ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਨੂੰ  ਕਾਂਗਰਸ ਨੇ ਦਿੱਲੀ ਇਕਾਈ ਦਾ ਸਥਾਈ ਮੈਂਬਰਬਣਾਇਆ
Published : Oct 30, 2021, 7:22 am IST
Updated : Oct 30, 2021, 7:22 am IST
SHARE ARTICLE
image
image

ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਨੂੰ  ਕਾਂਗਰਸ ਨੇ ਦਿੱਲੀ ਇਕਾਈ ਦਾ ਸਥਾਈ ਮੈਂਬਰ ਬਣਾਇਆ

ਨਵੀਂ ਦਿੱਲੀ, 29 ਅਕਤੂਬਰ : ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ 'ਚ ਜਗਦੀਸ਼ ਟਾਈਟਲਰ ਨੂੰ  ਜਗ੍ਹਾ ਦਿਤੀ ਗਈ ਹੈ, ਜਿਸ 'ਤੇ ਵਿਵਾਦ ਛਿੜ ਗਿਆ | ਵੀਰਵਾਰ ਨੂੰ  ਕਾਂਗਰਸ ਦੀ ਦਿੱਲੀ ਇਕਾਈ ਦੀ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਗਿਆ | ਇਸ 'ਚ ਜਗਦੀਸ਼ ਟਾਈਟਲਰ ਦਾ ਨਾਮ ਵੀ ਸ਼ਾਮਲ ਹੈ | ਜ਼ਿਕਰਯੋਗ ਹੈ ਕਿ ਟਾਈਟਲਰ ਦਾ ਨਾਮ 1984 ਦੇ ਸਿੱਖ ਕਤਲੇਆਮ ਸਿਲਸਿਲੇ 'ਚ ਸਾਹਮਣੇ ਆਇਆ ਸੀ | ਟਾਈਟਲਰ 'ਤੇ ਦੋਸ਼ ਲਗਦੇ ਰਹੇ ਹਨ ਕਿ ਉਸ ਨੇ 1984 'ਚ ਲੋਕਾਂ ਨੂੰ  ਸਿੱਖ ਕਤਲੇਆਮ ਦੌਰਾਨ ਭੜਕਾਇਆ ਸੀ | ਟਾਈਟਲਰ ਦੇ ਨਾਲ ਹੀ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਜੇ.ਪੀ. ਅਗਰਵਾਲ, ਸਾਬਕਾ ਰਾਸ਼ਟਰੀ ਸਕੱਤਰ ਜਨਾਰਦਨ ਦਿਵੇਦੀ, ਕਪਿਲ ਸਿੱਬਲ, ਅਜੇ ਮਾਕਨ ਅਤੇ ਕਿ੍ਸ਼ਨਾ ਤੀਰਥ ਨੂੰ  ਵੀ ਜਗ੍ਹਾ ਦਿਤੀ ਗਈ ਹੈ | ਜਗਦੀਸ਼ ਸਮੇਤ ਇਨ੍ਹਾਂ ਆਗੂਆਂ ਦੀ ਨਿਯੁਕਤੀ ਦਾ ਆਦੇਸ਼ ਕਾਂਗਰਸ ਜਨਰਲ ਸਕੱਤਰ ਕੇ.ਸੀ. ਵੇਨੂੰਗੋਪਾਲ ਵਲੋਂ ਵੀਰਵਾਰ ਨੂੰ  ਜਾਰੀ ਕੀਤਾ ਗਿਆ | ਇਸ ਅਧੀਨ 87 ਆਗੂਆਂ ਨੂੰ  ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ 'ਚ ਮੈਂਬਰ ਦੇ ਤੌਰ 'ਤੇ ਸ਼ਾਮਲ ਕੀਤਾ ਗਿਆ ਹੈ | ਇਥੇ ਇਹ ਵੀ ਦਸਣਾ ਬਣਦਾ ਹੈ ਕਿ ਜਗਦੀਸ਼ ਟਾਈਟਲਰ ਨੂੰ  ਸਥਾਈ ਮੈਂਬਰਸ਼ਿਪ ਦਿਤੀ ਗਈ ਹੈ ਤੇ ਕਾਂਗਰਸ ਨੇ ਇਸ ਪਿਛੇ ਇਹ ਤਰਕ ਦਿਤਾ ਹੈ ਕਿ ਉਹ ਦਿੱਲੀ ਤੋਂ ਪਾਰਲੀਮੈਂਟ ਮੈਂਬਰ ਸੀ, ਇਸ ਲਈ ਉਹ ਇਸ ਦਾ ਮੈਂਬਰ ਬਣ ਗਿਆ ਹੈ | ਜ਼ਿਕਰਯੋਗ ਹੈ ਕਿ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਸਿੱਖ ਕਤਲੇਆਮ ਦੇ ਮਾਸਟਰਮਾੲੀਂਡ ਮੰਨੇ ਜਾਂਦੇ ਹਨ
 (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement