ਮਾਇਆਵਤੀ 8 ਫ਼ਰਵਰੀ ਨੂੰ ਪੰਜਾਬ ਦੌਰੇ 'ਤੇ, ਨਵਾਂਸ਼ਹਿਰ 'ਚ ਕਰਨਗੇ ਚੋਣ ਰੈਲੀ
Published : Jan 29, 2022, 12:07 am IST
Updated : Jan 29, 2022, 12:07 am IST
SHARE ARTICLE
image
image

ਮਾਇਆਵਤੀ 8 ਫ਼ਰਵਰੀ ਨੂੰ ਪੰਜਾਬ ਦੌਰੇ 'ਤੇ, ਨਵਾਂਸ਼ਹਿਰ 'ਚ ਕਰਨਗੇ ਚੋਣ ਰੈਲੀ

ਚੰਡੀਗੜ੍ਹ, 28 ਜਨਵਰੀ (ਪ.ਪ.) : ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਅੱਜ ਇਥੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਵਿਧਾਨ ਸਭਾ ਚੋਣਾਂ ਲਈ ਵਰਕਰਾਂ ਚ ਜੋਸ਼ ਭਰਨ ਲਈ ਭੈਣ ਮਾਇਆਵਤੀ ਪੰਜਾਬ ਦੌਰੇ 'ਤੇ ਆ ਰਹੇ ਹਨ | ਉਨ੍ਹਾਂ ਕਿਹਾ ਕਿ ਉਹ 8 ਫ਼ਰਵਰੀ ਨੂੰ  ਨਵਾਂਸ਼ਹਿਰ 'ਚ ਵੱਡੀ ਚੋਣ ਰੈਲੀ ਦੇ ਨਾਲ ਚੋਣ ਮੁਹਿੰਮ ਨੂੰ  ਭਖਾਉਣਗੇ | ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ-ਬਸਪਾ ਗਠਜੋੜ ਬਹੁਮਤ ਹਾਸਲ ਕਰ ਕੇ ਸੂਬੇ 'ਚ ਸਰਕਾਰ ਬਣਾਏਗਾ |
ਉਨ੍ਹਾਂ ਕਿਹਾ ਕਿ ਕਾਂਗਰਸ ਅਪਣੇ ਝੂਠੇ ਵਾਅਦਿਆਂ ਤੇ ਝੂਠੀਆਂ ਚਾਲਾਂ ਨਾਲ ਬਹੁਜਨ ਸਮਾਜ ਨੂੰ  ਵਰਗਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਨ੍ਹਾਂ ਚੋਣਾਂ 'ਚ ਅਕਾਲੀ-ਬਸਪਾ ਉਮੀਦਵਾਰਾਂ ਵਲੋਂ ਕਾਂਗਰਸ ਦਾ ਪੂਰੀ ਤਰ੍ਹਾਂ ਸਫ਼ਾਇਆ ਕਰ ਦਿਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪਾਰਟੀ ਦੇ ਸੰਸਥਾਪਕ ਸਵਰਗੀ ਕਾਂਸ਼ੀ ਰਾਮ ਪੰਜਾਬ ਨਾਲ ਸਬੰਧ ਰਖਦੇ ਹਨ ਅਤੇ ਭੈਣ ਮਾਇਆਵਤੀ ਦਾ ਵੀ ਪੰਜਾਬ ਨਾਲ ਪੁਰਾਣਾ ਅਤੇ ਗੂੜ੍ਹਾ ਰਿਸ਼ਤਾ ਹੈ ਅਤੇ ਪੰਜਾਬ ਲਈ ਉਨ੍ਹਾਂ ਦੇ ਦਿਲ ਵਿਚ ਬੇਹੱਦ ਪਿਆਰ ਹੈ |
ਪੰਜਾਬ ਵਿਚਲੀ ਕਾਂਗਰਸ ਸਰਕਾਰ ਨੂੰ  ਭਿ੍ਸ਼ਟ ਦਸਦਿਆਂ ਉਨ੍ਹਾਂ ਕਿਹਾ ਕਿ ਲੋਕ ਇਸ ਸਰਕਾਰ ਤੋਂ ਖਹਿੜਾ ਛੁਡਾਉਣ ਲਈ ਕਾਹਲੇ ਹਨ | ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲ ਕਾਂਗਰਸੀ ਆਗੂਆਂ ਦੀ ਆਪਸੀ ਲੜਾਈ ਕਾਰਨ ਪੰਜਾਬ ਦਾ ਵਿਕਾਸ ਨਹੀਂ ਹੋ ਸਕਿਆ | ਉਨ੍ਹਾਂ ਕਿਹਾ ਕਿ ਬਸਪਾ ਵਰਕਰ ਸੁਚੇਤ ਰਹਿਣ ਕਾਂਗਰਸ ਸਿਰਫ਼ ਸੱਤਾ ਹਾਸਲ ਕਰਨ ਲਈ ਕੋਈ ਵੀ ਸਾਜ਼ਸ਼ ਰਚ ਸਕਦੀ ਹੈ ਅਤੇ ਹੁਣ ਡੰਮੀ ਉਮੀਦਵਾਰ ਖੜੇ ਕਰ ਕੇ ਦਲਿਤ ਸਮਾਜ ਵਿਚ ਭੁਲੇਖਾ ਪਾਉਣਾ ਚਾਹੁੰਦੀ ਹੈ |
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਾਰ-ਵਾਰ ਦੁਆਬੇ ਦੇ ਚੱਕਰ ਲਗਾ ਰਹੇ ਹਨ ਅਤੇ ਦਲਿਤਾਂ ਦੀ ਸਰਕਾਰ ਕਹਿ ਕੇ ਦਲਿਤ ਵਰਗ ਦੀਆਂ ਵੋਟਾਂ ਮੰਗ ਰਹੇ ਹਨ ਜੋ ਕਿ ਉਨ੍ਹਾਂ ਦੀ ਘਬਰਾਹਟ ਦੀ ਸੱਭ ਤੋਂ ਵੱਡੀ ਨਿਸ਼ਾਨੀ ਹੈ |

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement