7 ਕਰੋੜ ਦੀ ਲਾਗਤ ਨਾਲ ਬਿਜਲੀ ਦੇ ਨਵੀਕਰਨ ਦਾ ਧੀਮਾਨ ਵਲੋਂ ਰਸਮੀ ਉਦਘਾਟਨ
Published : May 30, 2018, 4:40 am IST
Updated : May 30, 2018, 4:40 am IST
SHARE ARTICLE
Surjit Singh Dhiman Inaugurating Power Com
Surjit Singh Dhiman Inaugurating Power Com

ਸਥਾਨਕ ਸ਼ਹਿਰ ਅੰਦਰ ਬਿਜਲੀ ਦੀਆਂ ਪੁਰਾਣੀਆਂ ਤਾਰਾਂ ਅਤੇ ਖੰਭਿਆਂ ਆਦਿ ਦੇ ਨਵੀਨੀਕਰਨ ਲਈ ਕਾਰਜਾਂ ਦੀ ਅਰੰਭਤਾ ਲਈ ਅੱਜ ਹਲਕਾ ਵਿਧਾਇਕ ਸੁਰਜੀਤ ...

ਅਹਿਮਦਗੜ੍ਹ,  ਸਥਾਨਕ ਸ਼ਹਿਰ ਅੰਦਰ ਬਿਜਲੀ ਦੀਆਂ ਪੁਰਾਣੀਆਂ ਤਾਰਾਂ ਅਤੇ ਖੰਭਿਆਂ ਆਦਿ ਦੇ ਨਵੀਨੀਕਰਨ ਲਈ ਕਾਰਜਾਂ ਦੀ ਅਰੰਭਤਾ ਲਈ ਅੱਜ ਹਲਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ 66 ਕੇ.ਵੀ ਬਿਜਲੀ ਗਰਿੱਡ ਅਹਿਮਦਗੜ੍ਹ ਵਿਖੇ ਰਸਮੀ ਉਦਘਾਟਨ ਕੀਤਾ। ਇਸ ਮੌਕੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਕਿਹਾ ਕਿ ਸ਼ਹਿਰ ਅੰਦਰ ਬਿਜਲੀ ਦੀਆਂ ਪੁਰਾਣੀਆਂ ਤਾਰਾਂ ਅਤੇ ਖੰਭਿਆਂ ਦੀ ਹਾਲਤ ਸੁਧਾਰਨ ਲਈ ਪਰਪੋਜਲਾਂ ਤਿਆਰ ਕਰ ਕੇ ਭੇਜੀਆਂ ਗਈਆਂ ਸਨ ਜਿਸ ਤਹਿਤ ਸਰਕਾਰ ਵਲੋਂ 7 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।

ਇਸ ਨਾਲ ਸ਼ਹਿਰ ਅੰਦਰ ਬਿਜਲੀ ਦੀਆਂ ਤਾਰਾਂ ਖੰਭਿਆਂ, ਟਰਾਂਸਫ਼ਾਰਮ ਆਦਿ ਦਾ ਨਵੀਨੀਕਰਨ ਕੀਤਾ ਜਾਵੇਗਾ। ਧੀਮਾਨ ਨੇ ਕਿਹਾ ਕਿ ਐਕਸੀਅਨ ਨੂੰ ਹਦਾਇਤਾਂ ਕੀਤੀਆਂ ਹਨ ਕਿ ਨਵੀਨੀਕਰਨ ਕਰਨ ਸਮੇਂ ਗਰਮੀ ਦੇ ਸੀਜਨ ਨੂੰ ਮੁੱਖ ਰਖਦਿਆਂ ਕੰਮ ਕੀਤਾ ਜਾਵੇ ਤਾ ਕਿ ਲੋਕਾਂ ਨੂੰ ਕੋਈ ਦਿਕਤ ਨਾ ਆਵੇ। ਇਸ ਮੌਕੇ ਐਕਸੀਅਨ ਅਮਨਦੀਪ ਸਿੰਘ ਖੰਗੂੜਾ, ਐਸ.ਡੀ.ਓ. ਸੁਖਜੀਤ ਸਿੰਘ, ਜਗਮੇਲ ਸਿੰਘ ਜਿੱਤਵਾਲ ਯੂਥ ਪ੍ਰਧਾਨ, ਵਿੱਕੀ ਟੰਡਨ, ਕਿੱਟੂ ਥਾਪਰ, ਤੇਜੀ ਕਮਾਲਪੁਰ, ਮਨਜਿੰਦਰ ਬਿੱਟਾ ਪੀਏ ਧੀਮਾਨ, ਪ੍ਰਧਾਨ ਜਸਵਿੰਦਰ ਲਾਲੀ, ਕੇਦਾਰ ਕਪਿਲਾ ਆਦਿ ਹਾਜ਼ਰ ਸਨ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement