ਪਠਾਨਕੋਟ 'ਚ ਆਏ ਤਿੰਨ ਕੋਰੋਨਾ ਪਾਜ਼ੇਟਿਵ ਮਰੀਜ਼
Published : Apr 30, 2020, 7:38 am IST
Updated : Apr 30, 2020, 7:38 am IST
SHARE ARTICLE
File Photo
File Photo

ਜ਼ਿਲ੍ਹਾ ਪਠਾਨਕੋਟ ਵਿਚ ਸਿਵਲ ਹਸਪਤਾਲ ਵਿਖੇ ਬਣਾਏ ਆਈਸੋਲੇਸ਼ਨ ਵਿਚ ਜੋ 15 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਇਲਾਜ ਚਲ ਰਿਹਾ ਸੀ ਉਨ੍ਹਾਂ ਵਿਚੋਂ 6 ਲੋਕਾਂ ਦੀ

ਪਠਾਨਕੋਟ 29 ਅਪ੍ਰੈਲ (ਤੇਜਿੰਦਰ ਸਿੰਘ) : ਜ਼ਿਲ੍ਹਾ ਪਠਾਨਕੋਟ ਵਿਚ ਸਿਵਲ ਹਸਪਤਾਲ ਵਿਖੇ ਬਣਾਏ ਆਈਸੋਲੇਸ਼ਨ ਵਿਚ ਜੋ 15 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਇਲਾਜ ਚਲ ਰਿਹਾ ਸੀ ਉਨ੍ਹਾਂ ਵਿਚੋਂ 6 ਲੋਕਾਂ ਦੀ ਪਹਿਲੇ ਫ਼ੇਜ਼ ਦੀ ਸੈਂਪਲਿੰਗ ਭੇਜੀ ਗਈ ਸੀ ਜਿਨ੍ਹਾਂ ਵਿਚੋਂ ਤਿੰਨ ਜਣਿਆਂ ਦੀ ਰੀਪੋਰਟ ਪਾਜ਼ੇਟਿਵ ਅਤੇ ਤਿੰਨ ਦੀ ਨੈਗੇਟਿਵ ਆਈ ਹੈ। ਨੈਗੇਟਿਵ ਰੀਪੋਰਟ ਆਉਣ ਵਾਲਿਆਂ ਦੀ ਦੂਸਰੇ ਫੇਜ ਲਈ ਸੈਂਪਲਿੰਗ ਕਰ ਕੇ ਟੈਸਟ ਲਈ ਭੇਜ ਦਿਤੇ ਗਏ ਹਨ।

File photoFile photo

ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਨੇ ਦਸਿਆ ਕਿ ਅੱਜ ਆਈ ਰੀਪੋਰਟ ਅਨੁਸਾਰ ਏਕਤਾ (24) ਜੋ ਰਾਜ ਕੁਮਾਰ ਦੇ ਸੰਪਰਕ ਲੋਕਾਂ ਵਿੱਚੋਂ ਸੀ ਦੀ ਪਹਿਲੇ ਫ਼ੇਜ਼ ਦੀ ਰੀਪੋਰਟ ਨੇਗੇਟਿਵ ਆਈ ਹੈ ਅਤੇ ਰਾਜ ਕੁਮਾਰ ਦੇ ਸੰਪਰਕ ਲੋਕਾਂ ਵਿਚੋਂ ਅਸੋਕ (59), ਸੰਤੋਸ ਕੁਮਾਰੀ (67) ਅਤੇ ਨਿਰਮਲਾ (52) ਦੀ ਪਹਿਲੇ ਫੇਜ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ। ਇਸ ਤੋਂ ਇਲਾਵਾ ਕੈਲਾਸ ਰਾਣੀ(45) ਅਤੇ ਦਵਿੰਦਰ ਸਿੰਘ (78) ਦੋਨੋ ਸੁਜਾਨਪੁਰ ਨਿਵਾਸੀ ਜੋ ਸੁਜਾਨਪੁਰ ਨਿਵਾਸੀ ਕਮਲੇਸ ਕੁਮਾਰੀ ਦੇ ਸੰਪਰਕ ਲੋਕਾਂ ਵਿਚੋਂ ਸੀ ਉਨ੍ਹਾਂ ਦੀ ਪਹਿਲੇ ਫ਼ੇਜ਼ ਦੀ ਰੀਪੋਰਟ ਕੋਰੋਨਾ ਨੈਗੇਟਿਵ ਆਈ ਹੈ। ਉਨ੍ਹਾਂ ਦਸਿਆ ਕਿ ਜਿਨ੍ਹਾਂ  ਲੋਕਾਂ ਦੀ ਪਹਿਲੇ ਫ਼ੇਜ਼ ਦੀ ਕਰੋਨਾ ਰੀਪੋਰਟ ਨੈਗੇਟਿਵ ਆਈ ਹੈ ਉਨਾਂ  ਦੀ ਦੂਸਰੇ ਫੇਜ ਦੀ ਸੈਂਪਲਿੰਗ ਕਰਕੇ ਟੈਸਟਿੰਗ ਲਈ ਭੇਜ ਦਿਤੀ ਗਈ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement