ਵਿੱਕੀ ਗੌਂਡਰ ਗਰੁਪ ਤੇ ਮੰਨੇ ਦੀ ਮਾਂ ਨੇ ਪੁਲਿਸ ਮੁਕਾਬਲੇ ਨੂੰ ਦਸਿਆ ਝੂਠਾ
Published : Dec 16, 2017, 10:51 pm IST
Updated : Dec 16, 2017, 5:21 pm IST
SHARE ARTICLE

ਬਠਿੰਡਾ, 16 ਦਸੰਬਰ (ਸੁਖਜਿੰਦਰ ਮਾਨ): ਬੀਤੇ ਦਿਨ ਦਿਨ-ਦਿਹਾੜੇ ਹੋਏ ਪੁਲਿਸ ਹੱਥੋਂ ਮਾਰੇ ਗਏ ਗੈਂਗਸਟਰ ਪ੍ਰਭਦੀਪ ਸਿੰਘ ਦੀਪ ਅਤੇ ਮਨਪ੍ਰੀਤ ਸਿੰਘ ਮੰਨਾ ਦੇ ਮੁਕਾਬਲੇ ਨੂੰ ਝੂਠਾ ਕਰਾਰ ਦਿੰਦੇ ਹੋਏ ਵਿੱਕੀ ਗੌਂਡਰ ਗਰੁਪ ਨੇ ਫ਼ੇਸਬੁੱਕ 'ਤੇ ਅਪਲੋਡ ਕੀਤੇ ਸਟੇਟਸ ਵਿਚ ਬਠਿੰਡਾ ਪੁਲਿਸ ਕੋਲੋਂ ਇਸ ਦਾ ਬਦਲਾ ਲੈਣ ਦੀ ਧਮਕੀ ਦਿਤੀ ਹੈ। ਮੁਕਾਬਲੇ ਤੋਂ ਬਾਅਦ ਜਾਰੀ ਸਟੇਟਸ ਵਿਚ ਉਕਤ ਗਰੁਪ ਨੇ ਦਾਅਵਾ ਕੀਤਾ ਹੈ ਕਿ ਪੂਰੇ ਪੰਜਾਬ ਵਿਚੋਂ ਇਕੱਲੇ ਬਠਿੰਡਾ ਜ਼ਿਲ੍ਹੇ ਵਿਚ ਹੀ ਨੌਜਵਾਨਾਂ ਦੇ ਪੁਲਿਸ ਨਾਲ ਮੁਕਾਬਲੇ ਹੋ ਰਹੇ ਹਨ ਜਦੋਂ ਕਿ ਬਾਕੀ ਜ਼ਿਲ੍ਹਿਆਂ ਦੀ ਪੁਲਿਸ ਨੌਜਵਾਨਾਂ ਨੂੰ ਜਿÀੁਂਦੇ ਫੜ ਲੈਂਦੀ ਹੈ। ਸ਼ੇਰਾ ਖੁੱਬਣ ਅਤੇ ਦਵਿੰਦਰ ਬੰਬੀਹਾ ਆਦਿ ਦੇ ਮੁਕਾਬਲਿਆਂ ਨੂੰ ਵੀ ਝੂਠਾ ਕਰਾਰ ਦਿੰਦੇ ਹੋਏ ਗਰੁਪ ਨੇ ਅੱਗੇ ਲਿਖਿਆ ਹੈ ਕਿ ਜਦੋਂ ਨੌਜਵਾਨ ਜਵਾਬੀ ਫ਼ਾਈਰ ਕਰਦੇ ਹਨ ਤਾਂ ਇਕ ਵੀ ਪੁਲਿਸ ਵਾਲਾ ਜ਼ਖ਼ਮੀ ਕਿਉਂ ਨਹੀਂ ਹੁੰਦਾ। ਉਨ੍ਹਾਂ ਅੱਗੇ ਧਮਕੀ ਦਿੰਦੇ 


ਹੋਏ ਲਿਖਿਆ ਹੈ ਕਿ ਪੈਸਿਆਂ ਅਤੇ ਸਟਾਰ ਲਗਾਉਣ ਲਈ ਕੀਤੇ ਜਾਂਦੇ ਅਜਿਹੇ ਮੁਕਾਬਲਿਆਂ ਦਾ ਹਿਸਾਬ-ਕਿਤਾਬ ਇਸੇ ਜ਼ਿੰਦਗੀ ਵਿਚ ਹੀ ਦੇਣਾ ਹੁੰਦਾ ਹੈ ਤੇ ਕਿਸੇ ਵੀ ਪੁਲਿਸ ਵਾਲੇ ਨੇ ਸਾਰੀ ਉਮਰ ਨੌਕਰੀ ਵਿਚ ਨਹੀਂ ਰਹਿਣਾ ਹੁੰਦਾ। ਉਧਰ ਨੌਜਵਾਨ ਮਨਪ੍ਰੀਤ ਸਿੰਘ ਮੰਨਾ ਦੀ ਲਾਸ਼ ਲੈਣ ਆਈ ਉਸ ਦੀ ਮਾਤਾ ਜਸਵਿੰਦਰ ਕੌਰ ਨੇ ਰੋਂਦੇ ਹੋਏ ਦਾਅਵਾ ਕੀਤਾ ਕਿ ਉਸ ਦੇ ਪੁੱਤਰ ਦਾ ਕੋਈ ਕਸੂਰ ਨਹੀਂ ਸੀ ਕਿ ਉਸ ਨੂੰ  ਗੋਲੀ ਮਾਰੀ ਜਾਂਦੀ। ਉਸ ਨੇ ਕਿਹਾ ਕਿ ਜੇਕਰ ਪੁਲਿਸ ਚਾਹੁੰਦੀ ਤਾਂ ਉਹ ਮੰਨੇ ਨੂੰ ਗ੍ਰਿ੍ਰਫ਼ਤਾਰ ਕਰ ਸਕਦੀ ਸੀ। ਪੁਲਿਸ ਮੁਕਾਬਲੇ ਦੀ ਜਾਂਚ ਸਬੰਧੀ ਪੁਛੇ ਜਾਣ 'ਤੇ ਉਸ ਨੇ ਰੋਂਦੇ ਹੋਏ ਕਿਹਾ ਕਿ ਜੇਕਰ ਉਹ ਪੁਲਿਸ ਵਿਰੁਧ ਬੋਲੇਗੀ ਤਾਂ ਉਸ ਦੇ ਵੱਡੇ ਪੁੱਤਰ ਨੂੰ ਵੀ ਪੁਲਿਸ ਚੁਕ ਲਵੇਗੀ। ਇਕ ਪੁੱਤਰ ਤਾਂ ਪੁਲਿਸ ਨੇ ਖੋਹ ਲਿਆ ਹੁਣ ਉਹ ਅਪਣੇ ਵੱਡੇ ਪੁੱਤਰ ਨੂੰ ਗਵਾਉਣਾ ਨਹੀਂ ਚਾਹੁੰਦੀ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement