ਲੋਕ ਦਾਗ਼ੀ ਅਤੇ ਸ਼ੱਕੀ ਕਿਰਦਾਰ ਵਾਲੇ ਭਾਜਪਾ ਉਮੀਦਵਾਰ ਸਵਰਨ ਸਲਾਰੀਆ ਨੂੰ ਨਕਾਰ ਦੇਣ : ਖਹਿਰਾ
Published : Sep 28, 2017, 10:30 pm IST
Updated : Sep 28, 2017, 5:00 pm IST
SHARE ARTICLE

ਗੁਰਦਾਸਪੁਰ, 28 ਸਤੰਬਰ (ਸਟਾਫ਼ ਰਿਪੋਰਟਰ) : ਦੀਨਾਨਗਰ ਵਿਖੇ ਅੱਜ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਭਾਜਪਾ ਉਮੀਦਵਾਰ ਸਵਰਨ ਸਲਾਰੀਆ ਉਪਰ ਵਰਦਿਆਂ ਉਸ ਦੇ ਚਿੰਤਪੁਰਨੀ ਮੈਡੀਕਲ ਕਾਲਜ ਵਿਚ ਭ੍ਰਿਸ਼ਟਾਚਾਰ ਕਰਨ ਅਤੇ ਉਸ ਦੇ ਦਾਗ਼ੀ ਕਿਰਦਾਰ ਕਾਰਨ ਉਸ 'ਤੇ ਨਿਸ਼ਾਨਾ ਸਾਧਿਆ।
ਖਹਿਰਾ ਨੇ ਮੀਟਿੰਗ ਵਿਚ ਬੋਲਦੇ ਕਿਹਾ ਕਿ ਇਹ ਤੱਥ ਹੈ ਕਿ ਦਸੰਬਰ 2014 ਨੂੰ ਮੁੰਬਈ ਦੇ ਵਕੋਲਾ ਪੁਲਿਸ ਸਟੇਸ਼ਨ ਵਿਚ ਆਈ.ਪੀ.ਸੀ ਦੀਆਂ ਧਾਰਾਵਾਂ 376, 420, 506 ਹੇਠ ਸਵਰਨ ਸਲਾਰੀਆ ਵਿਰੁਧ ਮਾਮਲਾ ਦਰਜ ਕੀਤਾ ਗਿਆ ਸੀ। ਬਲਾਤਕਾਰ ਅਤੇ ਧੋਖਾਧੜੀ ਦਾ ਉਕਤ ਮਾਮਲਾ ਏਅਰ ਇੰਡੀਆ ਵਿਚ ਕੰਮ ਕਰਦੀ ਇਕ 55 ਸਾਲਾ ਏਅਰ ਹੋਸਟੈਸ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਸੀ। ਉਸ ਨੇ ਦੋਸ਼ ਲਗਾਇਆ ਸੀ ਕਿ ਵਿਆਹ ਦਾ ਝਾਂਸਾ ਦੇ ਕੇ ਸਲਾਰੀਆ 22 ਸਾਲਾਂ ਤਕ ਉਸ ਨਾਲ ਬਲਾਤਕਾਰ ਕਰਦਾ ਰਿਹਾ। ਭਾਵੇਂ ਸਲਾਰੀਆ ਨੇ ਅਪਣੇ ਪੈਸੇ ਦੇ ਦਮ 'ਤੇ ਪੀੜਤ ਏਅਰ ਹੋਸਟੈਸ ਦੀ ਆਵਾਜ਼ ਦਬਾ ਦਿਤੀ ਪਰੰਤੂ ਉਕਤ ਬਲਾਤਕਾਰ ਮਾਮਲੇ ਨੇ ਭਾਜਪਾ ਉਮੀਦਵਾਰ ਦੇ ਇਕ ਬਦਾਮਸ਼ੀ ਵਾਲੇ ਕਿਰਦਾਰ ਨੂੰ ਲੋਕਾਂ ਸਾਹਮਣੇ ਲਿਆਂਦਾ ਹੈ।
ਖਹਿਰਾ ਨੇ ਸਵਰਨ ਸਲਾਰੀਆ ਨੂੰ ਚੁਨੌਤੀ ਦਿਤੀ ਕਿ ਅਪਣੇ ਦਾਗ਼ੀ ਅਤੇ ਭ੍ਰਿਸ਼ਟ ਕੰਮਾਂ ਉਪਰ ਆਮ ਆਦਮੀ ਪਾਰਟੀ ਉਮੀਦਵਾਰ ਮੇਜਰ ਜਨਰਲ ਸੁਰੇਸ਼ ਖਜੂਰੀਆ ਨਾਲ ਖੁਲ੍ਹੀ ਬਹਿਸ ਕਰ ਲਵੇ। ਖਹਿਰਾ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਇੰਡਸਟਰੀ ਨਾਲ ਵਿਤਕਰਾ ਕਰਨ ਵਾਲੀ ਭਾਜਪਾ ਨੂੰ ਸਬਕ ਸਿਖਾਇਆ ਜਾਣਾ ਚਾਹੀਦਾ ਹੈ ਕਿਉਂਕਿ ਮੋਦੀ ਸਰਕਾਰ ਨੇ ਹਾਲ ਹੀ ਵਿਚ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਆਦਿ ਪਹਾੜੀ ਸੂਬਿਆਂ ਨੂੰ ਹੋਰ 10 ਸਾਲ ਲਈ ਇੰਡਸਟਰੀ ਟੈਕਸ ਹੋਲੀਡੇਅ ਦਿਤੀ ਹੈ। ਇਸ ਨਾਲ ਹੀ ਖਹਿਰਾ ਨੇ ਸੁਨੀਲ ਜਾਖੜ ਨੂੰ ਚੋਟ ਕਰਦੇ ਹੋਏ ਕਿਹਾ ਕਿ ਅਬੋਹਰ ਅਤੇ ਫ਼ਿਰੋਜ਼ਪੁਰ ਲੋਕ ਸਭਾ ਸੀਟ ਤੋਂ ਨਕਾਰੇ ਜਾਣ ਤੋਂ ਬਾਅਦ ਗੁਰਦਾਸਪੁਰ ਲੋਕ ਸਭਾ ਸੀਟ ਰਾਹੀਂ ਉਹ ਸਿਆਸੀ ਪੁਨਰ ਵਸੇਬੇ ਦੀ ਕੋਸ਼ਿਸ਼ ਕਰ ਰਹੇ ਹਨ। ਖਹਿਰਾ ਨੇ ਗੁਰਦਾਸਪੁਰ ਦੇ ਵੋਟਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ 11 ਅਕਤੂਬਰ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਪੜ੍ਹੇ ਲਿਖੇ, ਸਾਫ਼ ਸੁਥਰੇ ਅਤੇ ਬੇਦਾਗ ਮੇਜਰ ਜਨਰਲ ਸੁਰੇਸ਼ ਖਜੂਰੀਆ ਨੂੰ ਵੋਟ ਪਾਉਣ।  

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement