Punjabi Girl Die In Canada: 21 ਸਾਲਾ ਲੜਕੀ ਦੀ Canada ’ਚ ਮੌਤ, ਸਮੁੰਦਰ ਕੰਢਿਓਂ ਸ਼ੱਕੀ ਹਾਲਾਤ 'ਚ ਮਿਲੀ ਲਾਸ਼
Published : Apr 29, 2025, 7:25 am IST
Updated : Apr 29, 2025, 1:36 pm IST
SHARE ARTICLE
21-year-old Punjabi girl dies in Canada
21-year-old Punjabi girl dies in Canada

ਡੇਰਾਬੱਸੀ (ਮੁਹਾਲੀ) ਨਾਲ ਸਬੰਧਤ ਸੀ ਮ੍ਰਿਤਕਾ

21-year-old Punjabi girl Vashika dies in Canada latest news in punjabi:   ਡੇਰਾਬੱਸੀ ਤੋਂ ਕੈਨੇਡਾ ਪੜ੍ਹਨ ਗਈ ਇਕ 21 ਸਾਲਾ ਲੜਕੀ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਹੈ। ਮ੍ਰਿਤਕਾ ਦੀ ਪਛਾਣ 21 ਸਾਲਾ ਦੀ ਵੰਸ਼ਿਕਾ ਦੇ ਰੂਪ ਵਿੱਚ ਹੋਈ ਹੈ। ਮ੍ਰਿਤਕਾ ਦਵਿੰਦਰ ਸੈਣੀ ਵਾਸੀ ਸੈਣੀ ਮੁਹੱਲਾ ਡੇਰਾਬੱਸੀ ਦੀ ਧੀ ਸੀ। 

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾ ਢਾਈ ਸਾਲ ਪਹਿਲਾਂ ਬਾਰ੍ਹਵੀਂ ਪਾਸ ਕਰਨ ਮਗਰੋਂ ਡੇਰਾਬੱਸੀ ਤੋਂ ਪੜ੍ਹਾਈ ਕਰਨ ਲਈ ਕੈਨੇਡਾ ਦੇ ਓਟਾਵਾ ਖੇਤਰ ਗਈ ਸੀ। ਉਸ ਵੱਲੋਂ ਦੋ ਸਾਲ ਦੇ ਕੋਰਸ ਵਿੱਚ ਦਾਖ਼ਲਾ ਲਿਆ ਗਿਆ ਸੀ, ਆਖ਼ਰੀ ਪ੍ਰੀਖਿਆ ਉਸ ਨੇ 18 ਅਪ੍ਰੈਲ ਨੂੰ ਦਿੱਤੀ ਸੀ। ਹੁਣ ਕੁੱਝ ਦਿਨ ਤੋਂ ਉਹ ਨੌਕਰੀ ’ਤੇ ਜਾਣ ਲੱਗੀ ਸੀ।

22 ਤਰੀਕ ਨੂੰ ਉਹ ਘਰ ਤੋਂ ਆਪਣੀ ਨੌਕਰੀ ’ਤੇ ਗਈ ਸੀ ਪਰ ਵਾਪਸ ਨਹੀਂ ਆਈ। ਉਸ ਦੀ 25 ਤਰੀਕ ਨੂੰ ਆਈਲੈਟਸ ਦੀ ਪ੍ਰੀਖਿਆ ਸੀ, ਜਿਸ ਲਈ ਉਸ ਦੇ ਨਾਲ ਪੇਪਰ ਦੇਣ ਜਾਣ ਵਾਲੀ ਸਹੇਲੀ ਵੱਲੋਂ ਵਾਰ-ਵਾਰ ਫੋਨ ਕੀਤੇ ਗਏ ਪਰ ਫੋਨ ਬੰਦ ਆ ਰਿਹਾ ਸੀ। ਉਹ ਪ੍ਰੀਖਿਆ ਦੇਣ ਮਗਰੋਂ ਜਦ ਵੰਸ਼ਿਕਾ ਦੇ ਘਰ ਆ ਕੇ ਦੇਖਿਆ ਤਾਂ ਪਤਾ ਲੱਗਿਆ ਕਿ ਉਹ 25 ਤਰੀਕ ਨੂੰ ਨੌਕਰੀ ਗਈ ਸੀ ਪਰ ਵਾਪਸ ਨਹੀਂ ਆਈ।

ਪੜ੍ਹੋ ਇਹ ਖ਼ਬਰ:  IAF: ਨਰਮਦੇਸ਼ਵਰ ਤਿਵਾੜੀ Air Force ਦੇ ਹੋਣਗੇ ਨਵੇਂ ਉਪ ਮੁਖੀ, ਤਿੰਨੋਂ ਸੈਨਾਵਾਂ ਨੂੰ ਮਿਲੇਗਾ CISC

ਉਸ ਨੇ ਭਾਰਤ ਵਿਚ ਰਹਿੰਦੇ ਉਸ ਦੇ ਪਰਿਵਾਰ ਅਤੇ ਉਥੇ ਰਹਿੰਦੇ ਹੋਰਨਾਂ ਦੋਸਤਾਂ ਨੂੰ ਜਾਣਕਾਰੀ ਦੇ ਕੇ ਆਪਣੇ ਪੱਧਰ ’ਤੇ ਉਸ ਦੀ ਭਾਲ ਸ਼ੁਰੁ ਕੀਤੀ। ਮ੍ਰਿਤਕਾ ਦੇ ਦੋਸਤਾਂ ਅਤੇ ਹੋਰਨਾਂ ਸਨੇਹੀਆਂ ਨੇ ਉਥੋਂ ਦੇ ਮੈਂਬਰ ਪਾਰਲੀਮੈਂਟ ਨਾਲ ਵੀ ਸੰਪਰਕ ਕੀਤਾ, ਜਿਸ ਨੇ ਉਸਦੀ ਭਾਲ ਲਈ ਵੱਖ-ਵੱਖ ਥਾਵਾਂ ’ਤੇ ਮੇਲ ਵੀ ਕੀਤੀ।

ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ 22 ਤਰੀਕ ਨੂੰ ਉਨ੍ਹਾਂ ਦੀ ਫੋਨ ’ਤੇ ਗੱਲ ਹੋਈ ਸੀ। ਪਰਿਵਾਰ ਨੇ ਸ਼ੱਕ ਪ੍ਰਗਟਾਇਆ ਕਿ ਉਨ੍ਹਾਂ ਦੀ ਧੀ ਦਾ ਕਤਲ ਕਤਲ ਕਰ ਕੇ ਉਸ ਦੀ ਲਾਸ਼ ਸਮੁੰਦਰ ਕਿਨਾਰੇ ਸੁੱਟੀ ਗਈ ਹੈ ਤੇ ਇਸ ਮਾਮਲੇ ਦੀ ਗੰਭੀਰਤ ਨਾਲ ਜਾਂਚ ਹੋਣੀ ਚਾਹੀਦੀ ਹੈ।

(For more news apart from Derabassi girl die in canada News in Punjabi, stay tuned to Rozana Spokesman) 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement