ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ: ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਜਿੱਤਿਆ ਚਾਂਦੀ ਦਾ ਤਮਗ਼ਾ 
Published : Jul 24, 2022, 8:37 am IST
Updated : Jul 24, 2022, 8:37 am IST
SHARE ARTICLE
Neeraj Chopra
Neeraj Chopra

ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਪੁਰਸ਼ ਅਥਲੀਟ ਬਣ ਕੇ ਇਤਿਹਾਸ ਰਚਿਆ ਹੈ

 

ਨਵੀਂ ਦਿੱਲੀ - ਵਿਸ਼ਵ ਅਥਲੈਟਿਕਸ ਪੁਰਸ਼ ਜੈਵਲਿਨ ਥਰੋਅ ਫਾਈਨਲ 'ਚ ਨੀਰਜ ਚੋਪੜਾ ਨੇ ਸਿਲਵਰ ਮੈਡਲ ਹਾਸਲ ਕੀਤਾ ਹੈ ਤੇ ਇਤਿਹਾਸ ਰਚ ਦਿੱਤਾ ਹੈ। ਨੀਰਜ ਨੇ ਜੈਵਲਿਨ ਥਰੋਅ ਫਾਈਨਲ ਵਿਚ 88.13 ਮੀਟਰ ਦੀ ਸਰਵੋਤਮ ਕੋਸ਼ਿਸ਼ ਨਾਲ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਪੁਰਸ਼ ਅਥਲੀਟ ਬਣ ਕੇ ਇਤਿਹਾਸ ਰਚਿਆ ਹੈ। ਇਸ ਦੇ ਨਾਲ ਹੀ ਐਂਡਰਸਨ ਪੀਟਰਸ ਨੇ 90.46 ਮੀਟਰ ਦੀ ਸਰਵੋਤਮ ਕੋਸ਼ਿਸ਼ ਨਾਲ ਸੋਨ ਤਮਗਾ ਜਿੱਤਿਆ।

Neeraj Chopra Neeraj Chopra

ਨੀਰਜ ਚੋਪੜਾ ਦਾ ਪਹਿਲਾ ਥਰੋਅ ਫਾਊਲ ਸੀ। ਦੂਜੇ ਥਰੋਅ 'ਚ ਨੀਰਜ ਨੇ 82.39 ਮੀਟਰ ਥਰੋਅ ਕੀਤਾ, ਤੀਜੇ ਥਰੋਅ 'ਚ ਨੀਰਜ ਨੇ 86.37 ਮੀਟਰ ਥਰੋਅ ਕੀਤਾ, ਜਦਕਿ ਚੌਥੀ ਕੋਸ਼ਿਸ਼ 'ਚ ਨੀਰਜ ਨੇ 88.13 ਮੀਟਰ ਥਰੋਅ ਕੀਤਾ, ਜਦਕਿ ਉਹ ਆਪਣੇ ਪੰਜਵੇਂ ਦੌਰ 'ਚ ਅਸਫਲ ਰਿਹਾ। ਉਸ ਦੇ ਪਹਿਲੇ ਥਰੋਅ ਨੂੰ ਫਾਊਲ ਕਰਾਰ ਦਿੱਤਾ ਗਿਆ। ਇਸ ਮੁਕਾਬਲੇ ਵਿੱਚ ਉਸਦਾ ਸਰਵੋਤਮ ਪ੍ਰਦਰਸ਼ਨ 88.13 ਮੀਟਰ ਰਿਹਾ। ਉਹ ਦੂਸਰਾ ਸਥਾਨ ਬਰਕਰਾਰ ਰੱਖ ਕੇ ਚਾਂਦੀ ਦਾ ਤਗਮਾ ਜਿੱਤਣ ਵਿਚ ਸਫਲ ਰਿਹਾ।

Neeraj ChopraNeeraj Chopra

ਦੂਜੇ ਪਾਸੇ ਦੁਨੀਆ ਦੇ ਨੰਬਰ ਇਕ ਖਿਡਾਰੀ ਐਂਡਰਸਨ ਪੀਟਰਸ ਨੇ ਆਪਣੇ ਪਹਿਲੇ ਥਰੋਅ 'ਚ 90.21 ਮੀਟਰ ਸੁੱਟ ਕੇ ਚਮਤਕਾਰ ਕੀਤਾ, ਜਦਕਿ ਦੂਜੇ ਥਰੋਅ 'ਚ ਉਸ ਨੇ 90.46 ਮੀਟਰ ਸੁੱਟ ਕੇ ਆਪਣੀ ਸਥਿਤੀ ਮਜ਼ਬੂਤ ​ਕਰ ਲਈ ਹੈ ਤੇ ਉਸ ਨੇ ਸੋਨ ਤਮਗ਼ਾ ਜਿੱਤਿਆ ਹੈ। 

 
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement