ਨੌਜਵਾਨਾਂ ਵਲੋਂ ਸੜਕ 'ਚ ਪਏ ਖੱਡਿਆਂ ਨੂੰ ਭਰਨ ਦਾ ਉਦਮ
Published : Jul 28, 2018, 11:07 am IST
Updated : Jul 28, 2018, 11:07 am IST
SHARE ARTICLE
Youth Filling the Road
Youth Filling the Road

ਬਹੁਤ ਖ਼ਸਤਾ ਹੋਈ ਮੋਰਿੰਡਾ-ਰੂਪਨਗਰ ਸੜਕ 'ਤੇ ਰੋਜ਼ਾਨਾ ਵਾਪਰਦੇ ਸੜਕ ਹਾਦਸਿਆਂ ਤੋਂ ਦੁਖੀ ਨੌਜਵਾਨਾਂ ਨੇ ਸੜਕ ਵਿਚ ਪਏ ਖੱਡਿਆਂ ਨੂੰ ਖੁਦ ਹੀ ਭਰਨ ਦਾ ਯਤਨ....

ਮੋਰਿੰਡਾ, ਬਹੁਤ ਖ਼ਸਤਾ ਹੋਈ ਮੋਰਿੰਡਾ-ਰੂਪਨਗਰ ਸੜਕ 'ਤੇ ਰੋਜ਼ਾਨਾ ਵਾਪਰਦੇ ਸੜਕ ਹਾਦਸਿਆਂ ਤੋਂ ਦੁਖੀ ਨੌਜਵਾਨਾਂ ਨੇ ਸੜਕ ਵਿਚ ਪਏ ਖੱਡਿਆਂ ਨੂੰ ਖੁਦ ਹੀ ਭਰਨ ਦਾ ਯਤਨ ਕੀਤਾ ਜਾ ਰਿਹਾ ਹੈ ਇਸ ਸਬੰਧੀ ਨੌਜਵਾਨ ਰਾਜਵੀਰ ਸਿੰਘ ਰਾਜਾ, ਕੁਲਬੀਰ ਸਿੰਘ ਕਾਈਨੋਰ, ਰਵੀ ਪੰਡਤ, ਮਨਦੀਪ ਸਿੰਘ, ਰਾਣਾ, ਪਾਲੀ ਕਕਰਾਲੀ, ਬੰਟੀ ਕਾਈਨੋਰ ਆਦਿ ਨੇ ਦਸਿਆ ਕਿ ਮੋਰਿੰਡਾ-ਰੂਪਨਗਰ ਦੀ ਖ਼ਸਤਾ ਹਾਲਤ ਸੜਕ ਵਿਚ ਪਏ ਵੱਡੇ ਵੱਡੇ ਖੱਡਿਆਂ ਕਾਰਨ ਰੋਜ਼ਾਨਾ ਸੜਕ ਹਾਦਸੇ ਵਾਪਰ ਰਹੇ ਹਨ। 

ਇਸ ਸੜਕ 'ਤੇ ਰੌਜਾਨਾ ਵਾਪਰਦੇ ਹਾਦਸਿਆਂ ਸਬੰਧੀ ਵੱਖ ਵੱਖ ਅਖ਼ਬਾਰਾਂ 'ਚ ਸੁਰਖੀਆਂ ਲਗਦੀਆਂ ਹਨ ਪ੍ਰੰਤੂ ਜ਼ਿਲ੍ਹਾ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਚਰਨਜੀਤ ਸਿੰਘ ਚੰਨੀ ਜੋ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਵੀ ਹਨ ਇਸ ਸਮੱਸਿਆ ਵੱਲ ਕੋਈ ਧਿਆਨ ਨਹੀ ਦੇ ਰਹੇ। ਉਨਾਂ ਦੱਸਿਆ ਕਿ ਮਾਤਾ ਸ੍ਰੀ ਨੈਣਾਂ ਦੇਵੀ ਦਾ ਚਾਲਾ ਚੱਲ ਰਿਹਾ ਹੈ ਜਿਸ ਕਾਰਨ ਪੰਜਾਬ ਦੇ ਵੱਖ ਵੱਖ ਜਿਲਿਆਂ ਤੋ  ਵੱਡੀ ਗਿਣਤੀ ਵਿੱਚ ਸਰਧਾਲੂ ਇਸ ਸੜਕ ਨੂੰ ਹੋ ਕੇ ਮਾਤਾ ਨੈਣਾਂ ਦੇਵੀ ਦੇ ਦਰਸਨਾਂ ਲਈ ਲੰਘਦੇ ਹਨ ਪ੍ਰੰਤੂ ਇਸ ਸੜਕ ਦੀ ਮਾੜੀ ਹਾਲਤ ਕਾਰਨ ਸਰਧਾਲੂਆਂ ਨੂੰ ਭਾਰੀ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈਦਾਂ ਹੈ

ਖਾਸਕਰ  ਬਾਰਸ਼ ਦਾ ਮੌਸਮ ਹੈ ਤੇ ਬਾਰਸ਼ ਪੈਣ ਨਾਲ ਸੜਕ ਵਿੱਚ ਪਏ ਖੱਡਿਆਂ ਵਿੱਚ ਪਾਣੀ ਭਰ ਜਾਦਾ ਹੈ ਜਿਸ ਕਰਕੇ ਖੱਡਿਆਂ ਦਾ ਪਤਾ ਨਹੀ ਲੱਗਦਾ ਤੇ ਲੋਕ ਸੜਕ ਹਾਦਸੇ ਦਾ ਸਿਕਾਰ ਹੋ ਜਾਂਦੇ ਹਨ।  ਇਸ ਲਈ ਅਸੀ ਅਪਣੇ ਖਰਚੇ ਤੇ ਸੜਕ ਵਿੱਚ ਪਏ ਟੋਏ ਭਰ ਰਹੇ ਹਨ,ਉਨਾਂ ਜਿਲਾ ਪ੍ਰਸਾਸਨ ਤੋ ਮੰਗ ਕੀਤੀ ਕਿ ਮਾਤਾ ਸ੍ਰੀ ਨੈਣਾ ਦੇਵੀ ਦੇ ਮੇਲੇ ਲਈ ਜਾਣ ਵਾਲੇ ਸਰਧਾਲੂਆਂ ਨੂੰ ਮੋਰਿੰਡਾ-ਰੂਪਨਗਰ ਰੋਡ ਦੀ ਬਜਾਏ ਕੁਰਾਲੀ ਜਾਂ ਸ੍ਰੀ ਚਮਕੌਰ ਸਾਹਿਬ ਰਾਂਹੀ ਭੇਜਿਆ ਜਾਵੇ ਤਾਂ ਜੋ ਸਰਧਾਲੂਆਂ ਨੂੰ ਪ੍ਰੇਸਾਨੀ ਨਾ ਆਵੇ 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement