ਤਰਨਤਾਰਨ ਦੇ ਪਿੰਡ ਸ਼ਹਿਬਾਜ਼ਪੁਰ 'ਚੋਂ ਮਿਲਿਆ ਪਾਕਿਸਤਾਨੀ ਝੰਡਾ, ਫੈਲੀ ਸਨਸਨੀ 
Published : Aug 29, 2023, 9:45 am IST
Updated : Aug 29, 2023, 9:45 am IST
SHARE ARTICLE
File Photo
File Photo

ਝੰਡੇ ਦੇ ਦੋਵੇਂ ਪਾਸੇ ਕਰੀਬ 2 ਦਰਜਨ ਗੁਬਾਰੇ ਲੱਗੇ ਹੋਏ ਹਨ

ਤਰਨਤਾਰਨ - ਜ਼ਿਲ੍ਹੇ ਦੇ ਪਿੰਡ ਸ਼ਹਿਬਾਜ਼ਪੁਰ ਵਿਖੇ ਇਕ ਪਾਕਿਸਤਾਨੀ ਝੰਡਾ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ, ਜਿਸ ਤੋਂ ਬਾਅਦ ਪੁਲਿਸ ਅਤੇ ਵੱਖ-ਵੱਖ ਖੁਫੀਆ ਵਿਭਾਗ ਦੀਆਂ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਿੰਡ ਸ਼ਹਿਬਾਜ਼ਪੁਰ ਵਿਖੇ ਸੋਮਵਾਰ ਸਵੇਰੇ ਇਕ ਰਿਜ਼ੋਰਟ ਨਜ਼ਦੀਕ ਪਾਕਿਸਤਾਨੀ ਝੰਡਾ, ਜਿਸ ਉੱਪਰ ਵੱਖ-ਵੱਖ ਰੰਗਾਂ ਦੇ ਗੁਬਾਰੇ ਲੱਗੇ ਹੋਏ ਸਨ, ਜ਼ਮੀਨ ਉੱਪਰ ਡਿੱਗਿਆ ਮਿਲਿਆ। ਲੋਕਾਂ ਵੱਲੋਂ ਇਸ ਦੀ ਸੂਚਨਾ ਥਾਣਾ ਸਦਰ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਪਾਕਿਸਤਾਨੀ ਝੰਡੇ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਝੰਡੇ ਉੱਪਰ ਅੰਗਰੇਜ਼ੀ ਭਾਸ਼ਾ ’ਚ ਪੀ. ਟੀ. ਆਈ. ਲਿਖਿਆ ਹੋਇਆ ਹੈ, ਜੋ ਪਾਕਿਸਤਾਨੀ ਨੇਤਾ ਇਮਰਾਨ ਖਾਨ ਦੀ (ਪਾਕਿਸਤਾਨ ਤਹਿਰੀਕੇ ਇਨਸਾਫ਼) ਪਾਰਟੀ ਦਾ ਦੱਸਿਆ ਜਾ ਰਿਹਾ ਹੈ। ਇਸ ਝੰਡੇ ਦੇ ਦੋਵੇਂ ਪਾਸੇ ਕਰੀਬ 2 ਦਰਜਨ ਗੁਬਾਰੇ ਲੱਗੇ ਹੋਏ ਹਨ, ਜਿਸ ਕਰ ਕੇ ਇਹ ਪਾਕਿਸਤਾਨ ਵੱਲੋਂ ਭਾਰਤ ਪਹੁੰਚਿਆ ਹੋ ਸਕਦਾ ਹੈ ਪਰ ਇਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement