Tarn Taran News : ਮੰਦਭਾਗੀ ਖ਼ਬਰ : ਤਰਨ ਤਾਰਨ ’ਚ ਟਰੈਕਟਰ ਟਰਾਲੀ ਦੇ ਥੱਲੇ ਆਉਣ ਕਾਰਨ ਨੌਜਵਾਨ ਦੀ ਹੋਈ ਮੌਤ

By : BALJINDERK

Published : Dec 31, 2024, 12:54 pm IST
Updated : Dec 31, 2024, 12:54 pm IST
SHARE ARTICLE
ਹਾਦਸੇ ’ਚ ਨੁਕਸਾਨਿਆ ਗਿਆ ਮੋਟਰਸਾਈਕਲ
ਹਾਦਸੇ ’ਚ ਨੁਕਸਾਨਿਆ ਗਿਆ ਮੋਟਰਸਾਈਕਲ

Tarn Taran News : ਨੌਜਵਾਨ ਸੰਦੀਪ ਸਿੰਘ ਘਰੋਂ ਮੋਟਰਸਾਇਕਲ ’ਤੇ ਸਵਾਰ ਹੋਕੇ ਦੁਕਾਨ ਤੋਂ ਕੋਈ ਸਮਾਨ ਲੈਣ ਲਈ ਗਿਆ ਕਿ ਟਰਾਲੀ ਥੱਲੇ ਆ ਗਿਆ

Tarn Taran News in Punjabi : ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਦੇ ਪਿੰਡ ਜਾਮਾ ਰਾਏ ਦੇ ਨੌਜਵਾਨ ਦੀ ਟਰੈਕਟਰ ਟਰਾਲੀ ਦੇ ਥੱਲੇ ਆਉਣ ਕਾਰਨ ਦੀ ਹੋਈ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ।  ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਿੰਡ ਦੇ ਮੌਜੂਦਾ ਸਰਪੰਚ ਪਰਮਜੀਤ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਸੰਦੀਪ ਸਿੰਘ ਉਮਰ 20 ਸਾਲ ਪੁੱਤਰ ਸੁਖਦੇਵ ਸਿੰਘ ਜੋ ਆਪਣੇ ਘਰੋਂ ਮੋਟਰਸਾਇਕਲ ’ਤੇ ਸਵਾਰ ਹੋਕੇ ਦੁਕਾਨ ਤੋਂ ਕੋਈ ਸਮਾਨ ਲੈਣ ਲਈ ਗਿਆ ਸੀ ਤਾਂ ਟਰੈਕਟਰ ਟਰਾਲੀ ਦੇ ਥੱਲੇ ਆ ਗਿਆ।  ਪਰਿਵਾਰਕ ਮੈਬਰਾਂ ਨੇ ਨੌਜਵਾਨ ਨੂੰ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਹੈ। 

1

ਦੱਸ ਦਈਏ ਕਿ ਨੌਜਵਾਨ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ, ਨੌਜਵਾਨ ਮਿਹਨਤ ਕਰਕੇ ਹੀ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਪਰਿਵਾਰ ਮੈਬਰਾਂ ਨੇ ਪੁਲਿਸ ਪ੍ਰਸਾਸ਼ਨ ’ਤੇ ਰੋਸ ਜਾਹਿਰ ਕਰਦੇ ਹੋਏ ਕਿਹਾ ਕਿ ਹਾਦਸੇ ਬਾਰੇ ਰਾਤ ਵੇਲੇ ਹੀ ਦੱਸ ਦਿੱਤਾ ਸੀ, ਪਰੰਤੂ ਸਾਰੀ ਰਾਤ ਨਿਕਲਣ ਤੱਕ ਕੋਈ ਵੀ ਪੁਲਿਸ ਮੁਲਾਜ਼ਮ ਮੌਕਾ ਵੇਖਣ ਲਈ ਨਹੀਂ ਆਇਆ ਪਰਿਵਾਰ ਮੈਬਰਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ। 

(For more news apart from young man died due to falling under tractor trolley in Tarn Taran News in Punjabi, stay tuned to Rozana Spokesman)

 

Location: India, Punjab, Tarn Taran

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement