ਭਾਜਪਾ ਕਿਸਾਨ ਵਿੰਗ ਦੇ ਜ਼ਿਲ੍ਹਾ ਜਨਰਲ ਸਕੱਤਰ ਮੇਜਰ ਸਿੰਘ ਗਿੱਲ ਵਲੋਂ ਪਾਰਟੀ ਨੂੰ ਅਲਵਿਦਾ
Published : Dec 29, 2020, 12:50 am IST
Updated : Dec 29, 2020, 12:50 am IST
SHARE ARTICLE
image
image

ਭਾਜਪਾ ਕਿਸਾਨ ਵਿੰਗ ਦੇ ਜ਼ਿਲ੍ਹਾ ਜਨਰਲ ਸਕੱਤਰ ਮੇਜਰ ਸਿੰਘ ਗਿੱਲ ਵਲੋਂ ਪਾਰਟੀ ਨੂੰ ਅਲਵਿਦਾ

ਰਾਮਪੁਰਾ ਫੂਲ, 28 ਦਸੰਬਰ (ਬੱਲੀ): ਕਿਸਾਨੀ ਸੰਘਰਸ਼ ਦੀ ਲੋਅ ਨੇ ਇਕ ਹੋਰ ਭਾਜਪਾ ਆਗੂ ਦਾ ਮਨ ਝੰਜੋੜ ਦਿਤਾ ਹੈ, ਜਿਸ ਕਰ ਕੇ ਉਸ ਨੇ ਪਾਰਟੀ ਨੂੰ ਅਲਵਿਦਾ ਆਖ ਦਿਤਾ ਹੈ। ਪਾਰਟੀ ਤੋਂ ਅਸਤੀਫ਼ਾ ਦੇਣ ਵਾਲੇ ਮੇਜਰ ਸਿੰਘ ਗਿੱਲ ਜੋ ਰਾਮਪੁਰਾ ਸ਼ਹਿਰ ਦੇ ਵਸਿੰਦੇ ਅਤੇ ਪਾਰਟੀ ਨੇ ਉਨ੍ਹਾਂ ਨੂੰ ਕਿਸਾਨ ਵਿੰਗ ਦੇ ਜ਼ਿਲ੍ਹਾ ਜਨਰਲ ਸਕੱਤਰ ਵਜੋਂ ਨਿਵਾਜਿਆ ਸੀ। ਮੇਜਰ ਸਿੰਘ ਗਿੱਲ ਨੇ ਅਪਣੇ ਜੱਦੀ ਪਿੰਡ ਗਿੱਲ ਕਲਾਂ ਦੇ ਪਤਵੰਤਿਆਂ ਨੂੰ ਨਾਲ ਲੈ ਕੇ ਕਿਸਾਨ ਧਰਨੇ ’ਚ ਇਹ ਐਲਾਨ ਕੀਤਾ, ਜੋ ਭਾਕਿਯੂ ਉਗਰਾਹਾਂ ਵਲੋਂ ਚਲਾਇਆ  ਜਾ ਰਿਹਾ ਹੈ। ਗਿੱਲ ਨੇ ਕਿਹਾ ਕਿ ਕਿਸਾਨਾਂ ਨਾਲ ਮੋਦੀ ਸਰਕਾਰ ਵਲੋਂ ਕੀਤੀ ਜਾ ਰਹੀ ਧੱਕੇਸਾਹੀ ਹੁਣ ਬਰਦਾਸਤ ਤੋਂ ਬਾਹਰ ਹੋ ਚੁੱਕੀ ਹੈ, ਇਸ ਕਰ ਕੇ ਉਨਾਂ ਨੇ ਪਾਰਟੀ ਦੇ ਕਿਸਾਨ ਵਿੰਗ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਜਦਕਿ ਪਾਰਟੀ ਤੋ ਪਹਿਲਾ ਮੇਰਾ ਕਿਸਾਨੀ ਨਾਲ ਨਾਤਾ ਹੈ। ਉਨ੍ਹਾਂ ਕਿਹਾ ਕਿ ਜਦ ਕਈ ਕਿਸਾਨਾਂ ਦੇ ਜਾਨ ਗੁਆ ਚੁੱਕੇ ਜਾਣ ’ਤੇ ਵੀ ਭਾਜਪਾ ਸਰਕਾਰ ਨੇ ਕਿਸਾਨ ਦੀ ਨਹੀਂ ਸੁਣੀ ਤਦ ਉਨ੍ਹਾਂ ਦਾ ਮਨ ਪਿਘਲ ਗਿਆ ਅਤੇ ਉਨ੍ਹਾਂ ਪਾਰਟੀ ਤੋਂ ਰੁਖ਼ਸਤ ਹੋਣ ਦਾ ਫ਼ੈਸਲਾ ਲੈ ਲਿਆ। ਗਿੱਲ ਨੇ ਧਰਨੇ ਵਿਚ ਪੁੱਜ ਕੇ ਕਿਸਾਨ ਯੂਨੀਅਨ ਦੇ ਹੱਕ ਵਿਚ ਨਾਹਰੇ ਵੀ ਲਾਏ। ਮੌਕੇ ’ਤੇ ਉਗਰਾਹਾਂ ਧੜੇ ਦੇ ਮਾਸਟਰ ਸੁਖਦੇਵ ਸਿੰਘ ਜਵੰਧਾ, ਪੰਚ ਅਜਮੇਰ ਸਿੰਘ, ਸਾਬਕਾ ਪੰਚ ਬਿੱਕਰ ਸਿੰਘ, ਸੁਖਵੀਰ ਸਿੰਘ, ਨਿਰਮਲ ਸਿੰਘ, ਬਲਵੰਤ ਸਿੰਘ, ਗੁਰਵਿੰਦਰ ਬੱਲ੍ਹੋ, ਬੂਟਾ ਸਿੰਘ, ਸੁਰਜੀਤ ਸਿੰਘ, ਕਰਮਜੀਤ ਕੌਰ,  ਗੁਰਮੀਤ ਕੌਰ ਵੀ ਹਾਜ਼ਰ ਸਨ। 
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement