Punjab Weather Update: ਪੰਜਾਬ-ਚੰਡੀਗੜ੍ਹ 'ਚ ਫਿਰ ਗਰਮੀ, ਤਾਪਮਾਨ ਆਮ ਨਾਲੋਂ ਹੋਇਆ ਵੱਧ
Published : Oct 31, 2024, 9:45 am IST
Updated : Oct 31, 2024, 9:45 am IST
SHARE ARTICLE
Punjab Weather Update News
Punjab Weather Update News

Punjab Weather Update: ਅੰਮ੍ਰਿਤਸਰ ਵਿੱਚ AQI 300, 344 ਨੂੰ ਕਰ ਗਿਆ ਪਾਰ

Punjab Weather Update News: ਗਰਮੀ ਦੇ ਮੌਸਮ ਦੇ ਕਹਿਰ ਤੋਂ ਬਾਅਦ ਅਕਤੂਬਰ ਮਹੀਨੇ ਠੰਢੇ ਮੌਸਮ ਦੀ ਆਸ ਰੱਖਣ ਵਾਲਿਆਂ ਨੂੰ ਇਸ ਵਾਰ ਨਿਰਾਸ਼ਾ ਹੀ ਹੱਥ ਲੱਗੀ ਹੈ। ਪਿਛਲੇ ਇੱਕ ਹਫ਼ਤੇ ਤੋਂ ਚੰਡੀਗੜ੍ਹ ਸਮੇਤ ਪੰਜਾਬ ਦਾ ਔਸਤ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 3 ਤੋਂ 6 ਡਿਗਰੀ ਵੱਧ ਰਿਹਾ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਮਾਹਰਾਂ ਅਨੁਸਾਰ, ਉੱਤਰੀ ਭਾਰਤ ਦੇ ਪਹਾੜੀ ਖੇਤਰਾਂ ਵਿਚ ਮੀਂਹ ਅਤੇ ਬਰਫ਼ਬਾਰੀ ਲਿਆਉਣ ਵਾਲੀਆਂ ਪੱਛਮੀ ਗੜਬੜੀਆਂ ਦੀ ਘਾਟ ਇਸ ਗਰਮੀ ਦਾ ਮੁੱਖ ਕਾਰਨ ਹੈ।

ਵਿਭਾਗ ਦੇ ਅੰਕੜਿਆਂ ਅਨੁਸਾਰ ਪਿਛਲੇ ਹਫ਼ਤੇ ਘੱਟੋ-ਘੱਟ ਤਾਪਮਾਨ 20 ਡਿਗਰੀ ਸੈਲਸੀਅਸ ਦੇ ਆਸ-ਪਾਸ ਰਿਹਾ, ਜੋ ਕਿ ਆਮ ਨਾਲੋਂ ਕਰੀਬ 5 ਡਿਗਰੀ ਵੱਧ ਹੈ। ਵੱਧ ਤੋਂ ਵੱਧ ਤਾਪਮਾਨ ਵੀ 30 ਡਿਗਰੀ ਤੋਂ ਉਪਰ ਰਿਹਾ ਜੋ ਕਿ ਆਮ ਨਾਲੋਂ 2 ਤੋਂ 3 ਡਿਗਰੀ ਵੱਧ ਹੈ। ਆਈਐਮਡੀ ਦੇ ਵਿਗਿਆਨੀ ਆਰਕੇ ਜੇਨਮਾਨੀ ਨੇ ਕਿਹਾ ਕਿ ਤਾਪਮਾਨ ਆਮ ਨਾਲੋਂ 3 ਤੋਂ 6 ਡਿਗਰੀ ਵੱਧ ਹੈ ਅਤੇ ਇਸ ਦਾ ਕਾਰਨ ਪੱਛਮੀ ਗੜਬੜੀ ਦੀ ਅਣਹੋਂਦ ਹੈ।

ਉੱਤਰੀ ਭਾਰਤ ਵਿਚ ਮੀਂਹ ਅਤੇ ਬਰਫ਼ਬਾਰੀ ਦਾ ਇੱਕੋ ਇੱਕ ਸਰੋਤ ਪੱਛਮੀ ਗੜਬੜੀ ਹੈ। ਉੱਤਰੀ ਭਾਰਤ ਵਿੱਚ ਬੱਦਲ ਨਹੀਂ ਹਨ ਅਤੇ ਉੱਤਰ-ਪੱਛਮੀ ਹਵਾਵਾਂ ਵੀ ਨਹੀਂ ਆ ਰਹੀਆਂ ਹਨ, ਜਿਸ ਕਾਰਨ ਉੱਤਰ-ਪੱਛਮੀ ਭਾਰਤ ਵਿੱਚ ਤਾਪਮਾਨ ਉੱਚਾ ਬਣਿਆ ਹੋਇਆ ਹੈ। ਪੂਰਬੀ ਹਵਾਵਾਂ ਇੰਡੋ-ਗੰਗਾ ਦੇ ਮੈਦਾਨਾਂ 'ਤੇ ਹਾਵੀ ਹੁੰਦੀਆਂ ਹਨ, ਜੋ ਤਾਪਮਾਨ ਨੂੰ ਘੱਟ ਨਹੀਂ ਹੋਣ ਦੇ ਰਹੀਆਂ ਹਨ।

ਵੈਸਟਰਨ ਡਿਸਟਰਬੈਂਸ ਦੀ ਅਣਹੋਂਦ ਕਾਰਨ ਨਾ ਤਾਂ ਬਰਫਬਾਰੀ ਹੋ ਰਹੀ ਹੈ ਅਤੇ ਨਾ ਹੀ ਬਾਰਿਸ਼, ਜਿਸ ਕਾਰਨ ਤਾਪਮਾਨ 'ਚ ਗਿਰਾਵਟ ਨਹੀਂ ਆ ਰਹੀ ਹੈ।
ਪੰਜਾਬ ਅਤੇ ਚੰਡੀਗੜ੍ਹ ਸਮੇਤ ਪੂਰੇ ਭਾਰਤ ਵਿੱਚ ਦੀਵਾਲੀ ਨੂੰ ਲੈ ਕੇ ਭੰਬਲਭੂਸਾ ਬਣਿਆ ਹੋਇਆ ਹੈ। ਕੁਝ 31 ਅਕਤੂਬਰ ਨੂੰ ਦੀਵਾਲੀ ਮਨਾ ਰਹੇ ਹਨ ਅਤੇ ਕੁਝ 1 ਨਵੰਬਰ ਨੂੰ। ਅਜਿਹੇ 'ਚ ਬੁੱਧਵਾਰ ਰਾਤ ਤੋਂ ਹੀ ਪਟਾਕਿਆਂ ਦੀ ਵਰਤੋਂ ਵਧਣੀ ਸ਼ੁਰੂ ਹੋ ਗਈ ਹੈ। ਜਿਸ ਤੋਂ ਬਾਅਦ ਵਾਤਾਵਰਨ ਵਿੱਚ ਪ੍ਰਦੂਸ਼ਣ ਦਾ ਪੱਧਰ ਵੀ ਵਧਣਾ ਸ਼ੁਰੂ ਹੋ ਗਿਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement