ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੇ ਮਾਮਲਿਆਂ ਕਾਰਨ ਪੰਜਾਬ ਲਈ ਖ਼ਤਰਾ ਵਧਿਆ
Published : Apr 30, 2020, 7:28 am IST
Updated : Apr 30, 2020, 7:28 am IST
SHARE ARTICLE
File Photo
File Photo

65 ਬਸਾਂ ਰਾਹੀਂ ਚੰਡੀਗੜ੍ਹ ਸਣੇ ਪੰਜਾਬ ਦੇ 22 ਜ਼ਿਲ੍ਹਿਆਂ ਨਾਲ ਸਬੰਧਤ 2000 ਤੋਂ ਵੱਧ ਸ਼ਰਧਾਲੂ ਵਾਪਸ ਪਰਤੇ, ਸਾਰੇ ਕੀਤੇ ਇਕਾਂਤਵਾਸ

ਚੰਡੀਗੜ੍ਹ, 29 ਅਪ੍ਰੈਲ (ਗੁਰਉਪਦੇਸ਼ ਭੁੱਲਰ): ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਰਹੇ ਸ਼ਰਧਾਲੂਆਂ 'ਚੋਂ ਅੱਜ 30 ਤੋਂ ਵੱਧ ਪਾਜ਼ੇਟਿਵ ਮਾਮਲੇ ਆਉਣ ਤੋਂ ਬਾਅਦ ਪੰਜਾਬ ਲਈ ਕੋਰੋਨਾ ਵਾਇਰਸ ਦਾ ਖ਼ਤਰਾ ਇਕਦਮ ਵੱਧ ਗਿਆ ਹੈ ਕਿਉਂਕਿ ਮਾਰਚ ਮਹੀਨੇ ਤੋਂ ਸ੍ਰੀ ਹਜ਼ੂਰ ਸਾਹਿਬ 'ਚ ਤਾਲਾਬੰਦੀ ਕਾਰਨ ਫਸੇ ਸਿੱਖ ਸ਼ਰਧਾਲੂਆਂ ਦੀ ਗਿਣਤੀ ਹਜ਼ਾਰਾਂ 'ਚ ਹੈ।

 File PhotoFile Photo

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਕੇਂਦਰ ਅਤੇ ਮਹਾਰਾਸ਼ਟਰ ਸਰਕਾਰ ਦੀ ਪ੍ਰਵਾਨਗੀ ਤੋਂ ਬਾਅਦ ਪੀ.ਆਰ.ਟੀ.ਸੀ. ਅਤੇ ਪੰਜਾਬ ਰੋਡਵੇਜ਼ ਦੀਆਂ 80 ਬੱਸਾਂ ਸ਼ਰਧਾਲੂਆਂ ਦੀ ਵਾਪਸੀ ਲਈ ਪਿਛਲੇ ਦਿਨੀਂ ਭੇਜੀਆਂ ਗਈਆਂ ਸਨ। ਕੁੱਝ ਸ਼ਰਧਾਲੂ ਪਹਿਲਾਂ ਜ਼ਿਲ੍ਹਾ ਤਰਨ ਤਾਰਨ 'ਚ ਟੈਂਪੋ ਟ੍ਰੈਵਲ ਰਾਹੀਂ ਵਾਪਸ ਪਰਤੇ ਸਨ, ਜਿਨ੍ਹਾਂ 'ਚੋਂ 6 ਦੇ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਅੱਗੇ ਸਿਲਸਿਲਾ ਵਧਿਆ। ਇਸ ਤੋਂ ਬਾਅਦ ਕੁੱਝ ਪ੍ਰਾਈਵੇਟ ਅਤੇ ਬਾਕੀ ਸਰਕਾਰੀ ਬੱਸਾਂ ਰਾਹੀਂ ਪਰਤ ਰਹੇ ਸ਼ਰਧਾਲੂਆਂ 'ਚੋਂ ਇਕਦਮ ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ਲੱਗੇ ਹਨ ਜੋ ਕਿ ਲਗਭਗ ਸਾਰੇ ਜ਼ਿਲ੍ਹਿਆਂ ਨੂੰ ਚਪੇਟ 'ਚ ਲੈ ਰਹੇ ਹਨ। ਬਠਿੰਡਾ ਵਰਗੇ ਕੋਰੋਨਾ ਮੁਕਤ ਜ਼ਿਲ੍ਹੇ ਨੂੰ ਵੀ ਚਪੇਟ 'ਚ ਲੈ ਲਿਆ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਵਾਪਸ ਆਈਆਂ 65 ਬੱਸਾਂ ਰਾਹੀਂ 2000 ਤੋਂ ਵੱਧ ਸ਼ਰਧਾਲੂ ਵਾਪਸ ਪਰਤ ਚੁੱਕੇ ਹਨ। ਇਨ੍ਹਾਂ ਨੂੰ ਸਰਹੱਦ ਤੋਂ ਹੀ ਸਿੱਧਾ ਘਰ ਦੀ ਥਾਂ ਏਕਾਂਤਵਾਸ ਲੈ ਜਾ ਕੇ ਸੈਂਪਲ ਲਈ ਜਾ ਰਹੇ ਹਨ। 21 ਦਿਨਾਂ ਬਾਅਦ ਨੈਗੇਟਿਵ ਹੋਣ 'ਤੇ ਹੀ ਘਰ ਜਾ ਸਕਣਗੇ। ਵਾਪਸ ਆ ਚੁੱਕੇ ਸ਼ਰਧਾਲੂਆਂ 'ਚੋਂ ਬਰਨਾਲਾ ਤੋਂ 97, ਅੰਮ੍ਰਿਤਸਰ ਤੋਂ 294, ਬਠਿੰਡਾ ਤੋਂ 69, ਫ਼ਤਿਹਗੜ੍ਹ ਸਾਹਿਬ ਤੋਂ 13, ਫ਼ਿਰੋਜ਼ਪੁਰ ਤੋਂ 30, ਫ਼ਰੀਦਕੋਟ ਤੋਂ 6, ਫ਼ਾਜ਼ਿਲਕਾ ਤੋਂ 27, ਗੁਰਦਾਸਪੁਰ ਤੋਂ 382, ਮੋਗਾ ਤੋਂ 130, ਸੰਗਰੂਰ ਤੋਂ 200, ਨਵਾਂਸ਼ਹਿਰ ਤੋਂ 101, ਤਰਨ ਤਾਰਨ ਤੋਂ 308, ਮੋਹਾਲੀ ਤੋਂ 11, ਰੋਪੜ ਤੋਂ 33 ਅਤੇ ਚੰਡੀਗੜ੍ਹ ਤੇ ਹਰਿਆਣਾ ਆਦਿ ਤੋਂ 50 ਦੇ ਲਗਭਗ ਸ਼ਰਧਾਲੂ ਵਾਪਸ ਆ ਚੁੱਕੇ ਹਨ। ਹਾਲੇ ਬਾਕੀਆ ਦੀ ਵਾਪਸੀ ਦਾ ਸਿਲਸਿਲਾ ਜਾਰੀ ਹੈ। ਸੱਭ ਦੀਆਂ ਨਜ਼ਰਾਂ ਹੁਣ ਇਨ੍ਹਾਂ ਹਜ਼ਾਰਾਂ ਸ਼ਰਧਾਲੂਆਂ ਦੀਆਂ ਰੀਪੋਰਟਾਂ ਵਲ ਹਨ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement