ਫੌਜਾ ਸਿੰਘ ਸਰਾਰੀ ਨੇ ਸਹੇੜਿਆ ਨਵਾਂ ਵਿਵਾਦ, ਪਹੁੰਚੇ ਸੌਦਾ ਸਾਧ ਦੇ ਡੇਰੇ   
Published : Oct 30, 2022, 1:24 pm IST
Updated : Oct 30, 2022, 1:59 pm IST
SHARE ARTICLE
 Fauja Singh Sarari started a new controversy, reached the camp of Sauda Sadh
Fauja Singh Sarari started a new controversy, reached the camp of Sauda Sadh

ਡੇਰੇ ਵੱਲੋਂ ਕੀਤਾ ਗਿਆ ਸਨਮਾਨਿਤ

 

ਗੁਰੂ ਹਰਸਹਾਏ : ਢਾਈ ਕਰੋੜ ਰੁਪਏ ਦੀ ‘ਡੀਲ’ ਵਾਲੀ ਇਕ ਵਾਇਰਲ ਆਡੀਓ ਕਾਰਨ ਪਹਿਲਾਂ ਹੀ ਚਰਚਾ ਅਤੇ ਵਿਰੋਧੀਆਂ ਦੇ ਨਿਸ਼ਾਨੇ ’ਤੇ ਰਹਿਣ ਵਾਲੇ ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਨੇ ਇਕ ਹੋਰ ਵਿਵਾਦ ਸਹੇੜ ਲਿਆ ਹੈ। ਫੌਜਾ ਸਿੰਘ ਸਰਾਰੀ ਬਲਾਤਕਾਰ ਅਤੇ ਕਤਲ ਜਿਹੇ ਸੰਗੀਨ ਮਾਮਲਿਆਂ ਦੇ ਦੋਸ਼ੀ, ਸੁਨਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਅਤੇ ਇਸ ਵੇਲੇ ਪੈਰੋਲ ’ਤੇ ਜੇਲ੍ਹ ਤੋਂ ਬਾਹਰ ਆਏ ਸੌਦਾ ਸਾਧ ਦੇ ਗੁਰੂ ਹਰਸਹਾਏ ਸਥਿਤ ਨਾਮ ਚਰਚਾ ਘਰ ਵਿਚ ਪਹੁੰਚੇ, ਜਿੱਥੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। 

ਇਸ ਫ਼ੇਰੀ ਦੀ ਪੁਸ਼ਟੀ ਡੇਰਾ ਕਮੇਟੀ ਦੇ ਇਕ ਮੈਂਬਰ ਨੇ ਵੀ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਉੱਥੋਂ ਲੰਘ ਰਹੇ ਸਨ ਤੇ ਫਿਰ ਇੱਧਰ ਆ ਗਏ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਰਿਆਣਾ ਦੇ ਵੱਖ ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਨੇ ਸੌਦਾ ਸਾਧ ਦੇ ਡੇਰਿਆਂ ਵਿਚ ਪੁੱਜ ਕੇ ਅਸ਼ੀਰਵਾਦ ਲਿਆ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement