ਅੰਮ੍ਰਿਤਸਰ, ਪਟਿਆਲਾ ਅਤੇ ਫਰੀਦਕੋਟ ਦੇ ਹਸਪਤਾਲ ਵਿਚ 15 ਮਈ ਤੱਕ OPD ਸੇਵਾਵਾਂ ਬੰਦ
Published : Apr 29, 2021, 10:42 am IST
Updated : Apr 29, 2021, 10:42 am IST
SHARE ARTICLE
File Photo
File Photo

ਇਸ ਤੋਂ ਪਹਿਲਾਂ ਵਿਭਾਗ ਨੇ ਗੁਰੂਨਾਨਕ ਦੇਵ ਹਸਪਤਾਲ ਵਿਚ ਇਲੈਕਟਿਵ ਸਰਜਰੀ ਨੂੰ ਵੀ ਬੰਦ ਕੀਤਾ ਸੀ।

ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਨੇ ਮੈਡੀਕਲ ਕਾਲਜਾਂ ਅਤੇ ਇਸ ਨਾਲ ਸਬੰਧਤ ਹਸਪਤਾਲਾਂ, ਅੰਮ੍ਰਿਤਸਰ, ਪਟਿਆਲਾ ਅਤੇ ਫਰੀਦਕੋਟ ਵਿਚ ਓਪੀਡੀ ਸੇਵਾਵਾਂ ਨੂੰ 15 ਮਈ ਤੱਕ ਲਈ ਮੁਅੱਤਲ ਕਰ ਦਿੱਤਾ ਹੈ। ਇਸ ਮਿਆਦ ਦੇ ਦੌਰਾਨ, ਡਾਕਟਰ ਹਸਪਤਾਲ ਵਿਚ ਮੈਡੀਸਨ, ਸਰਜਰੀ, ਚਮੜੀ, ਗਾਇਨੀਕੋਲੋਜੀ, ਈਐਨਟੀ, ਆਰਥੋ, ਬੱਚਾ ਵਾਰਡ ਵਿੱਚ ਓਪੀਡੀ ਦੇ ਮਰੀਜ਼ਾਂ ਦੀ ਜਾਂਚ ਨਹੀਂ ਕਰਨਗੇ।

OPDOPD

ਵਿਭਾਗ ਦੇ ਇਸ ਫੈਸਲੇ ਦਾ ਅਸਰ ਰੋਜ਼ਾਨਾ ਓਪੀਡੀ ਆਉਣ ਵਾਲੇ 1500 ਮਰੀਜ਼ਾਂ ‘ਤੇ ਪਵੇਗਾ। ਇਸ ਤੋਂ ਪਹਿਲਾਂ ਵਿਭਾਗ ਨੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲੈਕਟਿਵ ਸਰਜਰੀ ਨੂੰ ਵੀ ਬੰਦ ਕੀਤਾ ਸੀ। ਹਸਪਤਾਲ ਦੇ ਸਾਰੇ 1000 ਬੈੱਡ ਕੋਰੋਨਾ ਮਰੀਜ਼ਾਂ ਲਈ ਰਾਖਵੇਂ ਰੱਖੇ ਗਏ ਹਨ ਅਤੇ ਸਾਰੇ ਡਾਕਟਰ ਕੋਰੋਨਾ ਡਿਊਟੀ ਵਿਚ ਲੱਗੇ ਹੋਏ ਹਨ।

DoctorDoctor

ਗੁਰੂ ਨਾਨਕ ਦੇਵ ਹਸਪਤਾਲ ਵਿਖੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਹਾਲਾਂਕਿ, ਇਨ੍ਹਾਂ ਹਸਪਤਾਲਾਂ ਵਿਚ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ। ਦੂਜੇ ਹਸਪਤਾਲਾਂ ਤੋਂ ਰੈਫ਼ਰ ਕੀਤੇ ਗੰਭੀਰ ਮਰੀਜ਼ਾਂ ਦਾ ਵੀ ਇਲਾਜ ਕੀਤਾ ਜਾਵੇਗਾ।

OPDOPD

ਓਪੀਡੀ ਸੇਵਾਵਾਂ ਸਿਵਲ ਹਸਪਤਾਲ ਵਿਖੇ ਜਾਰੀ ਰਹਿਣਗੀਆਂ। ਇਸ ਤੋਂ ਇਲਾਵਾ ਵਿਭਾਗ ਨੇ ਸਿਵਲ ਹਸਪਤਾਲਾਂ ਵਿਚ ਕੰਮ ਕਰ ਰਹੇ ਅਨਾਸਥੀਸੀਆ ਡਾਕਟਰਾਂ ਅਤੇ ਮੈਡੀਸਨ ਡਾਕਟਰਾਂ ਨੂੰ ਵੀ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਤਾਇਨਾਤ ਕੀਤਾ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement