ਫਿਰ ਫੈਲੀ ਗੈਂਗਸਟਰ ਵਿੱਕੀ ਗੌਂਡਰ ਤੇ ਸੁੱਖਾ ਕਾਹਲਵਾਂ ਦੀ ਦਹਿਸ਼ਤ, ਪੁਲਿਸ ਨੂੰ ਪਈਆਂ ਭਾਜੜਾਂ
Published : Nov 28, 2018, 4:47 pm IST
Updated : Nov 28, 2018, 4:47 pm IST
SHARE ARTICLE
ਵਿਕੀ ਗੌਂਡਰ
ਵਿਕੀ ਗੌਂਡਰ

ਗੈਂਗਸਟਰ ਵਿੱਕੀ ਗੌਂਡਰ ਅਤੇ ਸੁੱਖਾ ਕਾਹਲਵਾਂ ਨੂੰ ਮਰਿਆਂ ਭਾਵੇਂ ਕਾਫ਼ੀ ਸਮਾਂ ਹੋ ਗਿਆ ਹੈ, ਪਰ ਹੁਣ ਫਿਰ ਇਨ੍ਹਾਂ ਦੋਵੇਂ ਨਾਮਾਂ ਨੇ ਪੁਲਿਸ ਨੂੰ ਭਾਜੜਾਂ ਪਾ ....

ਲੁਧਿਆਣਾ (ਭਾਸ਼ਾ) : ਗੈਂਗਸਟਰ ਵਿੱਕੀ ਗੌਂਡਰ ਅਤੇ ਸੁੱਖਾ ਕਾਹਲਵਾਂ ਨੂੰ ਮਰਿਆਂ ਭਾਵੇਂ ਕਾਫ਼ੀ ਸਮਾਂ ਹੋ ਗਿਆ ਹੈ, ਪਰ ਹੁਣ ਫਿਰ ਇਨ੍ਹਾਂ ਦੋਵੇਂ ਨਾਮਾਂ ਨੇ ਪੁਲਿਸ ਨੂੰ ਭਾਜੜਾਂ ਪਾ ਦਿਤੀਆਂ ਹਨ, ਜੀ ਹਾਂ, ਇਨ੍ਹਾਂ ਦੋਵੇਂ ਗੈਂਗਸਟਰਾਂ ਦੇ ਨਾਂਅ 'ਤੇ ਲੁਧਿਆਣਾ ਦੇ ਕੁੱਝ ਪ੍ਰਾਪਰਟੀ ਡੀਲਰਾਂ ਨੂੰ ਫ਼ੋਨ 'ਤੇ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਨਾ ਦੇਣ ਦੀ ਸੂਰਤ ਵਿਚ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਭਾਵੇਂ ਫ਼ੋਨ 'ਤੇ ਧਮਕੀ ਦੇਣ ਵਾਲਾ ਆਪ ਨੂੰ ਇਨ੍ਹਾਂ ਗੈਂਗਸਟਰਾਂ ਦਾ ਸਾਥੀ ਦੱਸ ਰਿਹਾ ਹੈ। ਪਰ ਉਹ ਗੱਲ ਦੀ ਸ਼ੁਰੂਆਤ 'ਭਾਜੀ' ਕਹਿ ਕੇ ਕਰਦਾ ਹੈ।

ਵਿਕੀ ਗੌਂਡਰਵਿਕੀ ਗੌਂਡਰ

ਜਿਸ ਤੋਂ ਪੁਲਿਸ ਨੇ ਅੰਦਾਜ਼ਾ ਲਗਾਇਆ ਹੈ ਕਿ ਫੋਨ ਕਰਨ ਵਾਲਾ ਕੋਈ 'ਅਨਾੜੀ' ਹੈ ਤੇ ਪੈਸੇ ਕਮਾਉਣ ਦੇ ਲਾਲਚ ਵਿਚ ਅਜਿਹਾ ਕਰ ਰਿਹਾ ਹੈ। ਪਿਛਲੇ ਦੋ ਦਿਨਾਂ ਦੇ ਅੰਦਰ ਲੁਧਿਆਣਾ ਦੇ ਲਗਭਗ 8 ਪ੍ਰਾਪਰਟੀ ਡੀਲਰਾਂ ਨੂੰ ਇਸ ਤਰ੍ਹਾਂ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਫ਼ਿਲਹਾਲ ਇਸ ਮਾਮਲੇ ਦੀ ਤਫ਼ਤੀਸ਼ ਏਸੀਪੀ ਕ੍ਰਾਈਮ ਸੁਰਿੰਦਰ ਮੋਹਨ ਤੇ ਉਨ੍ਹਾਂ ਦੀ ਟੀਮ ਵਲੋਂ ਕੀਤੀ ਜਾ ਰਹੀ ਹੈ। ਇਹ ਫ਼ੋਨ ਪ੍ਰਾਪਰਟੀ ਡੀਲਰਾਂ ਨੂੰ ਆਏ ਹਨ, ਜਿਨ੍ਹਾਂ ਦੇ ਫ਼ੋਨ ਨੰਬਰ ਬਾਹਰ ਲੱਗੇ ਬੋਰਡਾਂ 'ਤੇ ਲਿਖੇ ਹੋਏ ਹਨ। ਮੁਢਲੀ ਜਾਂਚ ਪਤਾ ਲੱਗਾ ਹੈ ਕਿ  ਨੰਬਰ ਯੂਪੀ ਦਾ ਹੈ ਤੇ ਉਸ ਦੀ ਲੋਕੇਸ਼ਨ ਫਿਰੋਜ਼ਪੁਰ ਦੀ ਆ ਰਹੀ ਹੈ। ਪੁਲਿਸ ਦਾ ਕਹਿਣੈ ਕਿ ਉਹ ਮਾਮਲੇ ਤੇਜ਼ੀ ਨਾਲ ਮਾਮਲੇ ਦੀ ਜਾਂਚ ਕਰਨ ਵਿਚ ਲੱਗੀ ਹੋਈ ਹੈ। ਜਲਦ ਹੀ ਅਸਲ ਦੋਸ਼ੀ ਉਸ ਦੀ ਪਕੜ ਵਿਚ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement