ਸੁਪਰ 100 ਜਿੱਤਣ ਵਾਲੀ ਸਭ ਤੋਂ ਯੁਵਾ ਭਾਰਤੀ ਬਣੀ ਉਨਤੀ, ਮਿਲਿਆ ਮਹਿਲਾ ਸਿੰਗਲ ਦਾ ਖ਼ਿਤਾਬ
Published : Jan 30, 2022, 11:52 pm IST
Updated : Jan 30, 2022, 11:52 pm IST
SHARE ARTICLE
image
image

ਸੁਪਰ 100 ਜਿੱਤਣ ਵਾਲੀ ਸਭ ਤੋਂ ਯੁਵਾ ਭਾਰਤੀ ਬਣੀ ਉਨਤੀ, ਮਿਲਿਆ ਮਹਿਲਾ ਸਿੰਗਲ ਦਾ ਖ਼ਿਤਾਬ

ਨਵੀਂ ਦਿੱਲੀ, 30 ਜਨਵਰੀ : ਨਾਬਾਲਗ ਉਨਤੀ ਹੁੱਡਾ ਨੇ ਐਤਵਾਰ ਨੂੰ ਇੱਥੇ ਸਮਿਤਾ ਤੋਸ਼੍ਰੀਵਾਲ ਨੂੰ ਸਿੱਧੇ ਗੇਮ ’ਚ ਹਰਾ ਕੇ 75 ਹਜ਼ਾਰ ਡਾਲਰ ਇਨਾਮੀ ਓਡੀਸ਼ਾ ਓਪਨ ਬੈਡਮਿੰਟਨ ਟੂਰਨਾਮੈਂਟ ’ਚ ਮਹਿਲਾ ਸਿੰਗਲ ਦਾ ਖ਼ਿਤਾਬ ਜਿੱਤਿਆ। ਉਹ ਸੁਪਰ 100 ਟੂਰਨਾਮੈਂਟ ਜਿੱਤਣ ਵਾਲੀ ਸਭ ਤੋਂ ਯੁਵਾ ਭਾਰਤੀ ਬਣ ਗਈ ਹੈ। 14 ਸਾਲਾ ਉਨਤੀ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਖ਼ਿਤਾਬ ਆਪਣੇ ਨਾਂ ਕੀਤਾ। ਉਨ੍ਹਾਂ ਨੇ ਫ਼ਾਈਨਲ ’ਚ 21-18, 21-11 ਨਾਲ ਜਿੱਤ ਦਰਜ ਕੀਤੀ।
ਇਸ ਦਰਮਿਆਨ ਡਬਲਜ਼ ਫ਼ਾਈਨਲ ’ਚ ਭਾਰਤ ਦੇ ਐਮ. ਆਰ. ਅਰਜੁਨ ਤੇ ਤ੍ਰੀਸਾ ਜਾਲੀ ਨੂੰ ਸਚਿਨ ਡਾਇਸ ਤੇ ਥਿਲਿਨੀ ਹੇਂਡਾਦਾਹੇਵਾ ਦੀ ਸ਼੍ਰੀਲੰਕਾਈ ਜੋੜੀ ਤੋਂ 36 ਮਿੰਟ ਤਕ ਚਲੇ ਮੈਚ ’ਚ 16-21, 20-22 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸੈਮੀਫ਼ਾਈਨਲ ’ਚ ਇੰਡੀਅਨ ਓਪਨ ਦੀ ਫ਼ਾਈਨਲਿਸਟ ਮਾਲਵਿਕਾ ਬੰਸੋੜ ਨੂੰ ਹਰਾ ਕੇ ਉਲਟਫੇਰ ਕਰਨ ਵਾਲੀ ਉਨਤੀ ਨੇ ਤੋਸ਼੍ਰੀਵਾਲ ਵਿਰੁਧ 35 ਮਿੰਟ ’ਚ ਜਿੱਤ ਦਰਜ ਕੀਤੀ। ਤੋਸ਼੍ਰੀਵਾਲ ਨੇ ਵੀ ਸੈਮੀਫ਼ਾਈਨਲ ’ਚ ਅਸ਼ਮਿਤਾ ਚਾਹਿਲਾ ਨੂੰ 21-19, 10-21, 21-17 ਨਾਲ ਉਲਟਫੇਰ ਦਾ ਸ਼ਿਕਾਰ ਬਣਾ ਕੇ ਫਾਈਨਲ ’ਚ ਪ੍ਰਵੇਸ਼ ਕੀਤਾ ਸੀ। ਉਨਤੀ ਨੇ ਪਹਿਲੇ ਗੇਮ ’ਚ ਵਾਪਸੀ ਕਰਕੇ ਜਿੱਤ ਦਰਜ ਕੀਤੀ ਤੇ ਦੂਜੇ ਗੇਮ ’ਚ ਉਨ੍ਹਾਂ ਨੇ ਚੰਗੀ ਲੈਅ ਬਣਾਈ ਰੱਖੀ। ਉਨ੍ਹਾਂ ਦੇ ਹਮਲਾਵਰ ਰਵੱਈਏ ਦੇ ਸਾਹਮਣੇ ਤੋਸ਼੍ਰੀਵਾਲ ਦੀ ਇਕ ਨਹੀਂ ਚੱਲੀ।             (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement