ਪੰਜਾਬੀ ਮੂਲ ਦੇ ਕਤਲ ਕੀਤੇ ਨੌਜੁਆਨ ਦੀ ਮਾਂ ਨੇ ਪੀਐਮ ਰਿਸ਼ੀ ਸੁਨਕ ਨੂੰ ਮਿਲਣ ਦੀ ਲਗਾਈ ਗੁਹਾਰ
Published : Jul 28, 2023, 2:15 pm IST
Updated : Jul 28, 2023, 2:15 pm IST
SHARE ARTICLE
photo
photo

ਪ੍ਰਭਜੀਤ ਸਿੰਘ ਵਿਦੇਸਾ ਨੂੰ ਘੱਟੋ-ਘੱਟ 18 ਸਾਲ ਅਤੇ ਸੁਖਮਨ ਸਿੰਘ ਸ਼ੇਰਗਿੱਲ ਘੱਟੋ-ਘੱਟ 16 ਸਾਲ ਜੇਲ ਵਿਚ ਰੱਖਣ ਦੇ ਹੁਕਮ ਦਿਤੇ ਹਨ।

 

ਲੰਡਨ- ਆਨਲਾਈਨ ਖ਼ਰੀਦੇ ਚਾਕੂ ਨਾਲ ਘਰ ਤੋਂ ਕੁਝ ਗਜ਼ ਦੀ ਦੂਰੀ ਤੇ ਕਤਲ ਕੀਤੇ ਗਏ ਸਕੂਲੀ ਬੱਚੇ ਦੀ ਮਾਂ ਨੇ ਕਿਹਾ ਹੈ ਕਿ ਉਹ ਰਿਸ਼ੀ ਸੁਨਕ ਨੂੰ ਮਿਲਣਾ ਚਾਹੁੰਦੀ ਹੈ ਅਤੇ ਚਾਕੂ ਦੇ ਵਧਦੇ ਅਪਰਾਧਾਂ ਨਾਲ ਨਜਿੱਠਣ ਲਈ ਬੇਨਤੀ ਕਰਨਾ ਚਾਹੁੰਦੀ ਹੈ। ਬੀਤੇ ਦਿਨ ਵੁਲਵਰਹੈਂਪਟਨ ਅਦਾਲਤ ਨੇ 16 ਸਾਲਾ ਰੋਨਨ ਨਾਂਅ ਦੇ ਵਿਦਿਆਰਥੀ ਦੀ ਹੱਤਿਆ ਮਾਮਲੇ ਵਿਚ ਪ੍ਰਭਜੀਤ ਸਿੰਘ ਵਿਦੇਸ਼ਾ ਅਤੇ ਸੁਖਮਨ ਸਿੰਘ ਸ਼ੇਰਗਿੱਲ ਨਾਂਅ ਦੇ ਦੋ ਨੌਜੁਆਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।

ਪ੍ਰਭਜੀਤ ਸਿੰਘ ਵਿਦੇਸਾ ਨੂੰ ਘੱਟੋ-ਘੱਟ 18 ਸਾਲ ਅਤੇ ਸੁਖਮਨ ਸਿੰਘ ਸ਼ੇਰਗਿੱਲ ਘੱਟੋ-ਘੱਟ 16 ਸਾਲ ਜੇਲ ਵਿਚ ਰੱਖਣ ਦੇ ਹੁਕਮ ਦਿਤੇ ਹਨ।

ਅਦਾਲਤ ਵਿਚ ਸੁਣਵਾਈ ਦੌਰਾਨ ਦਸਿਆ ਗਿਆ ਕੇ ਇਹ ਕਤਲ ਗਲਤ ਪਛਾਣ ਕਾਰਨ ਹੋਇਆ ਸੀ, ਕਿਉਂਕਿ ਹੱਤਿਆ ਕਰਨ ਵਾਲਿਆਂ ਨੇ ਉਸ ਨੂੰ ਕੋਈ ਹੋਰ ਸਮਝ ਕੇ ਪਿੱਛੋਂ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਸਨ। ਸਾਰੀ ਘਟਨਾ ਸੀ.ਸੀ.ਟੀ.ਵੀ. ਵਿਚ ਕੈਦ ਹੋ ਗਈ। ਰੋਨਨ ਦੀ ਮਾਂ ਪੂਜਾ ਅਤੇ ਪ੍ਰਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਚਾਕੂ ਹੱਤਿਆਵਾਂ ਨੂੰ ਰੋਕਣ ਲਈ ਸਰਕਾਰ ਸਖ਼ਤ ਕਦਮ ਚੁੱਕੇ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement