ਮੀਂਹ ਨਾਲ ਪਾਰਾ ਡਿਗਿਆ, ਵਧੀ ਠੰਢਕ
Published : Feb 24, 2018, 11:51 pm IST
Updated : Feb 24, 2018, 6:21 pm IST
SHARE ARTICLE

ਪੰਜਾਬ ਦੇ ਕਈ ਹਿੱਸਿਆਂ 'ਚ ਪਏ ਗੜੇ
ਬਲਾਚੌਰ/ਕਾਠਗੜ੍ਹ, 24 ਫ਼ਰਵਰੀ (ਜਤਿੰਦਰਪਾਲ ਸਿੰਘ ਕਲੇਰ): ਸਨਿਚਰਵਾਰ ਨੂੰ ਸਵੇਰ ਸਾਰ ਪਏ ਮੀਂਹ ਨਾਲ ਮੌਸਮ ਦਾ ਮਿਜਾਜ਼ ਬਦਲ ਗਿਆ। ਹਾਲਾਂਕਿ ਕੁੱਝ ਦਿਨਾਂ ਤੋਂ ਗਰਮੀ ਨੇ ਦਸਤਕ ਦੇਣੀ ਸ਼ੁਰੂ ਕਰ ਦਿਤੀ ਸੀ ਪਰ ਅਚਾਨਕ ਪਏ ਮੀਂਹ ਨੇ ਮੌਸਮ ਦਾ ਮਿਜਾਜ਼ ਬਦਲ ਕੇ ਰੱਖ ਦਿਤਾ। ਪਹਿਲਾਂ ਲਗਦਾ ਸੀ ਕਿ ਠੰਢ ਖ਼ਤਮ ਹੋ ਗਈ। ਪਰ ਅੱਜ ਅਚਾਲਕ ਮੌਸਮ ਵਿਚ ਆਏ ਬਦਲਾਅ ਕਾਰਨ ਤਾਪਮਾਨ ਵਿਚ ਕੁੱਝ ਗਿਰਾਵਟ ਦਰਜ ਕੀਤੀ ਗਈ। ਸ਼ੁਕਰਵਾਰ ਨੂੰ  ਤਾਪਮਾਨ 21 ਡਿਗਰੀ ਸੀ ਜੋ ਡਿੱਗ ਕੇ 18 ਡਿਗਰੀ ਤਕ ਪਹੁੰਚ ਗਿਆ। ਇਸ ਤੋਂ ਪਹਿਲਾਂ ਸ਼ੁਕਰਵਾਰ ਦੀ ਪੂਰੀ ਰਾਤ ਤੇਜ਼ ਹਵਾਵਾਂ ਚਲਦੀਆਂ ਰਹੀਆਂ ਤੇ ਪੰਜਾਬ ਦੇ ਕੁੱਝ ਥਾਵਾਂ ਤੋਂ ਰਾਤ ਨੂੰ ਵੀ ਮੀਂਹ ਪੈਣ ਦੀਆਂ ਖ਼ਬਰਾਂ ਹਨ। ਸਨਿਚਰਵਾਰ ਦੀ ਸਵੇਰ ਲੋਕਾਂ ਦਾ ਸਵਾਗਤ ਕਾਲੇ ਤੇ ਸੰਘਣੇ ਬੱਦਲਾਂ ਨਾਲ ਹੋਇਆ। ਪੰਜਾਬ ਦੇ ਕਈ ਹਿੱਸਿਆਂ 'ਚੋਂ ਗੜੇ ਪੈਣ ਦੀਆਂ ਵੀ ਖ਼ਬਰਾਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ। ਲਗਭਗ ਦੁਪਹਿਰ ਤਕ ਕਾਲੇ ਬੱਦਲ ਛਾਏ ਰਹੇ ਅਤੇ ਰੁਕ -ਰੁਕ ਕੇ ਮੀਂਹ ਪੈਂਦਾ ਰਿਹਾ। 


ਮੀਂਹ ਨਾਲ ਜਿਥੇ ਹਵਾ ਵਿਚ ਪਦੂਸ਼ਣ ਘੱਟ ਹੋਇਆ ਹੈ ਉਥੇ ਹੀ ਕਣਕ ਦੀ ਫ਼ਸਲ ਦੇ ਲਈ ਸੋਨੇ 'ਤੇ ਸੁਹਾਗਾ ਸਾਬਤ ਹੋਵੇਗਾ ਕਿਉਂਕਿ ਕੁੱਝ ਦਿਨ ਪਹਿਲਾਂ ਮੌਸਮ ਵਿਚ ਗਰਮਾਹਟ ਵਧ ਗਈ ਸੀ। ਉਸ ਨਾਲ ਕਣਕ ਦੀ ਫ਼ਸਲ ਬਰਬਾਦ ਹੋਣ ਦਾ ਡਰ ਸੀ ਹੁਣ ਮੀਂਹ ਪੈਣ ਨਾਲ ਕਿਸਾਨਾਂ ਦੇ ਚਿਹਰੇ 'ਤੇ ਖ਼ੁਸ਼ਹਾਲੀ ਆ ਗਈ ਹੈ।ਪੰਜਾਬ ਭਰ ਵਿਚ ਪਿਆ ਮੀਂਹ ਕਣਕ ਦੀ ਫ਼ਸਲ ਲਈ ਵਰਦਾਨ ਸਾਬਤ ਹੋਵੇਗਾ। ਇਸ ਨਾਲ ਕਣਕ ਦਾ ਝਾੜ ਜ਼ਿਆਦਾ ਹੋਵੇਗਾ ਅਤੇ ਕੁਆਲਟੀ ਵੀ ਵਧੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਖੇਤਾਂ ਵਿਚ ਖੜੀ ਕਣਕ ਦੀ ਫ਼ਸਲ ਲਈ ਅਜੇ ਠੰਢ ਦਾ ਹੋਣਾ ਬੇਹੱਦ ਜ਼ਰੂਰੀ ਸੀ। ਜੇਕਰ ਗਰਮੀ ਰਹਿੰਦੀ ਤਾਂ ਕਣਕ ਦੀ ਫ਼ਸਲ ਖ਼ਰਾਬ ਹੋ ਜਾਂਦੀ।ਪੰਜਾਬ ਦੇ ਕਈ ਇਲਾਕਿਆਂ ਵਿਚ ਸ਼ਾਮ ਸਮੇਂ ਵੀ ਮੀਂਹ ਅਤੇ ਗੜ੍ਹੇਮਾਰੀ ਹੋਣ ਦੀਆਂ ਖ਼ਬਰਾਂ ਵੀ ਮਿਲੀਆਂ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement