ਪਾਰਟੀ ਮੌਕੇ ਰੈਸਟੋਰੈਂਟ 'ਚ ਫਟਿਆ ਸਲੰਡਰ, ਵਾਲ ਵਾਲ ਬਚੇ ਮੌਜੂਦਾ ਲੋਕ !
Published : Dec 4, 2017, 11:40 am IST
Updated : Dec 4, 2017, 6:10 am IST
SHARE ARTICLE

ਹੁਸ਼ਿਆਰਪੁਰ 'ਚ ਐਤਵਾਰ ਨੂੰ ਜਨਮਦਿਨ ਸਮਾਗਮ ਮੌਕੇ ਇੱਕ ਅਜਿਹਾ ਹਾਦਸਾ ਵਾਪਰਿਆ ਜਿਸ ਨੂੰ ਸੁਣ ਕੇ ਇੱਕ ਵਾਰ ਤਾਂ ਕਿਸੇ ਦੇ ਵੀ ਸਾਹ ਪ੍ਰਾਣ ਸੁੱਕ ਜਾਣਗੇ, ਦਰਅਸਲ ਹੁਸ਼ਿਆਰਪੁਰ ਦੇ ਊਨਾ ਰੋਡ 'ਤੇ ਪੈਂਦੇ ਇੱਕ ਫ਼ੂਡ ਜੰਕਸ਼ਨ ਵਿਚ ਕਾਲਜ ਦੇ ਵਿਦਿਆਰਥੀ ਜਨਮਦਿਨ ਦੀ ਪਾਰਟੀ ਕਰ ਰਹੇ ਸਨ ਕਿ ਅਚਾਨਕ ਹੀ ਉਸ ਫ਼ੂਡ ਜੰਕਸ਼ਨ ਵਿਚ ਧਮਾਕਾ ਹੋ ਗਿਆ,ਜਿਸ ਨਾਲ ਮਹਿਮਾਨਾਂ ਸਮੇਤ ਰੈਸਟੋਰੈਂਟ ਦੇ ਮਾਲਿਕ ਅਤੇ ਹੋਰਨਾਂ ਮੈਂਬਰ ਹੱਕੇ ਬੱਕੇ ਰਹਿ ਗਏ। ਹਾਦਸਾ ਰਸੋਈ ਦੇ ਸਲੰਡਰ ਲੀਕ ਹੋਣ ਨਾਲ ਵਾਪਰਿਆ।  


ਜਾਣਕਾਰੀ ਮੁਤਾਬਕ ਰਸੋਈ ਵਿਚ ਕੰਮ ਕਰ ਰਹੇ ਕਾਮੇ ਨੇ ਦੱਸਿਆ ਕਿ ਗੈਸ ਦੀ ਕਾਫੀ ਸਮੇਂ ਤੋਂ ਬਦਬੂ ਆ ਰਹੀ ਸੀ ਜਿਸ ਤੋਂ ਬਾਅਦ ਉਹ ਸਲੰਡ ਬਦਲਣ ਲੱਗਾ ਤਾਂ ਉਸ ਦੇ ਕੋਲ ਬਲ ਰਹੇ ਸਟੋਵ ਦੀ ਅੱਗ ਭੜਕ ਗਈ। ਇਸ ਦੇ ਨਾਲ ਹੀ ਰਸੋਈ ਵਿਚ ਗਰਮੀ ਇੰਨੀ ਵੱਧ ਗਈ ਕਿ ਰਸੋਈ ਵਿੱਚ ਪਈ ਵੱਡੀ ਫਰਿੱਜ ਦਾ ਕੰਪ੍ਰੇਸ਼ਰ ਫਟ ਗਿਆ ਅਤੇ ਫੂਡ ਕੋਰਟ ਵਿੱਚ ਅੱਗ ਫੈਲ ਗਈ । ਜਿਸ ਨਾਲ ਰੈਸਟੋਰੈਂਟ ਦੀ ਖਿੜਕੀਆਂ ਸ਼ੀਸ਼ੇ ਤੱਕ ਟੁੱਟ ਗਏ ਅਤੇ ਛੱਤ ਵੀ ਫੱਟ ਗਈ।


ਇਸ ਹਾਦਸੇ ਤੋਂ ਬਾਅਦ ਇਲਾਕੇ ਵਿਚ ਸਹਿਮ ਦਾ ਮਾਹੌਲ ਬਣ ਗਿਆ ਪਰ ਗਨੀਮਤ ਇਹ ਰਹੀ ਕਿ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement