ਸਟੇਟ ਬੈਂਕ ਨੇ ਗਰਭਵਤੀ ਔਰਤਾਂ ਦੀ ਭਰਤੀ ਸਬੰਧੀ ਸਰਕੂਲਰ ਨੂੰ ਠੰਢੇ ਬਸਤੇ ’ਚ ਪਾਇਆ
Published : Jan 30, 2022, 12:10 am IST
Updated : Jan 30, 2022, 12:10 am IST
SHARE ARTICLE
image
image

ਸਟੇਟ ਬੈਂਕ ਨੇ ਗਰਭਵਤੀ ਔਰਤਾਂ ਦੀ ਭਰਤੀ ਸਬੰਧੀ ਸਰਕੂਲਰ ਨੂੰ ਠੰਢੇ ਬਸਤੇ ’ਚ ਪਾਇਆ

ਨਵੀਂ ਦਿੱਲੀ, 29 ਜਨਵਰੀ : ਜਨਤਕ ਖੇਤਰ ਦੇ ਕਰਜਦਾਤਾ ਭਾਰਤੀ ਸਟੇਟ ਬੈਂਕ (ਐਸ. ਬੀ. ਆਈ.) ਨੇ ਗਰਭਵਤੀ ਔਰਤਾਂ ਦੀ ਭਰਤੀ ਨਾਲ ਸਬੰਧਤ ਸਰਕੂਲਰ ਨੂੰ ਠੰਢੇ ਬਸਤੇ ’ਚ ਪਾਉਣ ਦਾ ਸਨਿਚਰਵਾਰ ਨੂੰ ਫ਼ੈਸਲਾ ਕੀਤਾ। ਇਸ ਸਰਕੂਲਰ ਨੂੰ ਲੈ ਕੇ ਐਸ. ਬੀ. ਆਈ. ਨੂੰ ਵਖ-ਵਖ ਖੇਤਰਾਂ ਤੋਂ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਐਸ.ਬੀ.ਆਈ. ਨੇ ਗਰਭਵਤੀ ਮਹਿਲਾ ਉਮੀਦਵਾਰਾਂ ਲਈ ਨਿਰਧਾਰਤ ਨਿਯਮਾਂ ਸਮੇਤ ‘ਬੈਂਕ ’ਚ ਭਰਤੀ ਸਬੰਧੀ ਫ਼ਿੱਟਨੈਸ ਮਾਪਦੰਡ’ ਦੀ ਹਾਲ ਹੀ ’ਚ ਸਮੀਖਿਆ ਕੀਤੀ ਸੀ। ਸਮੀਖਿਆ ਤੋਂ ਬਾਅਦ ਜਾਰੀ ਕੀਤੇ ਗਏ ਨਵੇਂ ਨਿਯਮਾਂ ਦੇ ਅਨੁਸਾਰ ਇਹ ਕਿਹਾ ਗਿਆ ਸੀ ਕਿ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਦੀ ਗਰਭਵਤੀ ਮਹਿਲਾ ਉਮੀਦਵਾਰਾਂ ਨੂੰ ‘ਅਸਥਾਈ ਤੌਰ ’ਤੇ ਅਯੋਗ’ ਮੰਨਿਆ ਜਾਵੇਗਾ।
ਇਸ ਤੋਂ ਇਲਾਵਾ ਗਰਭਵਤੀ ਔਰਤਾਂ ਜਣੇਪੇ ਦੇ ਚਾਰ ਮਹੀਨਿਆਂ ਦੇ ਅੰਦਰ ਹੀ ਨੌਕਰੀ ਸ਼ੁਰੂ ਕਰ ਸਕਦੀਆਂ ਹਨ। ਇਸ ਵਿਵਸਥਾ ਨੂੰ ਮਜ਼ਦੂਰ ਸੰਗਠਨਾਂ ਅਤੇ ਦੱਲੀ ਦੇ ਮਹਿਲਾ ਕਮਿਸ਼ਨ ਸਮੇਤ ਸਮਾਜ ਦੇ ਕਈ ਵਰਗਾਂ ਨੇ ਮਹਿਲਾ ਵਿਰੋਧੀ ਦੱਸਦੇ ਹੋਏ ਰੱਦ ਕਰਨ ਦੀ ਮੰਗ ਕੀਤੀ ਸੀ। ਵਿਵਾਦ ਵਧਣ ’ਤੇ ਐਸ. ਬੀ. ਆਈ. ਨੇ ਜਨਤਾ ਦੀਆਂ ਭਾਵਨਾਵਾਂ ਨੂੰ ਧਿਆਨ ’ਚ ਰਖਦੇ ਹੋਏ ਗਰਭਵਤੀ ਮਹਿਲਾ ਉਮੀਦਵਾਰਾਂ ਦੀ ਭਰਤੀ ਸਬੰਧੀ ਸੋਧੇ ਦਿਸ਼ਾ-ਨਿਰਦੇਸ਼ਾਂ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਹੈ। ਐਸ. ਬੀ. ਆਈ. ਨੇ ਇਕ ਬਿਆਨ ’ਚ ਕਿਹਾ ਕਿ ਗਰਭਵਤੀ ਔਰਤਾਂ ਦੀ ਭਰਤੀ ਸਬੰਧੀ ਪੁਰਾਣੇ ਨਿਯਮ ਹੀ ਲਾਗੂ ਹੋਣਗੇ। ਉਸ ਨੇ ਕਿਹਾ ਕਿ ਭਰਤੀ ਸਬੰਧੀ ਮਾਪਦੰਡਾਂ ’ਚ ਸੋਧ ਦੇ ਪਿੱਛੇ ਉਸ ਦਾ ਟੀਚਾ ਅਸਪੱਸ਼ਟ ਜਾਂ ਬਹੁਤ ਪੁਰਾਣੇ ਬਿੰਦੂਆਂ ’ਤੇ ਸਥਿਤੀ ਸਪੱਸ਼ਟ ਕਰਨ ਦਾ ਸੀ।        (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement