ਸਾਬਕਾ ਵਿਧਾਇਕ ਵਲਟੋਹਾ ਵਲੋਂ ਸਾਬਕਾ ਏ.ਡੀ.ਜੀ.ਪੀ ਸ਼ਸ਼ੀਕਾਂਤ ਵਿਰੁਧ ਕੀਤਾ ਮਾਣਹਾਨੀ ਦਾ ਕੇਸ ਵਾਪਸ
Published : Jan 9, 2018, 12:52 am IST
Updated : Jan 8, 2018, 7:22 pm IST
SHARE ARTICLE

ਪੱਟੀ, 8 ਜਨਵਰੀ (ਅਜੀਤ ਘਰਿਆਲਾ, ਪ੍ਰਦੀਪ): ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਵਲੋਂ ਸਾਬਕਾ ਏ.ਡੀ.ਜੀ.ਪੀ ਪੰਜਾਬ ਸ਼੍ਰੀ ਸ਼ਸ਼ੀ ਕਾਂਤ ਵਿਰੁਧ ਕੀਤਾ ਮਾਨਹਾਨੀ ਦਾ ਕੇਸ ਵਾਪਸ ਲੈ ਲਿਆ। ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਯੂ-ਟਿਊਬ 'ਤੇ ਵਾਇਰਲ ਹੋਈ ਸਾਬਕਾ ਏ.ਡੀ.ਜੀ.ਪੀ ਪੰਜਾਬ ਦੀ ਵੀਡੀਉ ਜਿਸ ਵਿਚ ਉਨ੍ਹਾਂ ਨੇ ਪੰਜਾਬ ਦੇ ਕੁੱਝ ਰਾਜਨੀਤਿਕ ਆਗੂਆਂ 'ਤੇ ਨਸ਼ੇ ਦੇ ਕਾਰੋਬਾਰ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ। ਇਸ ਵਿਚ ਉਨ੍ਹਾਂ ਨੇ ਵਲਟੋਹਾ ਸ਼ਬਦ ਵੀ ਵਰਤਿਆ ਸੀ ਜਿਸ 'ਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਇਸ ਦਾ ਖੰਡਨ ਕਰਦਿਆਂ ਪੱਟੀ ਦੀ ਮਾਣਯੋਗ ਅਦਾਲਤ ਵਿਚ 23 ਅਪ੍ਰੈਲ 2015 ਨੂੰ ਐਡਵੋਕੇਟ ਕੰਵਲਜੀਤ ਸਿੰਘ ਬਾਠ  ਰਾਹੀਂ ਮਾਣਹਾਨੀ ਦਾ ਕੇਸ ਫ਼ਾਇਲ ਕੀਤਾ ਸੀ।


 ਪ੍ਰਾਪਤ ਜਾਣਕਾਰੀ ਅਨੁਸਾਰ ਇਸ ਕੇਸ ਦੀਆਂ ਹੁਣ ਤਕ 31 ਤਰੀਕਾਂ ਪੈ ਚੁੱਕੀਆਂ ਹਨ। ਅੱਜ ਮਾਣਯੋਗ ਜੱਜ ਅਮਨਦੀਪ ਸਿੰਘ ਘੁੰਮਣ ਜੇ.ਐਮ.ਆਈ.ਸੀ ਪੱਟੀ ਦੀ ਅਦਾਲਤ ਵਿੱਚ ਦੋਹੇਂ ਧਿਰਾਂ ਪੇਸ਼ ਹੋਈਆਂ ਜਿਸ ਵਿਚ ਸਾਬਕਾ ਏ.ਡੀ.ਜੀ.ਪੀ ਪੰਜਾਬ ਸ਼ਸ਼ੀਕਾਂਤ ਨੇ ਹਲਫ਼ੀਆ ਬਿਆਨ ਦੇ ਕੇ ਇਸ ਕੇਸ ਵਿਚ ਬਿਨਾਂ ਸ਼ਰਤ ਮੁਆਫ਼ੀ ਮੰਗ ਲਈ ਜਿਸ 'ਤੇ ਸਹਿਮਤ ਹੁੰਦਿਆਂ ਵਿਰਸਾ ਸਿੰਘ ਵਲਟੋਹਾ ਨੇ ਅਪਣਾ ਕੇਸ ਵਾਪਸ ਲੈ ਲਿਆ। ਇਸ ਮੌਕੇ ਸ੍ਰੀ ਸ਼ਸ਼ੀਕਾਂਤ ਵਲੋਂ ਐਡਵੋਕੇਟ ਦੀਪਕ ਅਰੋੜਾ ਪੇਸ਼ ਹੋਏ ਅਤੇ ਸਾਰੇ ਕਾਗ਼ਜ਼ਾਤ ਕੋਰਟ ਵਿਚ ਪੇਸ਼ ਕੀਤੇ। ਇਸ ਸਮੇਂ ਅਦਾਲਤ ਵਿਚੋਂ ਬਾਹਰ ਆ ਕੇ ਦੋਨੋਂ ਨੇ ਹੱਥ ਮਿਲਾਇਆ ਤੇ ਖ਼ੁਸ਼ੀ ਜਾਹਰ ਕੀਤੀ।  

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement