ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ, ਸ਼ਨੀਵਾਰ ਨੂੰ ਸੂਬੇ 'ਚ ਹੋਈਆਂ 125 ਮੌਤਾਂ 
Published : May 30, 2021, 11:35 am IST
Updated : May 30, 2021, 11:35 am IST
SHARE ARTICLE
Corona Virus
Corona Virus

ਪੰਜਾਬ 'ਚ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ 14305 ਤੱਕ ਪਹੁੰਚ ਗਿਆ ਹੈ

ਚੰਡੀਗੜ੍ਹ - ਪੂਰੇ ਦੇਸ਼ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਉਥੇ ਪੰਜਾਬ ਵਿਚ ਵੀ ਇਸ ਵਾਇਰਸ ਦਾ ਪ੍ਰਕੋਪ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸਰਕਾਰ ਵੱਲੋਂ ਵੈਕਸੀਨੇਸ਼ਨ ਵੀ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵਾਇਰਸ ਘਾਤਕ ਹੁੰਦਾ ਜਾ ਰਿਹਾ ਹੈ। ਇਸ ਕਾਰਨ ਪੰਜਾਬ ਸਰਕਾਰ ਵਲੋਂ ਵੀ ਸਮੇਂ-ਸਮੇਂ 'ਤੇ ਤਰ੍ਹਾਂ-ਤਰ੍ਹਾਂ ਦੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਜਾ ਰਹੀਆਂ ਹਨ।

Corona PatientCorona

ਇਸ ਘਾਤਕ ਵਾਇਰਸ ਕਾਰਨ ਸ਼ਨੀਵਾਰ ਨੂੰ 125 ਮਰੀਜ਼ਾਂ ਦੀ ਮੌਤ ਹੋਈ ਹੈ। ਜਦੋਂ ਕਿ ਇਸ ਲਾਗ ਕਾਰਨ 3102 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ 14305 ਤੱਕ ਪਹੁੰਚ ਗਿਆ ਹੈ। ਸੂਬੇ 'ਚ ਕੁੱਲ 5,62,831 ਲੋਕ ਪਾਜ਼ੇਟਿਵ ਪਾਏ ਜਾ ਚੁੱਕੇ ਹਨ ਅਤੇ ਅੱਜ ਇਸ ਬਿਮਾਰੀ ਨੂੰ 5698 ਮਰੀਜ਼ਾਂ ਨੇ ਮਾਤ ਦਿੱਤੀ ਹੈ ਜਿਸ ਦੇ ਚੱਲਦਿਆਂ 5,06,349 ਲੋਕ ਇਸ ਤੋਂ ਸਿਹਤਮੰਦ ਹੋਏ ਹਨ। ਇਸ ਸਮੇਂ ਵੀ 42,177 ਲੋਕ ਇਸ ਬਿਮਾਰੀ ਨਾਲ ਲੜ ਰਹੇ ਹਨ।

corona casecorona 

ਉੱਥੇ ਹੀ ਸੂਬੇ 'ਚ ਸ਼ਨੀਵਾਰ ਨੂੰ 125 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਜਿਸ 'ਚ ਅੰਮ੍ਰਿਤਸਰ 12, ਬਰਨਾਲਾ 5, ਬਠਿੰਡਾ 14, ਫਰੀਦਕੋਟ 3, ਫਤਿਹਗੜ੍ਹ ਸਾਹਿਬ 2, ਫਾਜ਼ਿਲਕਾ 11, ਫਿਰੋਜ਼ਪੁਰ 6, ਗੁਰਦਾਸਪੁਰ 2, ਹੁਸ਼ਿਆਰਪੁਰ 2, ਜਲੰਧਰ 8, ਕਪੂਰਥਲਾ 3, ਲੁਧਿਆਣਾ 14, ਮਾਨਸਾ 5, ਮੋਗਾ 2, ਐੱਸ.ਏ.ਐੱਸ ਨਗਰ 5, ਮੁਕਤਸਰ ਸਾਹਿਬ 5, ਪਠਾਨਕੋਟ 4, ਪਟਿਆਲਾ 8, ਰੋਪੜ 1, ਸੰਗਰੂਰ 9 ਐੱਸ.ਬੀ.ਐੱਸ ਨਗਰ 3 ਅਤੇ ਤਰਨਤਾਰਨ 'ਚ 1 ਦੀ ਕੋਰੋਨਾ ਕਾਰਨ ਮੌਤ ਹੋਈ ਹੈ।

Corona Virus Corona Virus

ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸ ਦੇ ਚੱਲਦੇ ਅੱਜ ਲੁਧਿਆਣਾ 'ਚ 343, ਮੁਹਾਲੀ 'ਚ 233, ਬਠਿੰਡਾ 291, ਜਲੰਧਰ 254, ਪਟਿਆਲਾ 226, ਅੰਮ੍ਰਿਤਸਰ 172, ਫਾਜ਼ਿਲਕਾ 173, ਮੁਕਤਸਰ ਸਾਹਿਬ 120, ਮਾਨਸਾ 178, ਹੁਸ਼ਿਆਰਪੁਰ 122, ਪਠਾਨਕੋਟ 149, ਸੰਗਰੂਰ 113, ਫਰੀਦਕੋਟ 111, ਰੋਪੜ 89, ਮੋਗਾ 26, ਫਿਰੋਜ਼ਪੁਰ 164, ਫਤਿਹਗੜ੍ਹ ਸਾਹਿਬ 51, ਐਸ.ਬੀ.ਐਸ ਨਗਰ 47, ਗੁਰਦਾਸਪੁਰ 123, ਕਪੂਰਥਲਾ 72, ਤਰਨਤਾਰਨ 16 ਅਤੇ ਬਰਨਾਲਾ 'ਚ 29 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement