ਗ਼ਾਜ਼ੀਆਬਾਦ 'ਚ ਯੈਲੋ, ਬਲੈਕ ਅਤੇ ਵ੍ਹਾਈਟ ਫ਼ੰਗਸ ਨਾਲ ਪੀੜਤ ਮਰੀਜ਼ ਦੀ ਮੌਤ
Published : May 30, 2021, 12:49 am IST
Updated : May 30, 2021, 12:49 am IST
SHARE ARTICLE
image
image

ਗ਼ਾਜ਼ੀਆਬਾਦ 'ਚ ਯੈਲੋ, ਬਲੈਕ ਅਤੇ ਵ੍ਹਾਈਟ ਫ਼ੰਗਸ ਨਾਲ ਪੀੜਤ ਮਰੀਜ਼ ਦੀ ਮੌਤ

ਗ਼ਾਜ਼ੀਆਬਾਦ, 29 ਮਈ : ਉੱਤਰ ਪ੍ਰਦੇਸ਼ ਦੇ ਗ਼ਾਜ਼ੀਆਬਾਦ ਵਿਚ ਕੋਰੋਨਾ ਵਾਇਰਸ ਅਤੇ ਯੈਲੋ, ਬਲੈਕ ਅਤੇ ਵ੍ਹਾਈਟ ਫ਼ੰਗਸ ਨਾਲ ਪੀੜਤ 59 ਸਾਲ ਦੇ ਇਕ ਮਰੀਜ਼ ਦੀ ਮੌਤ ਹੋ ਗਈ | ਮਰੀਜ਼ ਦਾ ਇਲਾਜ ਕਰ ਰਹੇ ਡਾਕਟਰ ਨੇ ਸਨਿਚਰਵਾਰ ਨੂੰ  ਇਹ ਜਾਣਕਾਰੀ ਦਿਤੀ | ਸ਼ਹਿਰ ਦੇ ਰਾਜਨਗਰ ਇਲਾਕੇ ਵਿਚ ਹਰਸ਼ ਹਸਪਤਾਲ 'ਚ ਅੱਖ, ਨੱਕ, ਗਲੇ (ਈ.ਐਨ.ਟੀ.) ਰੋਗਾਂ ਦੇ ਮਾਹਰ ਡਾ. ਬੀ. ਪੀ. ਤਿਆਗੀ ਨੇ ਦਸਿਆ ਕਿ,''ਕੁੰਵਰ ਸਿੰਘ ਦਾ ਇਲਾਜ ਚਲ ਰਿਹਾ ਸੀ ਪਰ ਟਾਕਸੇਮੀਆ (ਖ਼ੂਨ ਦਾ ਜ਼ਹਿਰੀਲਾ ਹੋਣਾ) ਕਾਰਨ ਸ਼ੁਕਰਵਾਰ ਸ਼ਾਮ ਸਾਢੇ 7 ਵਜੇ ਉਨ੍ਹਾਂ ਦੀ ਮੌਤ ਹੋ ਗਈ |''
  ਡਾਕਟਰ ਨੇ ਦਸਿਆ ਕਿ ਕੁੰਵਰ ਸਿੰਘ ਸ਼ਹਿਰ ਦੇ ਸੰਜੇ ਨਗਰ ਤੋਂ ਵਕੀਲ ਸਨ ਅਤੇ ਹਾਲ ਵਿਚ ਉਨ੍ਹਾਂ ਨੇ ਕੋਰੋਨਾ ਤੋਂ ਪੀੜਤ ਹੋਣ ਮਗਰੋਂ ਉਨ੍ਹਾਂ ਨਾਲ ਸੰਪਰਕ ਕੀਤਾ ਸੀ | ਡਾ. ਤਿਆਗੀ ਨੇ ਕਿਹਾ ਕਿ 24 ਮਈ ਨੂੰ  ਐਂਡੋਸਕੋਪੀ ਜਾਂਚ ਦੌਰਾਨ ਉਨ੍ਹਾਂ 'ਚ ਬਲੈਕ ਅਤੇ ਵ੍ਹਾਈਟ ਤੋਂ ਇਲਾਵਾ ਯੈਲੋ ਫ਼ੰਗਸ ਦਾ ਵੀ ਪਤਾ ਲੱਗਾ ਸੀ | ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਹਸਪਤਾਲ 'ਚ ਮੁਰਾਦ ਨਗਰ ਦੇ 59 ਸਾਲਾ ਇਕ ਹੋਰ ਮਰੀਜ਼ ਦਾ ਵੀ ਇਲਾਜ ਚਲ ਰਿਹਾ ਹੈ, ਜਿਸ 'ਚ ਯੈਲੋ ਫ਼ੰਗਸ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ |
  ਮੁਰਾਦ ਨਗਰ ਦੇ ਰਹਿਣ ਵਾਲੇ ਰਾਜੇਸ਼ ਕੁਮਾਰ ਦੇ ਦਿਮਾਗ਼ ਕੋਲ ਫ਼ੰਗਸ ਦਾ ਪਤਾ ਲਗਿਆ ਹੈ | ਉਨ੍ਹਾਂ ਦਾ ਅੱਧਾ ਜਬਾੜਾ ਹਟਾ ਦਿਤਾ ਗਿਆ ਹੈ | ਮਰੀਜ਼ ਦਾ ਅਜੇ ਫ਼ੰਗਸ ਰੋਕੂ ਇਲਾਜ ਚਲ ਰਿਹਾ ਹੈ | ਅਧਿਕਾਰਤ ਅੰਕੜਿਆਂ ਮੁਤਾਬਕ ਗਾਜ਼ੀਆਬਾਦ ਵਿਚ ਕੋੋਰੋਨਾ ਦੇ 1957 ਇਲਾਜ ਅਧੀਨ ਮਰੀਜ਼ ਹਨ ਅਤੇ ਵਾਇਰਸ ਨਾਲ ਹੁਣ ਤਕ 432 ਲੋਕਾਂ ਦੀ ਮੌਤ ਹੋਈ ਹੈ | (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement