ਕੜਾਕੇ ਦੀ ਠੰਢ 'ਚ ਪੁਲਿਸ ਨੇ ਨੰਗੇ ਪੈਰੀਂ ਹੀ ਰਖਿਆ 12 ਸਾਲਾ ਬੱਚਾ
Published : Nov 28, 2020, 6:28 am IST
Updated : Nov 28, 2020, 6:28 am IST
SHARE ARTICLE
image
image

ਕੜਾਕੇ ਦੀ ਠੰਢ 'ਚ ਪੁਲਿਸ ਨੇ ਨੰਗੇ ਪੈਰੀਂ ਹੀ ਰਖਿਆ 12 ਸਾਲਾ ਬੱਚਾ

ਨਵੀਂ ਦਿੱਲੀ, 27 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ) : ਅੱਜ ਕਿਸਾਨਾਂ ਦਾ ਦਿੱਲੀ ਅੰਦੋਲਨ ਪੂਰੀ ਜ਼ੋਰਾਂ ਸ਼ੋਰਾਂ 'ਤੇ ਚਲ ਰਿਹਾ ਹੈ ਤੇ ਕਿਸਾਨਾਂ ਨੂੰ ਕਈ ਔਕੜਾਂ ਦਾ ਵੀ ਸਾਹਮਣਾ ਕਰਨਾ ਪਿਆ ਹੈ। ਦਿੱਲੀ ਪੁਲਿਸ ਵਲੋਂ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ ਤੇ ਅਥਰੂ ਗੈਸ ਦੇ ਗੋਲੇ ਵੀ ਛੱਡੇ ਗਏ। ਇਸ ਸੱਭ ਦੇ ਚਲਦੇ ਸਪੋਕਸਮੈਨ ਟੀਵੀ ਨਾਲ ਐਡਵੋਕੇਟ ਸਿਮਰਜੀਤ ਕੌਰ ਨੇ ਦਿੱਲੀ ਤੋਂ ਲਾਈਵ ਹੋ ਕੇ ਗੱਲਬਾਤ ਕੀਤੀ।
ਸਿਮਰਜੀਤ ਅਤੇ ਉਸ ਦੇ ਸਾਥੀਆਂ ਨੂੰ ਦਿੱਲੀ ਪੁੱਜਦੇ ਹੀ ਓਪਨ ਜੇਲ ਵਿਚ ਪਾ ਦਿਤਾ ਗਿਆ ਸੀ ਜਿਥੇ ਉਨ੍ਹਾਂ ਨੂੰ ਇੰਨੀ ਠੰਢ ਵਿਚ ਨਾ ਹੀ ਕੋਈ ਕੰਬਲ ਵਗ਼ੈਰਾ ਚੁੱਕਣ ਦਿਤਾ ਅਤੇ ਉਨ੍ਹਾਂ ਦੀਆਂ ਗੱਡੀਆਂ ਵੀ ਜ਼ਬਤ ਕਰ ਲਈਆਂ ਗਈਆਂ। ਸਿਮਰਨਜੀਤ ਦਾ ਕਹਿਣਾ ਸੀ ਕਿ ਉਨ੍ਹਾਂ ਪੁਲਿਸ ਨੂੰ ਕਿਹਾ ਵੀ ਸੀ ਉਨ੍ਹਾਂ ਨੂੰ ਅਪਣਾ ਜ਼ਰੂਰੀ ਸਮਾਨ ਲੈ ਦਿਉ ਪਰ ਪੁਲਿਸ ਨੇ ਉਨ੍ਹਾਂ ਦੀ ਇਕ ਨਾ ਸੁਣੀ। ਜ਼ਿਕਰਯੋਗ ਹੈ ਕਿ ਸਿਮਰਨਜੀਤ ਕੌਰ ਗਿੱਲ ਨਾਲ ਇਕ 12 ਸਾਲ ਦਾ ਬੱਚਾ ਵੀ ਓਪਨ ਜੇਲ ਵਿਚ ਸੀ ਜਿਸ ਦੇ ਪੈਰਾਂ ਵਿਚ ਚੱਪਲ ਤਕ ਨਹੀਂ ਸੀ। ਇਸ ਦੌਰਾਨ ਬਿਨਾਂ ਚੱਪਲਾਂ ਤੋਂ ਪੂਰੀ ਰਾਤ ਕੱਟਣ ਵਾਲੇ 12 ਸਾਲ ਦੇ ਬੱਚੇ ਦਾ ਕਹਿਣਾ ਹੈ ਕਿ ਉਸ ਨੇ ਪੂਰੀ ਰਾਤ ਐਨੀ ਠੰਢ ਵਿਚ ਬਿਨਾਂ ਚੱਪਲਾਂ ਤੋਂ ਗੁਜ਼ਾimageimageਰੀ ਤੇ ਕੰਬਲ ਤਕ ਪੁਲਿਸ ਨੇ ਉਨ੍ਹਾਂ ਨੂੰ ਨਹੀਂ ਚੁਕਣ ਦਿਤੇ ਤੇ ਪੂਰੀ ਰਾਤ ਠੰਢ ਵਿਚ ਗੁਜ਼ਾਰਨੀ ਪਈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement