ਪਾਕਿ ਨੂੰ ਮੋਹਰੇ ਦੀ ਤਰ੍ਹਾਂ ਵਰਤ ਰਿਹੈ ਚੀਨ : ਹਵਾਈ ਫ਼ੌਜ ਮੁਖੀ
Published : Dec 30, 2020, 12:15 am IST
Updated : Dec 30, 2020, 12:15 am IST
SHARE ARTICLE
image
image

ਪਾਕਿ ਨੂੰ ਮੋਹਰੇ ਦੀ ਤਰ੍ਹਾਂ ਵਰਤ ਰਿਹੈ ਚੀਨ : ਹਵਾਈ ਫ਼ੌਜ ਮੁਖੀ

ਨਵੀਂ ਦਿੱਲੀ, 29 ਦਸੰਬਰ : ਹਵਾਈ ਫ਼ੌਜ ਮੁਖੀ ਆਰ.ਕੇ.ਐੱਸ. ਭਦੌਰੀਆ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਚੀਨ ਦੀਆਂ ਨੀਤੀਆਂ ’ਚ ਪਾਕਿਸਤਾਨ ਇਕ ਮੋਹਰੇ ਦੀ ਤਰ੍ਹਾਂ ਇਸਤੇਮਾਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਚੀਨ ਦੀ ਨੀਤੀ ’ਚ ਪਾਕਿਸਤਾਨ ਤੇਜੀ ਨਾਲ ਮੋਹਰਾ ਬਣ ਗਿਆ ਹੈ। ਸੀ.ਪੀ.ਈ.ਸੀ. ਨਾਲ ਜੁੜੇ ਕਰਜ ਦੀ ਤਰ੍ਹਾਂ ਆਉਣ ਵਾਲੇ ਸਮੇਂ ’ਚ ਉਸ ਦੀ ਫ਼ੌਜ ਨਿਰਭਰਤਾ ਚੀਨ ’ਤੇ ਹੋਰ ਜ਼ਿਆਦਾ ਵੱਧ ਜਾਵੇਗੀ। ਉੱਥੇ ਹੀ ਅਫ਼ਗ਼ਾਨਿਸਤਾਨ ਤੋਂ ਅਮਰੀਕੀ ਫ਼ੌਜਾਂ ਦੇ ਜਾਣ ਤੋਂ ਬਾਅਦ ਇਸ ਖੇਤਰ ’ਚ ਚੀਨ ਲਈ ਪਾਕਿਸਤਾਨ ਦੇ ਰਸਤੇ ਤੋਂ ਇਲਾਵਾ ਸਿੱਧੇ ਤੌਰ ’ਤੇ ਵੀ ਦਖ਼ਲ ਦੇਣ ਦਾ ਰਸਤਾ ਖੁੱਲ੍ਹ ਗਿਆ ਹੈ। ਇਨ੍ਹਾਂ ਸਾਰਿਆਂ ਰਾਹੀਂ ਚੀਨ ਅਪਣੇ ਪ੍ਰਭਾਵ ਨੂੰ ਵਧਾਉਣਾ ਚਾਅ ਰਿਹਾ ਹੈ।  ਭਦੌਰੀਆ ਨੇ ਕਿਹਾ ਕਿ ਚੀਨ ਨੇ ਅਪਣੀ ਫ਼ੌਜ ਭਾਰੀ ਗਿਣਤੀ ’ਚ ਐੱਲ.ਏ.ਸੀ. ’ਤੇ ਤਾਇਨਾਤ ਕੀਤੀ ਹੈ। ਉਨ੍ਹਾਂ ਕੋਲ ਰਡਾਰ, ਸਤਿਹ ਤੋਂ ਹਵਾ ’ਚ ਮਿਜ਼ਾਈਲ ਅਤੇ ਸਤਿਹ ਤੋਂ ਹਵਾ ’ਚ ਵਾਰ ਕਰਨ ਵਾਲੀ ਮਿਜ਼ਾਈਲ ਵੱਡੀ ਗਿਣਤੀ ’ਚ ਹੈ। ਉਨ੍ਹਾਂ ਦੀ ਤਾਇਨਾਤੀ ਮਜਬੂਤ ਰਹੀ ਹੈ ਤਾਂ ਅਸੀਂ ਸਾਰੇ ਜ਼ਰੂਰੀ ਕਦਮ ਚੁੱਕੇ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਗਲੋਬਲ ਮੋਰਚੇ ’ਤੇ ਭਾਰਤ ਅਤੇ ਚੀਨ ਦਰਮਿਆਨ ਸੰਘਰਸ਼ ਕਿਸੇ ਵੀ ਦਿ੍ਰਸ਼ਟੀਕੋਣ ਨਾਲ ਚੰਗਾ ਨਹੀਂ ਹੈ। ਭਦੌਰੀਆ ਨੇ ਚੀਨ ਦੇ ਤੌਰ-ਤਰੀਕਿਆਂ ’ਤੇ ਸਵਾਲ ਚੁੱਕਦੇ ਹੋਏ ਕਿਹਾ ਹੈ ਕਿ ਗਲੋਬਲ ਮੋਰਚੇ ’ਤੇ ਬੇਨਿਯਮੀਆਂ ਨੇ ਵੀ ਚੀਨ ਨੂੰ ਅਪਣੀ ਵੱਧਦੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਦਿਤਾ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement