ਮੌਲਵੀਆਂ ਨੇ ਨਿਕਾਹ 'ਚ ਡਾਂਸ, ਸੰਗੀਤ ਅਤੇ ਪਟਾਕੇ ਚਲਾਉਣ 'ਤੇ ਲਾਈ ਪਾਬੰਦੀ
Published : Nov 29, 2022, 7:13 am IST
Updated : Nov 29, 2022, 7:13 am IST
SHARE ARTICLE
image
image

ਮੌਲਵੀਆਂ ਨੇ ਨਿਕਾਹ 'ਚ ਡਾਂਸ, ਸੰਗੀਤ ਅਤੇ ਪਟਾਕੇ ਚਲਾਉਣ 'ਤੇ ਲਾਈ ਪਾਬੰਦੀ

 


ਧਨਬਾਦ, 28 ਨਵੰਬਰ : ਝਾਰਖੰਡ ਦੇ ਧਨਬਾਦ ਜ਼ਿਲ੍ਹੇ ਦੇ ਇਕ ਬਲਾਕ ਦੇ ਮੌਲਵੀਆਂ ਨੇ ਨਿਕਾਹ ਦੌਰਾਨ 'ਗ਼ੈਰ-ਇਸਲਾਮੀ ਚੀਜ਼ਾਂ' ਜਿਵੇਂ ਡਾਂਸ, ਤੇਜ ਆਵਾਜ਼ ਵਾਲੇ ਸੰਗੀਤ ਅਤੇ ਪਟਾਕੇ ਚਲਾਉਣ 'ਤੇ ਪਾਬੰਦੀ ਲਾ ਦਿਤੀ ਹੈ ਅਤੇ ਇਸ ਦਾ ਉਲੰਘਣ ਕਰਨ ਵਾਲਿਆਂ 'ਤੇ ਜੁਰਮਾਨਾ ਲਾਉਣ ਦੀ ਗੱਲ ਆਖੀ ਹੈ | ਜ਼ਿਲ੍ਹੇ ਦੇ ਨਿਰਸਾ ਬਲਾਕ ਸਥਿਤ ਸਿਬਲਿਬਾਦੀ ਜਾਮਾ ਮਸਜਿਦ ਦੇ ਮੁੱਖ ਮੌਲਵੀ ਮੌਲਾਨਾ ਮਸੂਦ ਅਖ਼ਤਰ ਨੇ ਸੋਮਵਾਰ ਨੂੰ  ਕਿਹਾ ਕਿ ਇਹ ਸਾਰੀਆਂ ਪਾਬੰਦੀਆਂ 2 ਦਸੰਬਰ ਤੋਂ ਪ੍ਰਭਾਵੀ ਹੋਣਗੀਆਂ |
ਅਖ਼ਤਰ ਨੇ ਕਿਹਾ ਕਿ ਅਸੀਂ ਆਮ ਸਹਿਮਤੀ ਨਾਲ ਤੈਅ ਕੀਤਾ ਹੈ ਕਿ ਨਿਕਾਹ ਇਸਲਾਮ ਦੇ ਹਿਸਾਬ ਨਾਲ ਹੋਣਗੇ ਅਤੇ ਨਾਚ-ਗਾਣਾ, ਡੀਜੇ ਅਤੇ ਪਟਾਕੇ ਚਲਾਉਣ ਇਹ ਸਭ ਨਹੀਂ ਹੋਵੇਗਾ | ਇਸ ਹੁਕਮ ਦਾ ਉਲੰਘਣ ਕਰਨ ਵਾਲਿਆਂ 'ਤੇ 51,00 ਰੁਪਏ ਦਾ ਜੁਰਮਾਨਾ ਲੱਗੇਗਾ |
ਉਨ੍ਹਾਂ ਕਿਹਾ ਕਿ ਇਸਲਾਮ 'ਚ ਇਨ੍ਹਾਂ ਚੀਜ਼ਾਂ ਦੀ ਇਜਾਜ਼ਤ ਨਹੀਂ ਹੈ | ਇਸ ਨਾਲ ਲੋਕਾਂ ਨੂੰ  ਵੀ ਪਰੇਸ਼ਾਨੀ ਹੁੰਦੀ ਹੈ | ਅਖ਼ਤਰ ਨੇ ਇਹ ਵੀ ਕਿਹਾ ਕਿ ਨਿਕਾਹ ਰਾਤ 8 ਵਜੇ ਤੋਂ ਪਹਿਲਾਂ ਪੜਿ੍ਹਆ ਜਾਵੇ ਕਿਉਂਕਿ ਉਸ ਤੋਂ ਬਾਅਦ ਦਾ ਸਮਾਂ ਸਹੀ ਨਹੀਂ ਹੁੰਦਾ | ਜੇਕਰ ਕੋਈ ਰਾਤ 11 ਵਜੇ ਤੋਂ ਬਾਅਦ ਨਿਕਾਹ ਕਰਾਉਂਦਾ ਹੈ ਤਾਂ ਉਸ 'ਤੇ ਵੀ ਜੁਰਮਾਨਾ ਲਾਇਆ ਜਾਵੇਗਾ | ਉਲੰਘਣ ਕਰਨ ਵਾਲੇ ਨੂੰ  ਲਿਖਤੀ ਮੁਆਫ਼ੀਨਾਮਾ ਵੀ ਦੇਣਾ ਹੋਵੇਗਾ | ਮੌਲਵੀ ਨੇ ਮੁਸਲਮਾਨਾਂ ਨੂੰ  ਅਪੀਲ ਕੀਤੀ ਹੈ ਕਿ ਉਹ ਇਸ ਫ਼ੈਸਲੇ ਬਾਰੇ ਅਪਣੇ ਰਿਸ਼ਤੇਦਾਰਾਂ ਅਤੇ ਹੋਰ ਲੋਕਾਂ ਨੂੰ  ਵੀ ਦਸਣ |    (ਏਜੰਸੀ)

 

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement