Jalandhar News: ਨੌਜਵਾਨ ਦੀ ਸ਼ੱਕੀ ਹਾਲਾਤ ਵਿਚ ਮਿਲੀ ਲਾ.ਸ਼, ਥੋੜੇ ਸਮੇਂ ਤੱਕ ਭੈਣ ਕੋਲ ਜਾਣਾ ਸੀ ਕੈਨੇਡਾ
Published : May 31, 2024, 7:31 pm IST
Updated : May 31, 2024, 7:31 pm IST
SHARE ARTICLE
 young man Deadbody was found in suspicious circumstances Jalandhar News
young man Deadbody was found in suspicious circumstances Jalandhar News

Jalandhar News: ਮ੍ਰਿਤਕ ਨੇ ਕਲੀਅਰ ਕੀਤਾ ਸੀ ਆਈਲੈਟਸ

Young man Deadbody was found in suspicious circumstances Jalandhar News: ਜਲੰਧਰ 'ਚ ਪਠਾਨਕੋਟ ਚੌਕ ਨੇੜੇ ਸਰਕਾਰੀ ਸ਼ਮਸ਼ਾਨਘਾਟ ਨੇੜਿਓਂ 21 ਸਾਲਾ ਨੌਜਵਾਨ ਦੀ ਲਾਸ਼ ਮਿਲਣ 'ਤੇ ਸਨਸਨੀ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਰਿਵਾਰ ਨੇ ਇੱਕ ਦਿਨ ਪਹਿਲਾਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦਾ ਲੜਕਾ ਘਰੋਂ ਸ਼ੱਕੀ ਹਾਲਾਤ ਵਿੱਚ ਲਾਪਤਾ ਹੋ ਗਿਆ ਹੈ।

ਇਹ ਵੀ ਪੜ੍ਹੋ: R. Pragyananda News: ਆਰ. ਪ੍ਰਗਿਆਨੰਦਾ ਨੇ ਦੁਨੀਆ ਦੇ ਨੰਬਰ 1 ਖਿਡਾਰੀ ਮੈਗਨਸ ਕਾਰਲਸਨ ਨੂੰ ਹਰਾਇਆ  

ਸੰਤੋਖਪੁਰਾ ਦੀ ਪਛਾਣ ਗਲੀ ਨੰਬਰ ਇਕ ਦੇ ਰਹਿਣ ਵਾਲੇ ਕਰਨ ਉਰਫ ਨੰਨੂ ਵਜੋਂ ਹੋਈ ਹੈ। ਨੌਜਵਾਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਹ ਕਤਲ ਹੈ ਜਾਂ ਕੁਝ ਹੋਰ। ਕਰਨ ਨੇ ਆਈਲੈਟਸ ਕੀਤਾ ਹੋਇਆ ਸੀ, ਉਸ ਨੇ ਕੈਨੇਡਾ 'ਚ ਰਹਿੰਦੀ ਆਪਣੀ ਭੈਣ ਕੋਲ ਜਾਣਾ ਸੀ।

ਇਹ ਵੀ ਪੜ੍ਹੋ: Moga News: ਮੋਗਾ 'ਚ ਟਰੱਕ ਨੂੰ ਲੱਗੀ ਭਿਆਨਕ ਅੱਗ, ਗਰਮੀ ਕਾਰਨ ਫਟੀ ਬੈਟਰੀ

ਥਾਣਾ ਡਵੀਜ਼ਨ ਨੰਬਰ-8 ਦੇ ਐੱਸਐੱਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਸਮੇਂ ਥਾਣਾ ਸਦਰ ਦੇ ਪੁਲਿਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਉਸ ਥਾਂ ’ਤੇ ਇੱਕ 21 ਸਾਲਾ ਨੌਜਵਾਨ ਦੀ ਲਾਸ਼ ਪਈ ਹੈ। ਜਿਸ ਤੋਂ ਬਾਅਦ ਟੀਮਾਂ ਤੁਰੰਤ ਜਾਂਚ ਲਈ ਮੌਕੇ 'ਤੇ ਪਹੁੰਚ ਗਈਆਂ। ਪੁਲਿਸ ਨੂੰ ਮ੍ਰਿਤਕ ਦੇ ਆਸਪਾਸ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ। ਹਾਲਾਂਕਿ ਸਰੀਰ 'ਤੇ ਕੁਝ ਸ਼ੱਕੀ ਜ਼ਖ਼ਮ ਮਿਲੇ ਹਨ। ਜਿਸ ਕਾਰਨ ਜਾਪਦਾ ਹੈ ਕਿ ਉਕਤ ਨੌਜਵਾਨ ਨੂੰ ਘਸੀਟਿਆ ਗਿਆ ਹੈ। ਪੁਲਿਸ ਮ੍ਰਿਤਕ ਦੇ ਦੋਸਤ ਰਾਜਾ ਦੀ ਭਾਲ ਕਰ ਰਹੀ ਹੈ ਕਿਉਂਕਿ ਕਰਨ ਨੂੰ ਆਖਰੀ ਵਾਰ ਉਸ ਨਾਲ ਦੇਖਿਆ ਗਿਆ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from  young man Deadbody was found in suspicious circumstances Jalandhar News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement