ਭਾਈ ਲੌਂਗੋਵਾਲ ਨੇ ਬਲਵੰਤ ਸਿੰਘ ਰਾਜੌਆਣਾ ਦੀ ਭੈਣ ਨਾਲ ਕੀਤੀ ਮੁਲਾਕਾਤ
Published : Dec 30, 2019, 6:16 pm IST
Updated : Dec 30, 2019, 6:16 pm IST
SHARE ARTICLE
Rajoana Sister, and Longowal
Rajoana Sister, and Longowal

ਐੱਸ.ਜੀ.ਪੀ.ਸੀ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਅੱਜ ਲੁਧਿਆਣਾ ਵਿਖੇ ਰਾਜੋਆਣਾ ਦੀ ਭੈਣ ਨਾਲ...

ਲੁਧਿਆਣਾ: ਐੱਸ.ਜੀ.ਪੀ.ਸੀ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਅੱਜ ਲੁਧਿਆਣਾ ਵਿਖੇ ਰਾਜੋਆਣਾ ਦੀ ਭੈਣ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਰਾਜੋਆਣਾ ਨੂੰ ਸੁਪਰੀਮ ਕੋਰਟ ਦਾ ਵਕੀਲ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ।

Balwant Singh RajoanaBalwant Singh Rajoana

ਦੱਸਣਯੋਗ ਹੈ ਕਿ ਰਾਜੋਆਣਾ ਨੂੰ ਬੇਅੰਤ ਸਿੰਘ ਦੇ ਕਤਲ ਦੇ ਦੋਸ਼ 'ਚ ਫਾਂਸੀ ਦੀ ਸਜ਼ਾ ਮਿਲੀ ਹੋਈ ਹੈ, ਜਿਸ ਦੇ ਅਮਲ 'ਤੇ ਐੱਸ. ਜੀ. ਪੀ. ਸੀ. ਦੀ ਪਟੀਸ਼ਨ 'ਤੇ ਕੁਝ ਸਾਲ ਪਹਿਲਾਂ ਰੋਕ ਲੱਗ ਗਈ ਸੀ ਪਰ ਹੁਣ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਕੇਂਦਰ ਸਰਕਾਰ ਵਲੋਂ ਸਿੱਖ ਕੈਦੀਆਂ ਦੀ ਰਿਹਾਈ ਲਈ ਜਾਰੀ ਲਿਸਟ 'ਚ ਰਾਜੋਆਣਾ ਦਾ ਨਾਂ ਵੀ ਸ਼ਾਮਲ ਕਰ ਦਿੱਤਾ ਗਿਆ।

Gobind Singh LongowalGobind Singh Longowal

ਹਾਲਾਂਕਿ ਇਸ ਫੈਸਲੇ ਲਈ ਪੰਜਾਬ ਸਰਕਾਰ ਵਲੋਂ ਭੇਜੀ ਗਈ ਸਿਫਾਰਿਸ਼ ਦਾ ਹਵਾਲਾ ਦਿੱਤਾ ਗਿਆ ਪਰ ਬੇਅੰਤ ਸਿੰਘ ਦੇ ਪਰਿਵਾਰ ਵਲੋਂ ਉਸ ਦਾ ਪੁਰਜ਼ੋਰ ਵਿਰੋਧ ਕੀਤਾ ਗਿਆ, ਜਿਸ ਬਾਰੇ ਰਵਨੀਤ ਬਿੱਟੂ ਵਲੋਂ ਲੋਕ ਸਭਾ 'ਚ ਮੁੱਦਾ ਚੁੱਕਣ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ ਨਾ ਕਰਨ ਦੀ ਗੱਲ ਕਹੀ ਹੈ।

Balwant Singh RajoanaBalwant Singh Rajoana

ਇਸ ਦੇ ਵਿਰੋਧ 'ਚ ਰਾਜੋਆਣਾ ਵਲੋਂ 11 ਜਨਵਰੀ ਤੋਂ ਜੇਲ 'ਚ ਭੁੱਖ-ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ਦੀ ਪੁਸ਼ਟੀ ਰਾਜੋਆਣਾ ਦੀ ਭੈਣ ਨੇ ਉਸ ਨੂੰ ਜੇਲ ਤੋਂ ਭੇਜੀ ਗਈ ਚਿੱਠੀ ਦੇ ਆਧਾਰ 'ਤੇ ਕੀਤੀ ਹੈ। ਉਸ ਨੇ ਕਿਹਾ ਕਿ 2 ਵਾਰ ਪਹਿਲਾਂ ਰਾਜੋਆਣਾ ਦੀ ਭੁੱਖ-ਹੜਤਾਲ ਖਤਮ ਕਰਾਉਣ ਲਈ ਲਿਖਤ ਭਰੋਸਾ ਦੇਣ ਦੇ ਬਾਵਜੂਦ ਐੱਸ. ਜੀ. ਪੀ. ਸੀ. ਵਲੋਂ ਉਨ੍ਹਾਂ ਦੀ ਰਿਹਾਈ ਨੂੰ ਲੈ ਕੇ ਸੰਜੀਦਗੀ ਨਹੀਂ ਦਿਖਾਈ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement