ਕਾਂਗਰਸ 'ਚ ਵਧਿਆ ਪਵਨ ਬਾਂਸਲ ਦਾ ਕੱਦ
Published : Nov 29, 2020, 5:42 am IST
Updated : Nov 29, 2020, 5:42 am IST
SHARE ARTICLE
image
image

ਕਾਂਗਰਸ 'ਚ ਵਧਿਆ ਪਵਨ ਬਾਂਸਲ ਦਾ ਕੱਦ

ਚੰਡੀਗੜ੍ਹ, 28 ਨਵੰਬਰ (ਪ.ਪ.) : ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਸਰਬ ਭਾਰਤੀ ਕਾਂਗਰਸ ਕਮੇਟੀ ਦਾ ਖ਼ਜ਼ਾਨਚੀ ਥਾਪਿਆ ਗਿਆ ਹੈ। ਉਨ੍ਹਾਂ ਨੂੰ ਮਰਹੂਮ ਅਹਿਮਦ ਪਟੇਲ ਦੀ ਜਗ੍ਹਾ ਖ਼ਜ਼ਾਨਚੀ ਦਾ ਵਾਧੂ ਭਾਰ ਦਿਤਾ ਗਿਆ ਹੈ। ਬਾਂਸਲ ਹੁਣ ਤਕ ਚੰਡੀਗੜ੍ਹ ਦੇ ਪੰਜ ਵਾਰ ਸੰਸਦ ਮੈਂਬਰ ਰਹਿ ਚੁਕੇ ਹਨ। ਬਾਂਸਲ ਦੀ ਨਿਯੁਕਤੀ 'ਤੇ ਚੰਡੀਗੜ੍ਹ ਦੇ ਕਾਂਗਰਸੀ ਵਰਕਰਾਂ 'ਚ ਉਤਸ਼ਾਹ ਹੈ। ਪਵਨ ਬਾਂਸਲ ਆਲ ਇੰਡੀਆ ਕਾਂਗਰਸ ਦਫ਼ਤਰ ਦੇ ਪ੍ਰਸ਼ਾਸਨਕ ਵਿਭਾਗ ਦੇ ਇੰਚਾਰਜ ਵੀ ਹਨ। ਇਸ ਅਹੁਦੇ 'ਤੇ ਉਨ੍ਹਾਂ ਦੀ ਨਿਯੁਕਤੀ ਦੋ ਮਹੀਨੇ ਪਹਿਲਾਂ ਹੀ ਹੋਈ ਸੀ।
ਚੰਡੀਗੜ੍ਹ ਕਾਂਗਰਸ ਪ੍ਰਧਾਨ ਪ੍ਰਦੀਪ ਛਾਬੜਾ ਨੇ ਪਵਨ ਬਾਂਸਲ ਨੂੰ ਇਹ ਵਾਧੂ ਜ਼ਿੰਮੇਵਾਰੀ ਮਿਲਣ 'ਤੇ ਖ਼ੁਸ਼ੀ ਜ਼ਾਹਰ ਕੀਤੀ ਹੈ। ਛਾਬੜਾ ਦਾ ਕਹਿਣਾ ਹੈ ਕਿ ਪਵਨ ਬਾਂਸਲ ਤਜਰਬੇਕਾਰ ਤੇ ਸੁਲਝੇ ਹੋਏ ਆਗੂ ਹਨ। ਬਾਂਸਲ ਦੀ ਨਿਯੁਕਤੀ 'ਤੇ ਉਨ੍ਹਾਂ ਦੇ ਹਮਾਇਤੀਆਂ ਨੇ ਕਿਹਾ ਕਿ ਇਹ ਬਾਂਸਲ ਦੇ ਈਮਾਨਦਾਰ ਅਕਸ ਦੀ ਜਿੱਤ ਹੈ। ਬਾਂਸਲ ਦਾ ਕੱਦ ਵਧਣ ਦਾ ਫ਼ਾਇਦਾ ਉਨ੍ਹਾਂ ਦੇ ਹਮਾਇਤੀਆਂ ਨੂੰ ਆਗਾਮੀ ਨਿਗਮ ਚੋਣਾਂ 'ਚ ਮਿਲ ਸਕਦਾ ਹੈ। ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਨੂੰ ਨਵੀਂ ਜ਼ਿੰਮੇਵਾਰੀ ਮਿਲਣ ਨਾਲ ਚੰਡੀਗੜ੍ਹ ਕਾਂਗਰਸ ਦਾ ਕੱਦ ਵੀ ਹਾਈ ਕਮਾਨ 'ਚ ਵਧ ਗਿਆ ਹੈ।
 

imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement