ਜ਼ਹਿਰੀਲੀ ਦਵਾਈ ਕਾਰਨ ਹਜ਼ਾਰਾਂ ਮੱਛੀਆਂ ਦੇ ਪੂੰਗ ਮਰੇ
Published : Aug 29, 2020, 2:21 am IST
Updated : Aug 29, 2020, 2:21 am IST
SHARE ARTICLE
image
image

ਜ਼ਹਿਰੀਲੀ ਦਵਾਈ ਕਾਰਨ ਹਜ਼ਾਰਾਂ ਮੱਛੀਆਂ ਦੇ ਪੂੰਗ ਮਰੇ

ਹਰੀਕੇ ਪੱਤਣ, 28 ਅਗੱਸਤ (ਗਗਨਦੀਪ ਸਿੰਘ): ਹਰੀਕੇ ਬਰਡ ਸੈਂਚਰੀ ਵਿਚ ਪੈਂਦੇ ਬਿਆਸ ਦਰਿਆ ਕਿੜੀਆਂ ਪਿੰਡ ਨਜ਼ਦੀਕ ਨਾਜਾਇਜ਼ ਤੌਰ ਉਤੇ ਸੰਘਾੜਿਆਂ ਦੀ ਖੇਤੀ ਅਤੇ ਜ਼ਹਿਰੀਲੀ ਦਵਾਈ  ਦਾ ਛਿੜਕਾਅ ਕੀਤੇ ਜਾਣ ਕਰ ਕੇ ਹਜ਼ਾਰਾਂ ਮੱਛੀਆਂ ਦੇ ਪੂੰਗ ਮਰ ਗਏ। ਜਾਣਕਾਰੀ ਅਨੁਸਾਰ ਬਿਆਸ ਦਰਿਆ ਅਧੀਨ ਪਿੰਡ ਕਿੜੀਆਂ ਦੇ ਨਜ਼ਦੀਕ ਕੁੱਝ ਲੋਕਾਂ ਵਲੋਂ ਦਰਿਆ ਵਿਚ ਸੰਘਾੜਿਆਂ ਦੀ ਖੇਤੀ ਕੀਤੀ ਜਾਂਦੀ ਹੈ ਅਤੇ ਕਿਸੇ ਨੇ ਸੰਘਾੜਿਆਂ ਦੀ ਫ਼ਸਲ ਉੱਪਰ ਜ਼ਹਿਰੀਲੀ ਦਵਾਈ ਦਾ ਛਿੜਕਾਅ ਕੀਤਾ ਜਿਸ ਨਾਲ ਹਜ਼ਾਰਾ ਮੱਛੀਆਂ ਦੇ ਪੂੰਗ ਮਰ ਗਏ। ਇਸ ਸਬੰਧੀ ਰੇਂਜ ਅਫ਼ਸਰ ਕਮਲਜੀਤ ਸਿੰਘ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਦਸਿਆਂ ਕਿ ਪਿੰਡ ਕਿੜੀਆਂ ਦੇ ਸੰਦੀਪ ਸਿੰਘ, ਬਲਵਿੰਦਰ ਸਿੰਘ, ਬਲਵੀਰ ਸਿੰਘ, ਆਬੀ, ਅਸ਼ੋਕ ਕੁਮਾਰ ਅਤੇ ਸੱਤਪਾਲ ਸਿੰਘ ਵਿਰੁਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮਰੀਆਂ ਹੋਈਆਂ ਮੱਛੀਆਂ ਦੇ ਸੈਂਪਲ ਲੈ ਕੇ ਪੋਸਟਮਾਰਟਮ ਲਈ ਭੇimageimageਜ ਦਿਤਾ ਹੈ। ਬਾਕੀ ਰਿਪੋਟਰ ਆਉਣ ਤੋਂ ਬਾਂਅਦ ਹੋਰ ਬਣਦੀ ਕਾਰਵਾਈ ਜੰਗਲੀ ਜੀਵ ਐਕਟ 1972 ਅਧੀਨ ਕੀਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement