ਡਾਇਮੰਡ ਲੀਗ ਫ਼ਾਈਨਲ।"

ਉਸ ਨੇ ਕਿਹਾ, ''ਮੈਂ ਅਜੇ ਤੈਅ ਨਹੀਂ ਕੀਤਾ ਹੈ ਕਿ ਤਿਆਰੀ ਕਦੋਂ ਸ਼ੁਰੂ ਕਰਨੀ ਹੈ। ਮੇਰਾ ਕੋਚ ਚੀਨ 'ਚ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ। ਉਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਂ ਆਪਣੀ ਤਿਆਰੀ ਸ਼ੁਰੂ ਕਰਾਂਗਾ। ਜੇਕਰ ਇਹ ਅਕਤੂਬਰ 'ਚ ਤੈਅ ਸਮੇਂ 'ਤੇ ਹੈ ਤਾਂ ਮੈਂ ਦੇਰ ਨਾਲ ਤਿਆਰੀ ਸ਼ੁਰੂ ਕਰਾਂਗਾ।"

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement